ਪਿੰਡ ਭਵਨੌਰ ਵਿਚ ਹੋਇਆ ਸਨਮਾਨ ਸਮਾਗਮ
ਤਲਵਾੜਾ, 7 ਦਸੰਬਰ: ਪੰਜਾਬ ਮੀਡੀਅਮ ਸਕੇਲ ਇੰਡਸਟ੍ਰੀਜ਼ ਦੇ ਨਵਨਿਯੁਕਤ ਚੇਅਰਮੈਨ ਅਤੇ ਉੱਘੇ ਉਦਯੋਗਪਤੀ ਰਘੂਨਾਥ ਸਿੰਘ ਰਾਣਾ ਦਾ ਪਿੰਡ ਪਹੁੰਚਣ ਤੇ ਭਵਨੌਰ, ਸੰਧਾਣੀ, ਭਟੋਲੀ, ਖਡਿਆਲਾ,
ਝਰੇੜਾ, ਕਰਟੋਲੀ ਆਦਿ ਪਿੰਡਾਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਣਾ ਨੇ ਕਿ ਉਹ ਹਮੇਸ਼ਾ ਇਲਾਕੇ ਦੇ ਬਹੁਪੱਖੀ ਵਿਕਾਸ ਅਤੇ ਲੋਕ ਸੇਵਾ ਲਈ ਤਤਪਰ ਰਹਿਣਗੇ ਅਤੇ ਸਰਕਾਰ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਸੂਬੇ ਵਿਚ ਵੱਡੇ ਪੱਧਰ ਤੇ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ. ਬਾਦਲ ਦੀਆਂ ਲੋਕ ਪੱਖੀ ਨੀਤੀਆਂ ਅਤੇ ਭਾਜਪਾ ਹਾਈ ਕਮਾਨ ਵੱਲੋਂ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਸਦਕਾ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕੇਂਦਰ ਵਿਚੋਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੂੰ ਚਲਦਾ ਕਰ ਦਿੱਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਛਪਾਲ ਸਿੰਘ ਸਰਪੰਚ ਸੰਧਾਣੀ, ਰੀਨਾ ਕੁਮਾਰੀ ਸਰਪੰਚ ਭਟੋਲੀ, ਅਸ਼ਵਨੀ ਕੁਮਾਰ ਸਰਪੰਚ ਝਰੇੜਾ, ਸੁਰਿੰਦਰ ਸਿੰਘ ਸਰਪੰਚ ਖਮਤਾ ਪੱਤੀ, ਅਨਿਲ ਰਾਣਾ, ਕੈਪਟਲ ਬਲੀ ਰਾਮ, ਦਰਸ਼ਨ, ਡਾ. ਸਤੀਸ਼, ਰਣਜੀਤ ਸਿੰਘ ਰਾਮਗੜ੍ਹ, ਹਰਬੰਸ ਲਾਲ, ਦਵਿੰਦਰਵਾਲ ਕਰਟੋਲੀ, ਕੈਪਟਨ ਰੋਸ਼ਨ ਲਾਲ, ਦੌਲਤ ਰਾਮ, ਸੁਖਦੇਵ ਸਿੰਘ, ਜੀਤ ਸਿੰਘ, ਸਹਿਦੇਵ, ਉਂਕਾਰ ਸਿੰਘ, ਨਾਨਕ ਚੰਦ, ਜੋਗਿੰਦਰ ਸਿੰਘ ਸਾਬਕਾ ਸਰਪੰਚ ਆਦਿ ਸਮੇਤ ਵੱਡੀ ਗਿਣਤੀ ਵਿਚ ਪੰਚ ਸਰਪੰਚ ਤੇ ਪਤਵੰਤੇ ਹਾਜਰ ਸਨ।

No comments:
Post a Comment