-ਨਦੀਨ ਨਾਸ਼ਕ ਅਤੇ ਹੋਰ ਲੋੜੀਂਦੇ ਇੰਨਪੁਟਸ 'ਤੇ ਵੀ ਮਿਲੇਗੀ ਸਬਸਿਡੀ
ਹੁਸ਼ਿਆਰਪੁਰ, 31 ਮਈ:ਫ਼ਸਲੀ ਵਿਭਿੰਨਤਾ ਅਤੇ ਕੌਮੀ ਅੰਨ ਸੁਰੱਖਿਆ ਮਿਸ਼ਨ ਸਕੀਮ ਅਧੀਨ ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਮੱਕੀ ਦੇ ਹਾਈਬਰਿਡ ਬੀਜ, ਨਦੀਨ ਨਾਸ਼ਕ ਅਤੇ ਹੋਰ ਲੋੜੀਂਦੇ ਇੰਨਪੁਟਸ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਨਵੀਂ ਤਕਨੀਕਾਂ ਅਨੁਸਾਰ ਫ਼ਸਲ ਬੀਜ ਕੇ ਲਾਭ ਲੈਣਾ ਚਾਹੀਦਾ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਰਕਾਰ ਵਲੋਂ ਜ਼ਿਲ੍ਹੇ ਨੂੰ ਇਨ੍ਹਾਂ ਸਕੀਮਾਂ ਅਧੀਨ ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ 3500 ਹੈਕਟੇਅਰ ਰਕਬੇ ਦੀ ਬਲਾਕਵਾਰ ਵੰਡ ਕਰ ਦਿੱਤੀ ਗਈ ਹੈ। ਇਸ ਅਨੁਸਾਰ ਬਲਾਕ ਦਫ਼ਤਰ ਵਲੋਂ ਕਲਸਟਰ ਪ੍ਰਦਰਸ਼ਨੀਆਂ ਦੀ ਚੋਣ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਾਲ ਸਾਉਣੀ-2017 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪ੍ਰਵਾਨਿਤ ਹਾਈਬਰਿਡ ਕਿਸਮਾਂ ਵਿੱਚ ਮੋਨਸੈਂਟੋ ਇੰਡੀਆ ਲਿਮ: ਕੰਪਨੀ ਦੀ ਕਿਸਮ ਡੀ.ਕੇ.ਸੀ-9125, ਪ੍ਰਭਾਤ ਦੀ ਕਿਸਮ ਪੀ.ਐਮ.ਐਚ-2255, ਪੀ.ਐਚ.ਆਈ. ਪਾਇਓਨੀਅਰ ਸੀਡਜ ਕੰਪਨੀ ਦੀ ਕਿਸਮ ਪੀ-3401 ਤੇ ਪੀ.ਐਚ.ਆਈ-3396, ਪਰੋ ਲਾਈਨ ਸੀਡਜ ਪ੍ਰਾ: ਲਿਮਿ: ਕੰਪਨੀ ਦੀ ਕਿਸਮ ਪੀ.ਐਲ-801 ਤੇ ਪੀ.ਐਲ-901, ਸ਼੍ਰੀ ਰਾਮ ਫਰਟੀਲਾਈਜਰ ਐਂਡ ਕੈਮੀਕਲਜ ਕੰਪਨੀ ਦੀ ਕਿਸਮ ਟੀ ਐਕਸ-369, ਸਾਈਜੈਂਨਟਾ ਇੰਡੀਆ ਲਿਮਿ: ਕੰਪਨੀ ਦੀ ਕਿਸਮ ਐਸ-7750, ਯੂ.ਪੀ.ਐਲ. ਐਡਵਾਂਨਟਾ ਕੰਪਨੀ ਦੀ ਕਿਸਮ ਪੀ.ਏ.ਸੀ-751 ਅਤੇ ਯੰਗਅੰਤੀ ਸੀਡਜ ਕੰਪਨੀ ਦੀ ਕਿਸਮ ਲਕਸ਼ਮੀ-333 ਕਿਸਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਾਈਬਰਿਡ ਮੱਕੀ ਬੀਜ 'ਤੇ 50 ਪ੍ਰਤੀਸ਼ਤ ਜਾਂ 100 ਪ੍ਰਤੀਸ਼ਤ ਕਿਲੋਗਰਾਮ ਦੋਨਾਂ ਵਿੱਚੋਂ ਜਿਹੜੀ ਕੀਮਤ ਘੱਟ ਹੋਵੇ, ਦੇ ਹਿਸਾਬ ਅਤੇ ਬਾਕੀ ਹੋਰ ਫ਼ਸਲ ਲਈ ਲੋੜੀਂਦੇ ਇੰਨਪੁਟਸ 'ਤੇ ਵੀ 50 ਪ੍ਰਤੀਸ਼ਤ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਕਿਸਾਨ ਦੇ ਸਿਧੇ ਖਾਤੇ ਵਿੱਚ ਪਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਕ ਕਿਸਾਨ ਘੱਟ ਤੋਂ ਘੱਟ ਇਕ ਏਕੜ ਅਤੇ ਵੱਧ ਤੋਂ ਵੱਧ 05 ਏਕੜ ਤਕ ਮੱਕੀ ਦਾ ਬੀਜ ਅਤੇ ਹੋਰ ਲੋੜੀਂਦੇ ਇੰਨਪੁਟਸ ਲੈ ਸਕਦਾ ਹੈ। ਕਿਸਾਨ ਵਲੋਂ ਇਹ ਇੰਨਪੁਟਸ ਆਪਣੀ ਮਰਜੀ ਨਾਲ ਆਪਣੀ ਪਸੰਦ ਦੀ ਕੋਈ ਵੀ ਪ੍ਰਵਾਨਿਤ ਕਿਸਮ ਨੂੰ ਵਿਭਾਗ ਦੀਆਂ ਲਾਈਸੰਸ ਪ੍ਰਾਪਤ ਕੰਪਨੀ ਜਾਂ ਉਨ੍ਹਾਂ ਦੇ ਅਧਿਕਾਰਿਤ ਡੀਲਰ/ਰਿਟੇਲਰ ਪਾਸੋ ਖਰੀਦ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਨਿਰਧਾਰਿਤ ਅਰਜੀ ਫਾਰਮ ਨਾਲ ਅਧਾਰ ਕਾਰਡ, ਬੈਂਕ ਦੀ ਕਾਪੀ ਅਤੇ ਦੁਕਾਨਦਾਰ ਪਾਸੋ ਪ੍ਰਾਪਤ ਕੀਤਾ ਅਸਲ ਬਿੱਲ ਸਮੇਤ ਲੋੜੀਂਦੇ ਦਸਤਾਵੇਜ ਲਗਾ ਕੇ ਆਪਣੇ ਨਾਲ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਕੇ ਲਾਭ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦੋਨਾਂ ਸਕੀਮਾਂ ਦੀਆਂ ਅਲੱਗ-ਅਲੱਗ ਸ਼ਰਤਾਂ ਅਨੁਸਾਰ ਐਸ.ਸੀ/ਐਸ.ਟੀ ਅਤੇ ਹੋਰ ਔਰਤ ਕਿਸਾਨਾਂ ਦਾ ਰਾਖਵਾਂ ਕਰਨ ਹੋਵੇਗਾ ਜੋ ਉਨ੍ਹਾਂ ਕੈਟਾਗਰੀਆਂ ਦੇ ਕਿਸਾਨਾਂ ਨੂੰ ਹੀ ਦਿੱਤਾ ਜਾਵੇਗਾ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਜੁਗਰਾਜ ਸਿੰਘ ਨੇ ਦੱਸਿਆ ਕਿ ਕਿਸਾਨ ਵੀਰ ਕਿਸੇ ਹੋਰ ਵਧੇਰੇ ਜਾਣਕਾਰੀ ਲਈ ਆਪਣੇ ਨਾਲ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਜ਼ਿਲ੍ਹਾ ਦਫ਼ਤਰ ਦੇ ਫੋਨ ਨੰਬਰ 01882-222102 'ਤੇ ਵੀ ਸੰਪਰਕ ਕਰ ਸਕਦੇ ਹਨ।

No comments:
Post a Comment