-ਦਾਨੀ ਸੱਜਣਾ ਅਤੇ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 9 ਜੂਨ: ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਚਲਾਈ ਜਾ ਰਹੀ 'ਸਾਂਝੀ ਰਸੋਈ' ਵਿੱਚ ਖਾਣਾ ਖਾਣ ਆਉਣ ਵਾਲਿਆਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ 365 ਲੋਕ 'ਸਾਂਝੀ ਰਸੋਈ' ਵਿੱਚ ਖਾਣਾ ਖਾਣ ਆਏ ਹਨ। ਜਦ ਕਿ ਸ਼ੁਰੂਆਤ ਇਕ ਦਿਨ ਵਿੱਚ 180 ਲੋਕਾਂ ਦੇ ਖਾਣਾ ਖਾਣ ਤੋਂ ਹੋਈ ਸੀ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ 'ਸਾਂਝੀ ਰਸੋਈ' ਸ਼ੁਰੂ ਕਰਨ ਦਾ ਅਸਲ ਮਕਸਦ ਇਹੀ ਹੈ ਕਿ ਵੱਧ ਤੋਂ ਵੱਧ ਜ਼ਰੂਰਤਮੰਦਾਂ ਨੂੰ ਇਸ ਦਾ ਲਾਭ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਨੂੰ ਸਫ਼ਲਤਾਪੂਰਵਕ ਚਲਾਉਣ ਲਈ ਦਾਨੀ ਸੱਜਣਾ ਅਤੇ ਸ਼ਹਿਰਵਾਸੀਆਂ ਦੇ ਸਹਿਯੋਗ ਦੀ ਬੇਹੱਦ ਲੋੜ ਹੈ।
ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਸਮਾਜ ਦੇ ਲੋਕ ਇਸ ਨਾਲ ਜੁੜਨ ਅਤੇ ਆਪਣੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਕੋਈ ਵੀ ਪਰਿਵਾਰਕ ਸਮਾਗਮ ਇਥੇ ਮਨਾਉਣ। ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰਕ ਦਿਨ ਮਨਾਉਣ ਵਾਲੇ ਪਰਿਵਾਰ ਵਲੋਂ ਸਾਲ ਵਿੱਚ ਘੱਟੋ-ਘੱਟ ਇਕ ਦਿਨ 'ਸਾਂਝੀ ਰਸੋਈ' ਵਿੱਚ ਮਨਾਇਆ ਜਾਵੇ ਅਤੇ 'ਸਾਂਝੀ ਰਸੋਈ' ਵਿੱਚ ਆਉਣ ਵਾਲਿਆਂ ਨੂੰ ਖਾਣਾ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੋ ਪਰਿਵਾਰ ਆਪਣੇ ਜਾਂ ਆਪਣੇ ਬੱਚਿਆਂ ਦਾ ਜਨਮ ਦਿਨ 'ਸਾਂਝੀ ਰਸੋਈ' ਵਿੱਚ ਮਨਾਏਗਾ, ਉਸ ਪਰਿਵਾਰ ਲਈ ਕੇਕ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਉਪਲਬੱਧ ਕਰਵਾਇਆ ਜਾਵੇਗਾ ਅਤੇ ਨਾਲ ਹੀ 'ਸਾਂਝੀ ਰਸੋਈ' ਦੇ ਬਾਹਰ ਲਗੇ ਡਿਸਪੇਅ ਬੋਰਡ 'ਤੇ ਪਰਿਵਾਰਕ ਮੈਂਬਰ ਦਾ ਨਾਮ ਵੀ ਲਿਖਿਆ ਜਾਵੇਗਾ।ਇਸ ਦੌਰਾਨ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ 'ਸਾਂਝੀ ਰਸੋਈ' ਵਿੱਚ ਜ਼ਰੂਰਤਮੰਦਾਂ ਨੂੰ ਮਹਿਜ 10 ਰੁਪਏ ਵਿੱਚ ਭਰ ਪੇਟ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸ੍ਰੀ ਜੋਗਿੰਦਰ ਪਾਲ ਬੋਹਰਾ ਪਰਿਵਾਰ ਨੇ 5000 ਰੁਪਏ ਦੀ ਰਾਸ਼ੀ 'ਸਾਂਝੀ ਰਸੋਈ' ਲਈ ਦਿੱਤੀ ਹੈ ਅਤੇ ਹਰ ਸਾਲ 12 ਜੂਨ ਨੂੰ ਆਪਣੀ ਮਾਤਾ ਸ੍ਰੀਮਤੀ ਸੁਮਿਤਰਾ ਦੇਵੀ ਦੀ ਬਰਸੀ ਮਨਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਵੀ ਸਮੂਹ ਦਾਨੀ ਸੱਜਣਾਂ ਅਤੇ ਸਮਾਜ ਸੇਵਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰਕ ਦਿਨ 'ਸਾਂਝੀ ਰਸੋਈ' 'ਚ ਮਨਾਉਣ ਅਤੇ ਵੱਧ ਤੋਂ ਵੱਧ ਸਹਾਇਤਾ ਰਾਸ਼ੀ ਦੇ ਕੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਚਲਾਏ ਜਾ ਰਹੇ ਇਸ ਉਪਰਾਲੇ ਵਿੱਚ ਸਹਿਯੋਗ ਦੇਣ।

No comments:
Post a Comment