ਹੁਸ਼ਿਆਰਪੁਰ, 8 ਜੂਨ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਅੱਜ ਮੁੱਖ ਮੰਤਰੀ ਪੇਂਡੂ ਵਿਕਾਸ ਯੋਜਨਾ (ਰੂਰਲ ਮਿਸ਼ਨ) ਅਧੀਨ ਕਰਵਾਏ ਗਏ ਅਤੇ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਸਾਰੇ ਵਿਭਾਗਾਂ ਦੇ ਐਕਸੀਅਨ ਇਸ ਸਬੰਧੀ ਜਲਦੀ ਮੁਕੰਮਲ ਰਿਪੋਰਟ ਸੌਂਪਣ, ਤਾਂ ਜੋ ਪੇਂਡੂ ਵਿਕਾਸ ਯੋਜਨਾ (ਰੂਰਲ ਮਿਸ਼ਨ) ਅਧੀਨ ਕੀਤੇ ਜਾ ਚੁੱਕੇ ਅਤੇ ਕਰਵਾਏ ਜਾ ਰਹੇ ਕੰਮਾਂ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਜਾ ਸਕੇ।
ਉਨ੍ਹਾਂ ਕਿਹਾ ਕਿ ਰਿਪੋਰਟ ਵਿੱਚ ਕੰਮ ਦੀ ਕੁਆਲਟੀ ਦਾ ਜ਼ਿਕਰ ਵੀ ਵਿਸ਼ੇਸ਼ ਤੌਰ 'ਤੇ ਕੀਤਾ ਜਾਵੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੂਰਲ ਮਿਸ਼ਨ ਅਧੀਨ ਕਰਵਾਏ ਗਏ ਕੰਮਾਂ ਦਾ ਨਿਰੀਖਣ ਕਰਨ ਲਈ ਵੱਖ ਵੱਖ ਅਧਿਕਾਰੀਆਂ ਨੂੰ ਨਿਰਧਾਰਤ ਪ੍ਰੋਫਾਰਮੇ ਵਿੱਚ ਇਕ ਰਿਪੋਰਟ ਦੇਣ ਨੂੰ ਕਿਹਾ ਗਿਆ ਸੀ। ਇਸ ਰਿਪੋਰਟ ਵਿੱਚ ਕੰਮ ਦੀ ਕੁਆਲਟੀ, ਕੰਮ ਹੋਣ ਦਾ ਸਮਾਂ ਸਮੇਤ ਵੱਖ ਵੱਖ ਪ੍ਰੋਫਾਰਮੇ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਆਪਣੇ ਕਾਰਜ ਖੇਤਰ ਅਧੀਨ ਹੋਏ ਕੰਮਾਂ ਦੀ ਖੁਦ ਜਾਂਚ ਯਕੀਨੀ ਬਣਾ ਕੇ ਰਿਪੋਰਟ ਭੇਜਣ ਨੂੰ ਪਹਿਲ ਦੇਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨੁਪਮ ਕਲੇਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਐਕਸੀਅਨ ਅਤੇ ਬੀ.ਡੀ.ਪੀ.ਓਜ਼ ਹਾਜ਼ਰ ਸਨ।

No comments:
Post a Comment