ਹੁਸ਼ਿਆਰਪੁਰ, 21 ਜੂਨ: ਡਿਪਾਰਟਮੈਂਟ ਆਫ਼ ਡਿਫੈਂਸ ਵੈਲਫੇਅਰ ਵਲੋਂ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਯੋਗਾ ਦਿਵਸ ਮਨਾਇਆ ਗਿਆ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਸ੍ਰੀ ਦਲਵਿੰਦਰ ਸਿੰਘ ਨੇ ਸੈਨਿਕ ਇੰਸਟੀਚਿਊਟ ਦੇ ਬੱਚਿਆਂ ਤੇ ਸਟਾਫ਼ ਨੂੰ ਯੋਗ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਇਸ ਨੂੰ ਅਪਨਾਉਣ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰੈਗੂਲਰ ਕੋਰਸ ਅਧੀਨ ਚੱਲ ਰਹੇ ਕੰਪਿਊਟਰ ਇੰਸਟੀਚਿਊਟ ਰਾਹੀਂ ਵਿਦਿਆਰਥੀਆਂ ਨੂੰ ਬਹੁਤ ਵਧੀਆ ਸਿਖਲਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ 'ਤੇ ਸੁਪਰਡੰਟ ਰਛਪਾਲ ਸਿੰਘ, ਪ੍ਰੋ: ਪ੍ਰਮਿੰਦਰ ਕੌਰ, ਪ੍ਰੋ: ਰੀਤੂ ਤਿਵਾੜੀ, ਪ੍ਰੋ: ਸੁਖਵਿੰਦਰ ਸਿੰਘ, ਪ੍ਰੋ: ਜਸਵੀਰ ਸਿੰਘ, ਚਾਂਦਨੀ ਸ਼ਰਮਾ, ਦੀਪਕ ਮਿਨਹਾਸ ਵੀ ਮੌਜੂਦ ਸਨ।

No comments:
Post a Comment