-ਜ਼ਿਲ੍ਹਾ ਪ੍ਰਸ਼ਾਸ਼ਨ ਦੇ ਯਤਨਾਂ ਸਦਕਾ ਹੱਲ ਹੋਇਆ ਸੰਘਰਸ਼ ਕਮੇਟੀ ਅਤੇ ਸੈਂਚਰੀ ਪਲਾਈਵੁੱਡ ਦਾ ਮਾਮਲਾ
ਹੁਸ਼ਿਆਰਪੁਰ, 25 ਜੂਨ: ਪਿਛਲੇ ਕਾਫੀ ਸਮੇਂ ਤੋਂ ਪਿੰਡ ਦੌਲੋਵਾਲ ਵਿਖੇ ਚੱਲ ਰਹੇ ਸੰਘਰਸ਼ ਕਮੇਟੀ ਅਤੇ ਸੈਂਚਰੀ ਪਲਾਈਵੁੱਡ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਯਤਨਾਂ ਸਕਦਾ ਹੱਲ ਹੋ ਗਿਆ ਹੈ। ਇਸ ਸਬੰਧੀ ਸੈਂਚਰੀ ਪਲਾਈਵੁੱਡ ਪ੍ਰਬੰਧਕਾਂ ਅਤੇ ਸੰਘਰਸ਼ ਕਮੇਟੀ ਨੇ ਐਤਵਾਰ ਨੂੰ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵਿਖੇ ਵਿਸ਼ੇਸ਼ ਮੁਲਾਕਾਤ ਕਰਕੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦਾ ਧੰਨਵਾਦ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਸੰਘਰਸ਼ ਕਮੇਟੀ ਅਤੇ ਸੈਂਚਰੀ ਪਲਾਈਵੁੱਡ ਪ੍ਰਬੰਧਕਾਂ ਨੇ ਨਿੱਜੀ ਬੈਠਕ ਕਰਕੇ ਇੱਕ ਦੂਜੇ ਦੀਆਂ ਸਮੱਸਿਆਵਾਂ ਦਾ ਹੱਲ ਕੱਢ ਲਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਇਹੀ ਕੋਸ਼ਿਸ਼ ਸੀ ਕਿ ਸੰਘਰਸ਼ ਕਮੇਟੀ ਅਤੇ ਸੈਂਚਰੀ ਪਲਾਈਵੁੱਡ ਪ੍ਰਬੰਧਕ ਆਪਸੀ ਮਤਭੇਦਾਂ ਦਾ ਮਿਲ ਬੈਠ ਕੇ ਹੱਲ ਕੱਢਣ। ਜ਼ਿਲ੍ਹਾ ਪ੍ਰਸ਼ਾਸ਼ਨ ਦੇ ਯਤਨਾਂ ਸਦਕਾ ਹੁਣ ਦੋਵੇਂ ਧਿਰਾਂ ਦਾ ਆਪਸੀ ਫੈਸਲਾ ਹੋ ਗਿਆ ਹੈ ਅਤੇ ਸੰਘਰਸ਼ ਕਮੇਟੀ ਨੇ ਜੋ ਆਪਣੀਆਂ 16 ਮੰਗਾਂ ਸੈਂਚਰੀ ਪਲਾਈਵੁੱਡ ਪ੍ਰਬੰਧਕਾਂ ਸਾਹਮਣੇ ਰੱਖੀਆਂ ਹਨ, ਇਸ ਦੀ ਪੂਰੀ ਆਸ ਹੈ ਕਿ ਸੈਂਚਰੀ ਪਲਾਈਵੁੱਡ ਪ੍ਰਬੰਧਕਾਂ ਵਲੋਂ ਸਾਰੀਆਂ ਮੰਗਾਂ 'ਤੇ ਅਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਸਬੰਧੀ ਵੀ ਸੈਂਚਰੀ ਪਲਾਈਵੁੱਡ ਦੇ ਪ੍ਰਬੰਧਕਾਂ ਵਲੋਂ ਵਿਸ਼ਵਾਸ਼ ਦੁਆਇਆ ਗਿਆ ਹੈ ਅਤੇ ਪਿੰਡ ਵਾਸੀਆਂ ਦੀ ਮੁੱਖ ਮੰਗ ਅਨੁਸਾਰ ਫੈਕਟਰੀ ਪ੍ਰਬੰਧਕਾਂ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਕੈਮੀਕਲ ਪਲਾਂਟ ਫੈਕਟਰੀ ਵਿੱਚ ਨਾ ਲਗਾਉਣ ਦਾ ਪ੍ਰਣ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਕੰਢੀ ਖੇਤਰ ਦਾ ਇਲਾਕਾ ਐਗਰੋ ਇੰਡਸਟਰੀ ਲਈ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਨਵਾਂ ਉਦਯੋਗ ਲਗਦਾ ਹੈ, ਤਾਂ ਥੋੜੀਆਂ ਬਹੁਤੀਆਂ ਸਮੱਸਿਆਵਾਂ ਤਾਂ ਆਉਂਦੀਆਂ ਹੀ ਹਨ। ਸਾਨੂੰ ਸੰਘਰਸ਼ ਦਾ ਰਸਤਾ ਨਾ ਅਪਨਾ ਕੇ ਆਪਸ ਵਿੱਚ ਮਿਲ ਬੈਠ ਕੇ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਰਾਜ ਦਾ ਵਿਕਾਸ ਉਦਯੋਗ 'ਤੇ ਨਿਰਭਰ ਕਰਦਾ ਹੈ। ਨਵੇਂ ਉਦਯੋਗ ਲੱਗਣ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਤਾਂ ਮਿਲਦਾ ਹੀ ਹੈ, ਆਮ ਲੋਕਾਂ ਨੂੰ ਵੀ ਇਸ ਦਾ ਫਾਇਦਾ ਹੁੰਦਾ ਹੈ। ਇਸ ਦੌਰਾਨ ਸੰਘਰਸ਼ ਕਮੇਟੀ ਨੇ ਆਪਣੀਆਂ ਕੁਝ ਹੋਰ ਮੰਗਾਂ ਡਿਪਟੀ ਕਮਿਸ਼ਨਰ ਸਾਹਮਣੇ ਰੱਖੀਆਂ। ਉਨ੍ਹਾਂ ਨੇ ਸੰਘਰਸ਼ ਕਮੇਟੀ ਨੂੰ ਵਿਸ਼ਵਾਸ਼ ਦੁਆਇਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ 'ਤੇ ਨਿਯਮਾਂ ਮੁਤਾਬਕ ਅਮਲ ਕੀਤਾ ਜਾਵੇਗਾ l ਇਸ ਮੌਕੇ 'ਤੇ ਤਹਿਸੀਲਦਾਰ ਸ੍ਰੀ ਅਰਵਿੰਦ ਪ੍ਰਕਾਸ਼, ਸੈਂਚਰੀ ਪਲਾਈਵੁੱਡ ਦੇ ਪ੍ਰਬੰਧਕ ਅਤੇ ਸੰਘਰਸ਼ ਕਮੇਟੀ ਦੇ ਆਗੂ ਵੀ ਮੌਜੂਦ ਸਨ।

No comments:
Post a Comment