ਤਲਵਾੜਾ, 11 ਜੂਨ: ਤਲਵਾੜਾ ਵਿਖੇ ਸ਼ੇਰੇ ਪੰਜਾਬ ਸੇਵਾ ਸੁਸਾਇਟੀ ਵੱਲੋਂ ਲਗਾਏ ਗਏ ਦਸਤਾਰ ਸਿਖਲਾਈ ਕੈਂਪ ਸਮਾਪਤਹ ਹੋਈ। ਸੁਸਾਇਟੀ ਦੇ ਪ੍ਰਧਾਨ ਅਰਵਿੰਦਰਪਾਲ ਸਿੰਘ ਪਾਂਧਾ ਨੇ ਦਸਿਆ ਕਿ ਇਸ ਕੈਂਪ ਵਿਚ 30 ਤੋਂ ਵੱਧ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ।
ਇਨਾਂ ਸਾਰੇ ਬੱਚਿਆਂ ਨੂੰ ਤਰਨਦੀਪ ਸਿੰਘ ਖਾਲਸਾ ਅਤੇ ਗੁਰਪ੍ਰੀਤ ਸਿੰਘ ਪਾਂਧਾ ਨੇ ਸਿਖਲਾਈ ਦਿੱਤੀ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸਿਖਲਾਈ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ। ਸੁਸਾਇਟੀ ਵੱਲੋਂ ਇਸ ਮੌਕੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ। ਇਸ ਕੈਂਪ ਵਿਚ ਉਘੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਪੌਂਟੀ, ਦਵਿੰਦਰਪਾਲ ਸਿੰਘ ਸੇਠੀ, ਸੌਂਫੀ ਸਿੰਘ, ਸਰਬਜੀਤ ਸਿੰਘ, ਪਵਨ ਕੁਮਾਰ ਹੈਪੀ, ਇਸ਼ਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਆਦਿ ਸ਼ਾਮਲ ਹੋਏ।
ਤਲਵਾੜਾ ਵਿਖੇ ਸ਼ੇਰੇ ਪੰਜਾਬ ਸੇਵਾ ਸੁਸਾਇਟੀ ਵੱਲੋਂ ਲਗਾਏ ਗਏ ਦਸਤਾਰ ਸਿਖਲਾਈ ਕੈਂਪ ਦੇ ਸਮਾਪਤੀ ਸਮਾਰੋਹ ਦਾ ਦ੍ਰਿਸ਼।

No comments:
Post a Comment