ਤਲਵਾੜਾ, 21 ਜਨਵਰੀ : ਬਾਦਲ ਪਰਿਵਾਰ ਵੱਲੋਂ ਟਰਾਂਸਪੋਰਟ, ਰੇਤਾ ਬਜਰੀ, ਕੇਬਲ, ਸ਼ਰਾਬ ਆਦਿ ਦੇ ਏਕਾਧਿਕਾਰ ਕਰਕੇ ਪੰਜਾਬ ਨੂੰ ਬੁਰੀ ਤਰਾਂ ਬਰਬਾਦ ਕੀਤਾ ਹੈ ਅਤੇ ਇਨ੍ਹਾਂ ਚੋਣਾਂ ਵਿਚ ਸੂਬੇ ਦੀ ਬਿਹਤਰੀ ਲਈ ਕਾਂਗਰਸ ਪਾਰਟੀ ਦੇ ਹੱਥ ਮਜਬੂਤ ਕਰਨਾ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਇੱਥੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਹਲਕਾ ਦਸੂਹਾ ਤੋਂ ਇੰਕਾ ਉਮੀਦਵਾਰ ਇੰਜ. ਰਮੇਸ਼ ਚੰਦਰ ਡੋਗਰਾ ਸਾਬਕਾ ਮੰਤਰੀ ਦੇ ਹੱਕ ਵਿਚ ਖੋਖਾ ਮਾਰਕਿਟ ਵਿਖੇ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
ਕੈਪਟਨ ਨੇ ਕਿਹਾ ਕਿ ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਸੂਬੇ ਤੇ 172 ਕਰੋੜ ਰੁਪਏ ਦਾ ਕਰਜਾ ਹੈ ਜਦਕਿ ਆਮਦਨ ਕੇਵਲ 24 ਹਜਾਰ ਕਰੋੜ ਰੁਪਏ ਹੈ ਅਤੇ ਇਸੇ ਤਰਾਂ ਦੀ 2 ਕਰੋੜ 47 ਲੱਖ ਦੀ ਅਬਾਦੀ ਵਿਚ ਅਜੇ ਵੀ 47 ਨੌਜਵਾਨ ਬੇਰੁਜਗਾਰੀ ਦਾ ਸ਼ਿਕਾਰ ਹਨ ਅਤੇ ਯੂ. ਐਨ. ਓ. ਦੀ ਰਿਪੋਰਟ ਅਨੁਸਾਰ ਸੂਬੇ ਦੇ 50 ਫੀਸਦੀ ਨੌਜਵਾਨ ਨਸ਼ਿਆਂ ਦੀ ਸ਼ਿਕਾਰ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਪੰਜਾਬ ਵਿਚੋਂ 900 ਤੋਂ ਵੱਧ ਕਾਰਖਾਨੇ ਤੇ ਉਦਯੋਗ ਬੰਦ ਹੋ ਗਏ ਅਤੇ ਦੂਜੇ ਰਾਜਾਂ ਵਿਚ ਚਲੇ ਗਏ ਹਨ। ਅਜਿਹੇ ਹਾਲਾਤ ਵਿਚ ਸੂਬੇ ਦਾ ਵਿਕਾਸ ਕਿਸੇ ਵੀ ਹਾਲਤ ਵਿਚ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਤਿਆਰ ਚੋਣ ਮਨੋਰਥ ਪੱਤਰ ਵਿਚ ਪੰਜਾਬ ਦੇ ਹਰ ਵਰਗ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਅਤੇ ਇੱਥੇ ਮੁਲਾਜਮ, ਮਜਦੂਰ, ਬਿਹਤਰ ਖੇਤੀ ਅਤੇ ਮਜਬੂਤ ਉਦਯੋਗਿਕ ਢਾਂਚਾ ਵਿਕਸਿਤ ਕਰਨ ਲਈ ਬਿਜਲੀ, ਪਾਣੀ, ਚੰਗੇਰਾ ਪ੍ਰਸ਼ਾਸ਼ਨ ਆਦਿ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੇ ਪੰਜਾਬ ਵਿਚ ਸਥਾਪਿਤ ਹੋਣ ਵਾਲੇ ਛੇ ਮੈਡੀਕਲ ਕਾਲਜਾਂ ਵਿਚੋਂ ਇੱਕ ਕਾਲਜ ਤਲਵਾੜਾ ਵਿਖੇ ਕਾਇਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਲਵਾੜਾ ਵਿਚ ਬੀ. ਬੀ. ਐਮ. ਬੀ. ਦੀ ਵਾਧੂ ਪਈ 2 ਹਜਾਰ ਏਕੜ ਜਮੀਨ ਤੇ ਉਦਯੋਗਿਕ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ ਕੰਢੀ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਰਾਖੀ ਯਕੀਨੀ ਬਣਾਉਣ ਲਈ ਕੰਡਿਆਲੀ ਤਾਰ ਆਦਿ ਲਾਉਣ ਤੇ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ।
ਸ਼੍ਰੀ ਰਮੇਸ਼ ਚੰਦਰ ਡੋਗਰਾ ਨੇ ਆਪਣੇ ਸੰਬੋਧਨ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਪਹਿਲੀ ਵਾਰ ਤਲਵਾੜਾ ਆਉਣ ਤੇ ਸਵਾਗਤ ਕਰਦਿਆਂ ਕਿਹਾ ਕਿ ਕੰਢੀ ਦੇ ਇਸ ਖੇਤਰ ਦੀਆਂ ਆਪਣੀ ਤਰਾਂ ਦੀਆਂ ਸਮੱਸਿਆਵਾਂ ਹਨ ਅਤੇ ਇਨ੍ਹਾਂ ਦੇ ਢੁਕਵੇਂ ਹੱਲ ਲਈ ਦਸੂਹਾ ਨੂੰ ਜਿਲ੍ਹਾ ਹੈ¤ਡਕੁਆਟਰ ਅਤੇ ਤਲਵਾੜਾ ਨੂੰ ਉਪ ਮੰਡਲ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਤਲਵਾੜਾ ਵਿਚ ਬੀ. ਬੀ. ਐਮ. ਬੀ. ਨਾਲ ਸਬੰਧਤ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਲੋੜ ਹੈ ਜਿਸ ਵਿਚ ਲੀਜ਼ ਨੂੰ ਮਾਲਕੀ ਵਿਚ ਤਬਦੀਲ ਕਰਨਾ, ਕਲੌਨੀ ਦੇ ਖਾਲੀ ਪਏ ਸੈਂਕੜੇ ਮਕਾਨਾਂ ਨੂੰ ਆਬਾਦ ਕਰਨਾ ਆਦਿ ਸ਼ਾਮਿਲ ਹੈ।
ਗੁਰਚੈਨ ਸਿੰਘ ਚਾੜਕ ਚੋਣ ਇੰਚਾਰਜ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿਚੋਂ ਅਕਾਲੀ ਭਾਜਪਾ ਗਠਜੋੜ ਨੂੰ ਕਰਾਰੀ ਹਾਰ ਦੇ ਕੇ ਕਾਂਗਰਸ ਦੇ ਹੱਥ ਮਜਬੂਤ ਕਰਨ ਲਈ ਲੋਕ ਵਧ ਚੜ੍ਹ ਕੇ ਯੋਗਦਾਨ ਪਾਉਣ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਹਰ ਵਰਗ ਨੂੰ ਰਾਜ ਨਹੀਂ ਸੇਵਾ ਦੇ ਨਾਮ ਦੇ ਬੁਰੀ ਤਰਾਂ ਲੁੱਟਿਆ ਅਤੇ ਕੁੱਟਿਆ ਹੈ ਅਤੇ ਵੋਟਰ ਇਨ੍ਹਾਂ ਚੋਣਾਂ ਵਿਚ ਸਾਰੀਆਂ ਜਿਆਦਤੀਆਂ ਦਾ ਜਵਾਬ ਦੇਣਗੇ।
ਰੈਲੀ ਨੂੰ ਹੋਰਨਾਂ ਤੋਂ ਇਲਾਵਾ ਇਸ ਮੌਕੇ ਐਸ. ਐਸ. ਵਿਰਕ, ਪਵਨ ਕੁਮਾਰ ਆਦੀਆ, ਕੁਲਦੀਪ ਨੰਦਾ, ਸੁਸ਼ੀਲ ਕੁਮਾਰ ਪਿੰਕੀ, ਰਾਮ ਪ੍ਰਸ਼ਾਦ ਸ਼ਰਮਾ, ਕੈਪਟਨ ਧਰਮ ਸਿੰਘ, ਮੋਹਨ ਲਾਲ, ਰਕੇਸ਼ ਕਾਲੀਆ, ਕੁਲਦੀਪ ਕੁਮਾਰ, ਮਨੂੰ ਸ਼ਰਮਾ, ਦਵਿੰਦਰ ਕੌਰ ਰੰਧਾਵਾ, ਕੰਵਰ ਰਤਨ ਚੰਦ ਆਦਿ ਨੇ ਸੰਬੋਧਨ ਕੀਤਾ।
ਹੋਰਨਾਂ ਤੋਂ ਇਲਾਵਾ ਵਿਜੇ ਕੁਮਾਰ ਸ਼ਰਮਾ, ਜਗਪ੍ਰੀਤ ਸਿੰਘ ਸਾਹੀ, ਰਾਕੇਸ਼ ਬੱਸੀ, ਅਮਰੀਕ ਸਿੰਘ ਚੀਮਾ, ਮਨਜੀਤ ਸਿੰਘ ਭੁੰਗੀ, ਲਾਰੈਂਸ ਚੌਧਰੀ, ਨਰੇਸ਼ ਗੁਪਤਾ, ਮੋਹਨ ਲਾਲ ਅਰੋੜਾ, ਗੁਰਇਕਬਾਲ ਸਿੰਘ ਬੋਦਲ, ਗਿਰਧਾਰੀ ਲਾਲ, ਅਮਰਦੀਪ ਸਿੰਘ ਗਿੱਲ, ਜਸਵੀਰ ਸਿੰਘ ਪਾਲ, ਦਵਿੰਦਰ ਸਿੰਘ ਜਗਤਪੁਰੀ, ਅਰੁਣ ਡੋਗਰਾ ਮਿੱਕੀ, ਅਜੇ ਕੰਵਰ, ਸੰਜੀਵ ਖੰਨਾ, ਕੈਪਟਨ ਉਂਕਾਰ ਸਿੰਘ, ਊਸ਼ਾ ਕਿਰਨ ਸੂਰੀ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਭਾਰੀ ਗਿਣਤੀ ਵਿਚ ਵਰਕਰ ਹਾਜਰ ਸਨ।

No comments:
Post a Comment