ਹੁਸ਼ਿਆਰਪੁਰ, 25 ਜਨਵਰੀ: ਨੌਜਵਾਨਾਂ ਦੀ ਇੱਕ-ਇੱਕ ਵੋਟ ਚੋਣਾਂ ਦੀ ਤਸਵੀਰ ਬਦਲਣ ਲਈ ਵੱਡੀ ਭੂਮਿਕਾ ਪਾ ਸਕਦੀ ਹੈ, ਇਸ ਲਈ ਨੌਜਵਾਨ ਆਪਣਾ ਹੱਕ ਸਮਝਦੇ ਹੋਏ ਵੋਟ ਪਾਉਣ ਲਈ ਅੱਗੇ ਆਉਣ। ਇਸ ਗੱਲ ਦਾ ਪ੍ਰਗਟਾਵਾ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਰਾਸ਼ਟਰੀ ਵੋਟਰ ਦਿਵਸ ਸਬੰਧੀ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਇਸ ਸਮਾਗਮ ਵਿੱਚ ਆਮ ਨਾਗਰਿਕਾਂ ਤੋਂ ਇਲਾਵਾ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਤੰਤਰ ਦੀ ਸਫ਼ਲਤਾ ਵਿੱਚ ਵੋਟ ਦਾ ਮਹੱਤਵਪੂਰਨ ਸਥਾਨ ਹੈ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਨਾਲ ਸੂਬੇ ਵਿੱਚ ਮਨਪਸੰਦ ਸਰਕਾਰ ਦਾ ਗਠਨ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੇ ਉਜਵੱਲ ਭਵਿੱਖ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ ਅਤੇ ਉਹ ਆਪਣੇ ਪਿੰਡ ਸ਼ਹਿਰ, ਇਲਾਕੇ ਤੇ ਘਰ ਵਿੱਚ ਵੋਟ ਦੀ ਮਹੱਤਤਾ ਤੋਂ ਅਣਜਾਣ ਨਾਗਰਿਕਾਂ ਨੂੰ ਵੋਟ ਦੇ ਮੁੱਲ ਦਾ ਅਹਿਸਾਸ ਕਰਵਾ ਕੇ ਵੋਟ ਪੋਲਿੰਗ ਦੀ ਦਰ ਨੂੰ ਵਧਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਵਿੱਚ ਹਰ ਨਾਗਰਿਕ ਨੂੰ ਜੋ 18 ਸਾਲ ਮੁਕੰਮਲ ਕਰ ਚੁੱਕਾ ਹੋਵੇ, ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਚੋਣ ਕਮਿਸ਼ਨ ਵੱਲੋਂ ਹਰ ਬਾਲਗ ਹੋ ਚੁੱਕੇ ਵਿਅਕਤੀ ਦੀ ਵੋਟ ਬਣਾ ਕੇ ਉਸ ਦੀ ਰਿਹਾਇਸ਼ ਤੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਜੋ ਨਾਗਰਿਕ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ, ਉਹ ਵੋਟਰ ਵਜੋਂ ਆਪਣਾ ਨਾਮ ਰਜਿਸਟਰ ਕਰਾਉਣ। ਉਨ੍ਹਾਂ ਇਹ ਵੀ ਕਿਹਾ ਕਿ ਵੋਟਰ ਲਿਸਟਾਂ ਵਿੱਚ ਵੋਟਰ ਦਾ ਨਾਮ ਤੇ ਪਤਾ ਸਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਵੋਟ ਦਾ ਅਧਿਕਾਰ ਮਿਲਿਆ ਹੈ, ਉਸ ਦੀ ਵਰਤੋਂ ਸੋਚ ਸਮਝ ਕੇ ਸਹੀ ਢੰਗ ਨਾਲ ਕੀਤੀ ਜਾਵੇ। ਇਸ ਲੋਕਤੰਤਰਕ ਤਰੀਕੇ ਨਾਲ ਜਿਥੇ ਹਰ ਇੱਕ ਵੋਟਰ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ, ਉਥੇ ਸਿਆਸੀ ਬਦਲਾਓ ਦਾ ਵੀ ਇਹ ਇੱਕ ਵਧੀਆ, ਸਰਵਉਤਮ ਅਤੇ ਸੋਖਾ ਜਰਿਆ ਬਣ ਜਾਂਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਹਾਜ਼ਰ ਨਾਗਰਿਕ ਅਤੇ ਵਿਦਿਆਰਥੀਆਂ ਤੋਂ ਦੇਸ਼ ਦੀਆਂ ਲੋਕਤੰਤਰੀ ਪ੍ਰੰਪਰਾਵਾਂ ਨੂੰ ਕਾਇਮ ਰੱਖਣ, ਸਵਤੰਤਰ, ਵਾਜ਼ਬ ਅਤੇ ਸ਼ਾਂਤੀ ਪੂਰਨ ਚੋਣਾਂ ਦੀ ਮਾਣ ਮਰਿਆਦਾ ਅਤੇ ਹਰੇਕ ਚੋਣ, ਬਿਨਾਂ ਕਿਸੇ ਡਰ, ਭਾਸ਼ਾ, ਸਮੁਦਾਇ, ਜਾਤ, ਧਰਮ, ਵਰਗ ਜਾਂ ਕਿਸੇ ਦਬਾਓ ਤੋਂ ਬਿਨਾਂ ਵੋਟ ਪਾਉਣ ਦਾ ਪ੍ਰਣ ਲਿਆ। ਡਿਪਟੀ ਕਮਿਸ਼ਨਰ ਨੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਾਗਰਿਕਾਂ ਨੂੰ ਵੋਟਰ ਸ਼ਨਾਖਤੀ ਕਾਰਡ ਤਕਸੀਮ ਕੀਤੇ ਅਤੇ ਵਧਾਈ ਦਿੰਦਿਆਂ ਕਿਹਾ ਉਹ ਹੁਣ ਇੱਕ ਜਿੰਮੇਵਾਰ ਨਾਗਰਿਕ / ਵੋਟਰ ਹਨ ।
ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਨੇ ਬੁਬਲਾਨੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਇੰਦਰਜੀਤ ਸਿੰਘ ਅਤੇ ਤਹਿਸੀਲਦਾਰ (ਚੋਣਾਂ) ਹਰਦੇਵ ਸਿੰਘ ਨੇ ਰਾਸ਼ਟਰੀ ਵੋਟ ਦਿਵਸ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।

No comments:
Post a Comment