-ਸਰਹੱਦ ਪਾਰ ਕਰਨ ਦੇ ਦੋਸ਼ 'ਚ ਜੁਵੇਨਾਇਲ ਹੋਮ ਹੁਸ਼ਿਆਰਪੁਰ 'ਚ ਕੱਟ ਰਿਹਾ ਸੀ ਸਜ਼ਾ
ਹੁਸ਼ਿਆਪੁਰ, 05 ਜੂਨ : ਜੁਵੇਨਾਇਲ ਹੋਮ ਹੁਸ਼ਿਆਰਪੁਰ ਵਿਖੇ ਸਜ਼ਾ ਕੱਟ ਚੁੱਕੇ ਕਰੀਬ 17 ਸਾਲਾ ਬਾਬਰ ਅਲੀ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵਾਹਗਾ ਬਾਰਡਰ, ਅਟਾਰੀ ਰਾਹੀਂ ਸਹੀ ਸਲਾਮਤ ਪਕਿਸਤਾਨ ਭੇਜ ਦਿੱਤਾ ਗਿਆ ਹੈ। ਬਾਬਰ ਅਲੀ ਸਰਹੱਦ ਪਾਰ ਕਰਕੇ ਪੰਜਾਬ (ਭਾਰਤ) ਦਾਖਲ ਹੋ ਗਿਆ ਸੀ ਅਤੇ ਹੁਣ ਜੁਵੇਨਾਇਲ ਹੋਮ ਹੁਸ਼ਿਆਰਪੁਰ ਵਿਚ ਸਜ਼ਾ ਕੱਟ ਰਿਹਾ ਸੀ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਬਾਬਰ ਅਲੀ ਨੂੰ ਆਪਣੇ ਘਰ (ਪਾਕਿਸਤਾਨ) ਪਹੁੰਚਾਉਣ ਵਿਚ ਹਲਕਾ ਵਿਧਾਇਕ ਹੁਸ਼ਿਆਰਪੁਰ ਸ਼੍ਰੀ ਸੁੰਦਰ ਸ਼ਾਮ ਅਰੋੜਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਸੀ, ਜਿਸ ਵਿਚ ਬਾਬਰ ਅਲੀ ਨੂੰ ਪਾਕਿਸਤਾਨ ਭੇਜਣ ਲਈ ਯੋਗ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਬਰ ਅਲੀ ਚੱਕ ਨੰਬਰ-175, ਤਹਿਸੀਲ ਮਾਨਾਂਵਾਲਾ, ਜ਼ਿਲ੍ਹਾ ਸ਼ੇਖੂਪੁਰ, ਪੰਜਾਬ (ਪਾਕਿਸਤਾਨ) ਦਾ ਰਹਿਣ ਵਾਲਾ ਹੈ ਅਤੇ 12 ਜੁਲਾਈ 2016 ਨੂੰ ਸਰਹੱਦ ਪਾਰ ਕਰਕੇ ਭਾਰਤ (ਪੁਲਿਸ ਸਟੇਸ਼ਨ ਰਾਮਦਾਸ, (ਅੰਮ੍ਰਿਤਸਰ) ਦਾਖਲ ਹੋ ਗਿਆ ਸੀ ਅਤੇ ਪ੍ਰਿੰਸੀਪਲ ਮੈਜਿਸਟ੍ਰੇਟ ਜੁਵੇਨਾਇਲ ਜਸਟਿਸ ਬੋਰਡ ਅੰਮ੍ਰਿਤਸਰ ਵਲੋਂ ਇਸ ਬੱਚੇ ਨੂੰ 14 ਜੁਲਾਈ 2016 ਨੂੰ ਜੁਵੇਨਾਇਲ ਹੋਮ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਜੁਵੇਨਾਇਲ ਜਸਟਿਸ ਬੋਰਡ ਅੰਮ੍ਰਿਤਸਰ ਵਿਖੇ ਇਸ ਬੱਚੇ ਦਾ ਕੇਸ ਚੱਲ ਰਿਹਾ ਸੀ। ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਬੱਚੇ ਨੂੰ ਅੱਜ ਜੁਵੇਨਾਇਲ ਹੋਮ ਦੇ ਸੁਪਰਡੈਂਟ ਸ਼੍ਰੀ ਨਰੇਸ਼ ਕੁਮਾਰ, ਚਾਈਲਡ ਪ੍ਰੋਟੈਕਸ਼ਨ ਅਫ਼ਸਰ ਸ਼੍ਰੀ ਯੋਗੇਸ਼ ਕੁਮਾਰ ਸਮੇਤ ਪੁਲਿਸ ਗਾਰਦ ਵਲੋਂ ਪਾਕਿਸਤਾਨ ਰੇਂਜਰਜ਼ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜੁਵੇਨਾਇਲ ਹੋਮ ਹੁਸ਼ਿਆਰਪੁਰ ਵਿਖੇ ਸਜ਼ਾ ਕੱਟ ਰਹੇ ਬੱਚਿਆਂ ਨੂੰ ਸਹੂਲਤਾਂ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਅਤੇ ਉਨ੍ਹਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ, ਹਲਕਾ ਵਿਧਾਇਕ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜੁਵੇਨਾਇਲ ਹੋਮ ਵਿਚ ਉਨ੍ਹਾਂ ਵਲੋਂ ਸਮੇਂ-ਸਮੇਂ 'ਤੇ ਦੌਰਾ ਕੀਤਾ ਜਾਂਦਾ ਹੈ, ਤਾਂ ਜੋ ਸਜ਼ਾ ਪੂਰੀ ਕਰ ਚੁੱਕੇ ਬੱਚਿਆਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰ, ਦੇਸ਼ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਵਿਦੇਸ਼ ਮੰਤਰਾਲੇ ਵਲੋਂ ਕੀਤੇ ਉਪਰਾਲੇ ਸਦਕਾ ਹੀ ਬਾਬਰ ਅਲੀ ਪਾਕਿਸਤਾਨ ਆਪਣੇ ਘਰ ਪਹੁੰਚ ਸਕਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਬੱਚਿਆਂ ਨੂੰ ਵੀ ਸਹੀ ਸਲਾਮਤ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਉਹ ਯਤਨ ਕਰਦੇ ਰਹਿਣਗੇ।

No comments:
Post a Comment