ਰੂਪਨਗਰ, 27 ਜਨਵਰੀ: ਜ਼ਿਲ੍ਹਾ ਪੱਧਰੀ ਪ੍ਰੀ-ਲੋਕ ਅਦਾਲਤਾਂ ਅਤੇ ਮਹੀਨਾਂਵਾਰ ਲੋਕ ਅਦਾਲਤਾਂ ਜ਼ਿਲ੍ਹਾ ਹੈਡ ਕਵਾਟਰ ਰੂਪਨਗਰ ਸਮੇਤ ਸਬ ਡਵੀਜ਼ਨਾਂ ਅਨੰਦਪੁਰ ਸਾਹਿਬ, ਖਰੜ ,ਮੋਹਾਲੀ ਅਤੇ ਡੇਰਾ ਬਸੀ ਦੇ ਅਦਾਲਤੀ ਕੰਪਲੈਕਸਾਂ ਵਿਖੇ 28 ਜਨਵਰੀ, 25 ਫਰਵਰੀ, 31 ਮਾਰਚ, 28 ਅਪ੍ਰੈਲ, 26 ਮਈ, 28 ਜੁਲਾਈ, 25 ਅਗਸਤ, 29 ਸਤੰਬਰ, 27 ਅਕਤੂਬਰ, 17 ਨਵੰਬਰ ਅਤੇ 22 ਦਸੰਬਰ 2012 ਦਿਨ ਸ਼ਨਿਚਰਵਾਰ ਨੂੰ ਲਗਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸ਼੍ਰੀ ਜੀ.ਕੇ.ਧੀਰ, ਜ਼ਿਲ੍ਹਾ ਤੇ ਸੈਸ਼ਨਜ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਇਥੇ ਦਿੱਤੀ।
ਸ਼੍ਰੀ ਧੀਰ ਨੇ ਦੱਸਿਆ ਕਿ ਆਯੋਜਿਤ ਕੀਤੀਆਂ ਜਾ ਰਹੀਆਂ ਇਨਾਂ ਲੋਕ ਅਦਾਲਤਾਂ ਵਿੱਚ ਲੋਕਾਂ ਦੇ ਅਦਾਲਤਾਂ ਵਿਚ ਚਲਦੇ ਵੱਖ-ਵੱਖ ਤਰ੍ਹਾਂ ਦੇ ਫੌਜ਼ਦਾਰੀ ਤੇ ਦੀਵਾਨੀ ਕੇਸਾਂ ਦਾ ਮੌਕੇ ਤੇ ਹੀ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਕੀਤਾ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਲੋਕ ਅਦਾਲਤਾਂ ਦਾ ਫਾਇਦਾ ਉਠਾਉਣ।

No comments:
Post a Comment