ਹੁਸ਼ਿਆਰਪੁਰ, 16 ਜਨਵਰੀ : ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ਼੍ਰੀ ਦੀਪਇੰਦਰ ਸਿੰਘ ਨੇ ਸੀ.ਆਰ.ਪੀ.ਸੀ. 1973 ਦੀ ਧਾਰਾ 144 ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ 30 ਜਨਵਰੀ 2012 ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਕੋਈ ਵੀ ਰਾਜਨੀਤਿਕ ਪਾਰਟੀ ਅਤੇ ਚੋਣਾਂ ਲਈ ਖੜੇ ਉਮੀਦਵਾਰ ਰਾਤ 10-00 ਵਜੇ ਤੋਂ ਸਵੇਰੇ 6-00 ਵਜੇ ਤੱਕ ਮੋਟਰ ਗੱਡੀਆਂ ਉਪਰ ਜਾਂ ਇੱਕ ਥਾਂ ਤੇ ਲਾਊਡ ਸਪੀਕਰ ਲਗਾ ਕੇ ਪ੍ਰਚਾਰ ਨਹੀਂ ਕਰ ਸਕਣਗੇ ਅਤੇ ਲਾਉਡ ਸਪੀਕਰ ਲਗਾਉਣ ਲਈ ਸਬੰਧਤ ਰਿਟਰਨਿੰਗ ਅਫ਼ਸਰ ਕੋਲੋਂ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ।
ਜ਼ਿਲ੍ਹੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਅਤੇ ਚੋਣਾਂ ਲਈ ਖੜੇ ਉਮੀਦਵਾਰ ਕਿਸੇ ਸਰਕਾਰੀ ਸੰਮਤੀ ਅਤੇ ਪ੍ਰਾਈਵੇਟ ਸੰਮਤੀ ਦੇ ਮਾਲਕਾਂ ਤੋਂ ਲਿਖਤੀ ਮਨਜ਼ੂਰੀ ਤੋਂ ਬਿਨਾਂ ਪੋਸਟਰ ਚਪਕਾ ਕੇ / ਨਾਅਰੇ ਆਦਿ ਲਿਖ ਕੇ ਆਮ ਪ੍ਰਚਾਰ ਨਹੀਂ ਕਰ ਸਕਣਗੇ। ਇਹ ਹੁਕਮ 27 ਜਨਵਰੀ 2012 ਤੱਕ ਲਾਗੂ ਰਹਿਣਗੇ।

No comments:
Post a Comment