ਹੁਸ਼ਿਆਰਪੁਰ, 30 ਮਈ: ਐਨ.ਆਰ.ਆਈ.ਸਭਾ ਹੁਸ਼ਿਆਰਪੁਰ ਵੱਲੋਂ
ਜ਼ਿਲ੍ਹੇ ਦੀ ਹਰ ਸਬਡਵੀਜ਼ਨ ਵਿੱਚ 5-5 ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਹਰ ਸਾਲ ਮੁਫ਼ਤ
ਵਿੱÎਦਿਆ ਦਿੱਤੀ ਜਾਵੇਗੀ। ਇਹ ਜਾਣਕਾਰੀ ਚੇਅਰਮੈਨ ਐਨ.ਆਰ.ਆਈ. ਸਭਾ-ਕਮ-ਡਿਪਟੀ ਕਮਿਸ਼ਨਰ
ਸ੍ਰੀ ਵਰੁਣ ਰੂਜ਼ਮ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਨ.ਆਰ.ਆਈ. ਸਭਾ ਦੀ
ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਐਨ.ਆਰ.ਆਈ. ਸਭਾ ਦੇ ਪ੍ਰਧਾਨ
ਨੂੰ ਗਰੀਬ ਵਿਦਿਆਰਥੀਆਂ ਦੀ ਸਹਾਇਤਾ ਲਈ ਵਿਸ਼ੇਸ਼ ਫੰਡ ਕਾਇਮ ਕਰਨ ਲਈ ਕਿਹਾ। ਉਨ੍ਹਾਂ
ਜ਼ਿਲ੍ਹੇ ਵਿੱਚ ਪਹਿਲਾਂ ਚਲ ਰਹੇ ਗਰੀਬ ਮਰੀਜਾਂ ਲਈ ਫੰਡ (ਪੁਅਰ ਪੇਸ਼ੈਂਟ ਫੰਡ) ਨੂੰ ਵੀ
ਦੁਬਾਰਾ ਚਾਲੂ ਕਰਨ ਲਈ ਪ੍ਰਧਾਨ ਸਵਾਮੀ ਸਰਵਾਨੰਦ ਗਿਰੀ ਰਿਜੀਨਲ ਯੂਨੀਵਰਸਿਟੀ ਸੈਂਟਰ
ਸ੍ਰੀ ਲਾਜਪਤ ਰਾਏ ਨਾਲ ਤਾਲਮੇਲ ਕਰਨ ਲਈ ਕਿਹਾ ਤਾਂ ਜੋ ਇਸ ਫੰਡ ਨਾਲ ਗਰੀਬ ਅਤੇ ਲੋੜਵੰਦ
ਮਰੀਜਾਂ ਦੀ ਸਹਾਇਤਾ ਕੀਤੀ ਜਾ ਸਕੇ।
ਚੇਅਰਮੈਨ ਨੇ ਇਸ ਮੌਕੇ ਤੇ ਐਨ.ਆਰ.ਆਈ ਸਭਾ ਵਲੋਂ ਕੀਤੇ ਗਏ ਭਲਾਈ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਵੱਲੋਂ ਦਿੱਤੀ ਗਈ ਸਹਾਇਤਾ ਨਾਲ ਪ੍ਰਾਇਮਰੀ ਸਕੂਲਾਂ ਵਿੱਚ 883 ਪੱਖੇ ਅਤੇ ਰਾਮ ਕਲੌਨੀ ਕੈਂਪ ਵਿਖੇ ਬਰਿੱਧ ਆਸ਼ਰਮ ਵਿੱਚ 25 ਪੱਖੇ ਲਗਾਏ ਗਏ ਹਨ। ਇਸ ਤੋਂ ਇਲਾਵਾ ਕਣਕ ਦੀ ਸੰਭਾਲ ਲਈ ਜ਼ਿਲ੍ਹੇ ਦੇ ਸਮੂਹ ਸੀ.ਡੀ.ਪੀ.ਓਜ਼ ਨੂੰ 2 ਕੁਇੰਟਲ ਦੀ ਸਮਰੱਥਾ ਵਾਲੇ 60 ਡਰੱਮ ਖਰੀਦ ਕੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪ੍ਰਵਾਸੀ ਭਾਰਤੀਆਂ ਵੱਲੋਂ ਆਪਣੇ ਸਬੰਧਤ ਪਿੰਡਾਂ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖੇਡ ਮੇਲੇ ਕਰਵਾਏ ਜਾ ਰਹੇ ਹਨ। ਪਿੰਡ ਸਾਹਰੀ ਅਤੇ ਭੂੰਗਰਨੀ ਵਿਖੇ ਸੀਵਰੇਜ, ਵਾਟਰ ਸਪਲਾਈ, ਸਟਰੀਟ ਲਾਈਟਾਂ ਅਤੇ ਪੱਕੀਆਂ ਗਲੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐਨ.ਆਰ.ਆਈ. ਸਭਾ ਵੱਲੋਂ ਵੱਧ ਤੋਂ ਵੱਧ ਮੈਂਬਰ ਬਣਾਏ ਜਾਣ ਤਾਂ ਜੋ ਉਨ੍ਹਾਂ ਦੀ ਸਹਾਇਤਾ ਨਾਲ ਲੋਕ ਭਲਾਈ ਦੇ ਕੰਮ ਕੀਤੇ ਜਾ ਸਕਣ। ਇਸ ਮੌਕੇ ਤੇ ਉਨ੍ਹਾਂ ਨੇ ਗਰੀਬ ਵਿਧਵਾ ਔਰਤ ਸੰਗੀਤਾ ਰਾਣੀ ਨੂੰ ਉਸ ਦੀ ਬੇਟੀ ਮੋਹਿਤਾ ਦੀ ਸ੍ਰੀਮਤੀ ਉਰਮਿਲਾ ਦੇਵੀ ਮੈਡੀਕਲ ਕਾਲਜ ਖੜਕਾਂ (ਪਟਿਆੜੀ) ਵਿਖੇ ਪੜਾਈ ਲਈ ਐਨ.ਆਰ.ਆਈ. ਸਭਾ ਦੇ ਮੈਂਬਰਾਂ ਵੱਲੋਂ ਇਕੱਠੀ ਕੀਤੀ ਗਈ 80,000/- ਰੁਪÂੈ ਦੀ ਰਾਸ਼ੀ ਵੀ ਦਿੱਤੀ ਜਿਸ ਵਿੱਚ 30,000/- ਰੁਪਏ ਐਨ.ਆਰ.ਆਈ. ਸਭਾ ਦੇ ਪ੍ਰਧਾਨ ਅਜਵਿੰਦਰ ਸਿੰਘ ਵੱਲੋਂ, 25, 000/- ਰੁਪਏ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਅਤੇ 25, 000/- ਰੁਪਏ ਜਥੇਦਾਰ ਤਾਰਾ ਸਿੰਘ ਵੱਲੋਂ ਦਿੱਤੇ ਗਏ ਹਨ।
ਐਨ.ਆਰ.ਆਈ. ਸਭਾ ਦੇ ਪ੍ਰਧਾਨ ਸ੍ਰੀ ਅਜਵਿੰਦਰ ਸਿੰਘ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਵੱਲੋਂ ਹੁਣ ਤੱਕ 621 ਮੈਂਬਰ ਬਣਾਏ ਗਏ ਹਨ ਜਿਨ੍ਹਾਂ ਪਾਸੋਂ 24,18,417/- ਰੁਪਏ ਇਕੱਤਰ ਕੀਤੇ ਗਏ ਹਨ ਜਿਸ ਨਾਲ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਐਨ.ਆਰ.ਆਈ. ਸਭਾ ਕੋਲ ਹੁਣ ਤੱਕ 348 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 324 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਬਾਕੀ 14 ਸ਼ਿਕਾਇਤਾਂ ਐਸ.ਐਸ.ਪੀ. ਦਫ਼ਤਰ ਅਤੇ ਸਬੰਧਤ ਉਪ ਮੰਡਲ ਅਫ਼ਸਰਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ।
ਵਧੀਕ ਡਿਪਟੀ ਕਮਿਸ਼ਨਰ (ਜ) ਬੀ.ਐਸ.ਧਾਲੀਵਾਲ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ ਐਸ ਗਿੱਲ, ਤਹਿਸੀਲਦਾਰ ਦਸੂਹਾ ਸੁਰਿੰਦਰ ਸਿੰਘ, ਰਾਮ ਕੁਮਾਰ, ਮੈਂਬਰ ਐਨ.ਆਰ.ਆਈ. ਸਭਾ ਮਹਿੰਦਰ ਪ੍ਰਤਾਪ ਸਿੰਘ, ਸੰਤੋਖ ਸਿੰਘ ਔਜਲਾ, ਧਰਮਪਾਲ ਨਾਗਰਾ, ਵਿਜੇ ਕੁਮਾਰ, ਤਰਲੋਕ ਚੰਦ, ਪਿਆਰਾ ਸਿੰਘ ਹਾਜ਼ਰ ਸਨ।

No comments:
Post a Comment