ਗੜ੍ਹਸ਼ੰਕਰ, 14 ਜਨਵਰੀ : ਨਿਆਂ ਪ੍ਰਣਾਲੀ ਦੀ ਪਹੁੰਚ ਹਰੇਕ ਵਿਅਕਤੀ ਨੂੰ ਸੁਨਿਸ਼ਚਿਤ ਕਰਨ ਲਈ ਅਤੇ ਲੋਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਵਿਦਿਆਰਥੀ ਅਹਿਮ ਯੋਗਦਾਨ ਪਾ ਸਕਦੇ ਹਨ । ਇਸ ਲਈ ਲੀਗਲ ਸਰਵਿਸ ਅਥਾਰਟੀ ਵਲੋ ਪੰਜਾਬ ਦੇ ਸਾਰੇ ਕਾਲਜਾਂ ਅਤੇ ਸਕੂਲਾਂ ਵਿਚ ਵਿਦਿਆਰਥੀ ਕਾਨੂੰਨੀ ਸਾਖਰਤਾ ਕਲੱਬ ਖੋਲੇ ਜਾ ਰਹੇ ਹਨ। ਇਹ ਜਾਣਕਾਰੀ ਜਸਟਿਸ ਐਮ ਐਮ ਕੁਮਾਰ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਐਗਜੈਕਟਿਵ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਨੇ ਅੱਜ ਗੜ੍ਹਸੰਕਰ ਦੇ ਡੀ ਏ ਵੀ ਕਾਲਜ ( ਲੜਕੀਆਂ) ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਵਿਦਿਆਰਥੀ ਕਾਨੂੰਨੀ ਸਾਖਰਤਾ ਕਲੱਬਾਂ ਦਾ ਉਦਘਾਟਨ ਕਰਨ ਮੋਕੇ ਦਿੱਤੀ । ਉਨਾਂ ਦੱਸਿਆ ਕਿ ਇਸ ਵੇਲੇ ਪੰਜਾਬ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ 550 ਤੋ ਵੱਧ ਵਿਦਿਆਰਥੀ ਕਾਨੂੰਨੀ ਸਾਖਰਤਾ ਕਲੱਬ ਖੋਲੇ ਜਾ ਚੁੱਕੇ ਹਨ ਜਿਨਾਂ ਵਿਚ 50 ਦੇ ਕਰੀਬ ਕਲੱਬ ਕਾਲਜਾਂ ਵਿਚ ਖੋਲੇ ਗਏ ਹਨ ।
ਮਾਣਯੋਗ ਜਸਟਿਸ ਐਮ ਐਮ ਕੁਮਾਰ ਨੇ ਕਿਹਾ ਕਿ ਆਮ ਜਨਤਾ ਨੂੰ ਕਾਨੂੰਨ ਪੱਖੋ ਜਾਣੂ ਕਰਾਉਣ ਅਤੇ ਵਿਦਿਆਰਥੀ ਵਰਗ ਨੂੰ ਮੋਲਿਕ ਅਧਿਕਾਰਾਂ ਅਤੇ ਉਨਾਂ ਦੇ ਫਰਜ਼ਾਂ ਪ੍ਰਤੀ ਜਾਣੂ ਕਰਾਉਣ ਦੇ ਉਦੇਸ਼ ਨਾਲ ਸਕੂਲਾਂ , ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ਖੋਲੇ ਗਏ ਕਾਨੂੰਨੀ ਸਾਖਰਤਾਂ ਕਲੱਬਾਂ ਵਲੋ ਰਚਨਾਵਾਂ , ਪੋਸਟਰ , ਨੁੱਕੜ ਨਾਟਕ , ਗੋਸ਼ਟੀਆਂ , ਭਾਸ਼ਣ ਅਤੇ ਪੇਪਰ ਰੀਡਿੰਗ ਦੁਆਰਾ ਅਹਿਮ ਤੋਰ ਤੇ ਸਹਾਈ ਹੋ ਰਹੇ ਹਨ । ਉਨਾਂ ਦੱਸਿਆ ਕਿ ਬਹੁਤ ਸਾਰੇ ਲੋਕ ਕਾਨੂੰਨੀ ਅਧਿਕਾਰਾਂ ਤੋ ਅਣਜਾਣ ਹੋਣ ਅਤੇ ਆਰਥਿਕ ਤੋਰ ਤੇ ਕਮਜੋਰ ਹੋਣ ਕਾਰਨ ਆਪਣੇ ਹੱਕਾਂ ਤੋ ਵਾਝੇ ਰਹਿ ਜਾਂਦੇ ਹਨ । ਉਨਾਂ ਕਿਹਾ ਕਿ ਮੁਫਤ ਕਾਨੂਨੀ ਸੇਵਾਵਾਂ ਅਥਾਰਟੀ ਰਾਜ ਦੇ ਗਰੀਬ ਅਤੇ ਸਮਾਜ ਦੇ ਕਮਜੋਰ ਵਰਗ ਦੇ ਲੋਕਾਂ ਨੂੰ ਜਾਗਰੂਕ ਕਰਕੇ ਨਿਆਂ ਮੁਹੱਈਆਂ ਕਰਵਾ ਰਹੀ ਹੈ । ਉਨਾਂ ਕਿਹਾ ਕਿ ਔਰਤਾਂ ਦੇ ਅਧਿਕਾਰ ਰਿਸ਼ਵਤਖੋਰੀ ,ਮਨੁੱਖੀ ਅਧਿਕਾਰ , ਉਪਭੋਗਤਾ ਅਧਿਕਾਰਾਂ ਤੋ ਲੋਕ ਪੂਰੀ ਤਰਾਂ ਜਾਗਰੂਕ ਨਹੀ ਹਨ । ਵਿਦਿਆਰਥੀ ਵਰਗ ਆਪਣੇ ਪ੍ਰੀਵਾਰ , ਪਿੰਡ , ਸ਼ਹਿਰ ਅਤੇ ਹੋਰ ਵਿਚਰਣ ਵਾਲੇ ਲੋਕਾਂ ਵਿਚ ਮੁਫਤ ਕਾਨੂੰਨੀ ਸਹਾਇਤਾ ਦਾ ਸੰਦੇਸ਼ ਪਹੁੰਚਾਉਣ ਵਿਚ ਸਹਾਈ ਹੋ ਸਕਦਾ ਹੈ । ਉਨਾਂ ਇਹ ਵੀ ਕਿਹਾ ਕਿ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਨੋਜਵਾਨ ਵਰਗ ਦੇ ਸਹਿਯੋਗ ਦੀ ਵੱਡੀ ਲੋੜ ਹੈ । ਮਾਣਯੋਗ ਜਸਟਿਸ ਨੇ ਕਿਹਾ ਕਿ ਔਰਤਾਂ ਦਾ ਪੜਿਆ ਲਿਖਿਆ ਹੋਣਾ ਹੋਰ ਵੀ ਜਰੂਰੀ ਹੈ ਕਿਓਕਿ ਔਰਤ ਸਮਾਜ ਵਿਚ ਰੋਲ ਹੈ ।
ਡੀ ਏ ਵੀ ਕਾਲਜ ਗੜਸੰਕਰ ਵਿਖੇ ਕਾਲਜ ਦੀਆਂ ਗਰੈਜੂਏਟ ਵਿਦਿਆਰਥਣਾਂ ਨੂੰ ਡਿਗਰੀਆਂ ਤਕਸੀਮ ਕਰਦਿਆਂ ਮਾਣਯੋਗ ਜਸਟਿਸ ਐਮ ਐਮ ਕੁਮਾਰ ਨੇ ਵਿਦਿਆਰਥਣਾਂ ਨੂੰ ਨੈਤਿਕ ਕਦਰਾਂ ਕੀਮਤਾਂ ਦੇ ਧਾਰਣੀ ਹੋਣ ਦਾ ਸੰਦੇਸ਼ ਦਿਦਿਆਂ ਕਿਹਾ ਕਿ ਦ੍ਰਿੜ ਇਰਾਦੇ ਨਾਲ ਨਿਰਧਾਰਿਤ ਨਿਸ਼ਾਨਾ ਮੰਜਿਲ ਤੋ ਦੂਰ ਨਹੀ ਹੁੰਦਾ ।
ਹੁਸ਼ਿਆਰਪੁਰ ਦੇ ਰਾਮ ਕਲੋਨੀ ਕੈਪ ਵਿਖੇ ਜੁਵੀਲਾਇਨ ਹੋਮ ਅਤੇ ਅਬਜਰਵੇਸ਼ਨ ਹੋਮ ਦੇ ਦੋਰੇ ਦੋਰਾਨ ਪੁਲਿਸ ਦੀ ਟੁਕੜੀ ਵਲੋ ਉਨਾਂ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ । ਇਸ ਮੋਕੇ ਤੇ ਮਾਣਯੋਗ ਜਸਟਿਸ ਐਮ ਐਮ ਕੁਮਾਰ ਨੇ ਜੁਵੀਲਾਇਨ ਹੋਮ ਵਿਖੇ ਰਹਿ ਰਹੇ ਅਨਾਥ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਖਾਣੇ ਆਦਿ ਦਾ ਮੁਆਇਨਾ ਕੀਤਾ । ਇਸ ਮੋਕੇ ਤੇ ਉਨਾਂ ਨੇ ਬਜ਼ੁਰਗਾਂ ਨੂੰ ਗਰਮ ਕੱਪੜੇ ਵੀ ਤਕਸੀਮ ਕੀਤੇ । ਅਬਜ਼ਰਵੇਸ਼ਨ ਹੋਮ ਵਿਖੇ ਉਨਾਂ ਨੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਦਿੱਤੀਆਂ ਜਾ ਰਹੀਆ ਸਹੂਲਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ । ਇਸ ਮੋਕੇ ਤੇ ਉਨਾਂ ਨੇ ਡਿਪਟੀ ਕਮਿਸ਼ਨਰ ਸ੍ਰੀ ਦੀਪਇੰਦਰ ਸਿੰਘ ਨੂੰ ਕਿਹਾ ਕਿ ਜੁਵੀਲਾਇਨ ਹੋਮ ਵਿਚ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਖਾਣੇ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ । ਮਾਣਯੋਗ ਜਸਟਿਸ ਨੇ ਕਿਹਾ ਕਿ ਅਬਜ਼ਰਵੇਸ਼ਨ ਹੋਮ ਵਿਚ ਰਹਿ ਰਹੇ ਬੱਚਿਆਂ ਦੇ ਕੇਸਾਂ ਸਬੰਧੀ ਪੂਰੀ ਘੋਖ ਕੀਤੀ ਜਾਵੇਗੀ । ਡਿਪਟੀ ਕਮਿਸ਼ਨਰ ਸ੍ਰੀ ਦੀਪਇੰਦਰ ਸਿਘ ਨੇ ਮਾਣਯੋਗ ਜਸਟਿਸ ਐਮ ਐਮ ਕੁਮਾਰ ਨੂੰ ਭਰੋਸਾ ਦਿਵਾਇਆ ਕਿ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ।
ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਮਾਣਯੋਗ ਜਿਲਾ ਤੇ ਸੈਸ਼ਨ ਜੱਜ ਏ ਕੇ ਸਿੰਗਲਾ , ਐਡੀਸ਼ਨਲ ਜੱਜ ਅਤੇ ਮੈਬਰ ਸੈਕਟਰੀ ਪੰਜਾਬ ਲੀਗਲ ਸਰਵਸਿਸ ਅਥਾਰਟੀ ਸ੍ਰੀ ਮੁਨੀਸ਼ ਸਿੰਘਲ , ਸਿਵਲ ਜੱਜ ਸੀਨੀਅਰ ਡਵੀਜ਼ਨ ਹੁਸ਼ਿਆਰਪੁਰ ਨਵਲ ਕੁਮਾਰ , ਮਾਣਯੋਗ ਜਸਟਿਸ ਐਮ ਐਮ ਕੁਮਾਰ ਦੀ ਧਰਮ ਪਤਨੀ ਪ੍ਰੋਫੈਸਰ ਸੰਤੋਸ਼ ਕੇ ਕੁਮਾਰ , ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਗੜਸੰਕਰ ਰਵੀਇੰਦਰ ਕੁਮਾਰ , ਪ੍ਰਿਸੀਪਲ ਮੈਜਿਸਟ੍ਰੇਟ ਜੂਨੀਅਰ ਜਸਟਿਸ ਬੋਰਡ ਹੁਸ਼ਿਆਰਪੁਰ ਕੇ ਐਸ ਸੁਲਾਰ , ਸੀ ਜੇ ਐਮ ਸ੍ਰੀ ਰਾਮ ਕੁਮਾਰ , ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਆਰ ਪੀ ਧੀਰ , ਡੀ ਏ ਵੀ ਕਾਲਜ ਗੜਸੰਕਰ ਦੇ ਪ੍ਰਿਸੀਪਲ ਮਿਸਜ਼ ਭਾਰਤੀ ੳਬਰਾਏ , ਟਰੱਸਟ ਦੇ ਪ੍ਰਧਾਨ ਸ੍ਰੀ ਵੀ ਪੀ ਬੇਦੀ , ਤਹਿਸੀਲਦਾਰ ਗੜਸੰਕਰ ਭੁਪਿੰਦਰ ਸਿੰਘ ਅਤੇ ਕਮੇਟੀ ਦੇ ਮੈਬਰ ਹਾਜ਼ਰ ਸਨ ।

No comments:
Post a Comment