ਤਲਵਾੜਾ, 8 ਮਈ : ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ
ਤਹਿਤ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ
ਹੁਸ਼ਿਆਰਪੁਰ ਦੀ ਦੇਖ ਰੇਖ ਹੇਠ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਦੇ ਨੌਂਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਦਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਵਿੱਦਿਅਕ ਟੂਰ ਲਗਾਇਆ ਗਿਆ। ਸਕੂਲ ਮੁਖੀ ਰਜਿੰਦਰ ਪ੍ਰਸ਼ਾਦ ਸ਼ਰਮਾ ਨੇ ਦੱਸਿਆ ਕਿ ਟੂਰ ਵਿਚ ਸਕੂਲ ਦੇ 271 ਵਿਦਿਆਰਥੀ ਅਤੇ ਵਿਦਿਅਰਥਣਾਂ ਨੇ ਸਾਇੰਸ ਸਿਟੀ ਵਿਖੇ ਵਿਗਿਆਨ ਦੇ ਅਨੇਕਾਂ ਪਹਿਲੂਆਂ ਨੂੰ ਗਹੁ ਨਾਲ ਵਾਚਿਆ। ਟੂਰ ਵਿਚ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ, ਰਮੇਸ਼ ਕੁਮਾਰ, ਰਾਜ ਕੁਮਾਰ, ਨਵਕਿਰਨ, ਵਰਿੰਦਰ ਸਿੰਘ, ਮੋਨਿਕਾ, ਕਮਲੇਸ਼, ਸੁਸ਼ਮਾ, ਅੰਕੁਸ਼, ਹਰਕਮਲ ਸਿੰਘ, ਸਮਰਜੀਤ ਸਿੰਘ ਆਦਿ ਸਮੇਤ ਕਈ ਹੋਰ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ।

No comments:
Post a Comment