ਪੁਲਿਸ ਕਰਮੀਆਂ ਦਾ ਅਮਨ-ਕਾਨੂੰਨ ਪੈਦਾ ਕਰਨ 'ਚ ਅਹਿਮ ਯੋਗਦਾਨ : ਐਸ. ਚਟੋਪਾਧਿਆ
ਹੁਸ਼ਿਆਰਪੁਰ, 28 ਅਪ੍ਰੈਲ:ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰ ਜਹਾਨਖੇਲ੍ਹਾਂ ਵਿਖੇ ਬੈਚ ਨੰਬਰ 251 ਦੇ ਬੇਸਿਕ ਰਿਕਰੂਟਸ ਟਰੇਨਿੰਗ ਕੋਰਸ (ਜ਼ਿਲ੍ਹਾ ਕੇਡਰ) ਦਾ ਪਾਸਿੰਗ ਆਊਟ ਪਰੇਡ ਸਮਾਰੋਹ ਯਾਦਗਾਰੀ ਹੋ ਨਿਬੜਿਆ। ਸ਼੍ਰੀ ਐਸ. ਚਟੋਪਾਧਿਆ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਐਚ.ਆਰ.ਡੀ. ਪੰਜਾਬ ਨੇ ਬਤੌਰ ਮੁੱਖ ਮਹਿਮਾਨ ਪਰੇਡ ਦਾ ਨਿਰੀਖਣ ਕੀਤਾ ਅਤੇ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ।
ਮੁੱਖ-ਮਹਿਮਾਨ ਸ਼੍ਰੀ ਐਸ. ਚਟੋਪਾਧਿਆ ਨੇ ਪਰੇਡ ਦੀ ਸ਼ਲਾਘਾ ਕਰਦੇ ਹੋਏ ਸਮੂਹ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਡਿਊਟੀ ਨੂੰ ਹਰ ਵੇਲੇ ਪਹਿਲ ਦੇ ਆਧਾਰ 'ਤੇ ਨਿਭਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਕਰਮੀਆਂ ਦਾ ਸਮਾਜ ਵਿੱਚ ਅਮਨ ਅਤੇ ਕਾਨੂੰਨ ਦੇ ਖੇਤਰ ਵਿੱਚ ਵੱਡਾ ਯੋਗਦਾਨ ਹੈ ਅਤੇ ਉਨ੍ਹਾਂ ਨੂੰ ਡਿਊਟੀ ਨਿੱਜ ਦੇ ਸੁਆਰਥ ਤੋਂ ਉਪਰ ਉਠ ਕੇ ਕਰਨੀ ਚਾਹੀਦੀ ਹੈ। ਉਨ੍ਹਾਂ ਟਰੇਨੀਜ਼ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿਤੀ ਅਤੇ ਆਸ ਪ੍ਰਗਟਾਈ ਕਿ ਪੀ.ਆਰ.ਟੀ.ਸੀ. ਜਹਾਨਖੇਲ੍ਹਾਂ ਤੋਂ ਮਿਆਰੀ ਟਰੇਨਿੰਗ ਪ੍ਰਾਪਤ ਕਰਕੇ ਇਹ ਟਰੇਨੀਜ਼ ਫੀਲਡ ਵਿੱਚ ਮੁਹਾਰਤ ਨਾਲ ਡਿਊਟੀ ਕਰਨਗੇ।
ਆਪਣੀ ਕਾਰਗੁਜਾਰੀ ਰਿਪੋਰਟ ਵਿੱਚ ਪੀ.ਆਰ.ਟੀ.ਸੀ. ਜਹਾਨਖੇਲ੍ਹਾਂ ਦੇ ਕਮਾਂਡੈਂਟ ਭੁਪਿੰਦਰ ਸਿੰਘ ਪੀ.ਪੀ.ਐਸ. ਨੇ ਪਾਸ ਆਊਟ ਹੋ ਰਹੇ ਸਿਖ਼ਿਆਰਥੀਆਂ ਨੂੰ ਦਿੱਤੇ ਗਏ ਪੇਸ਼ੇਵਾਰਾਨਾਂ ਹੁਨਰਾਂ ਦਾ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਪਾਸ ਆਊਟ ਹੋ ਕੇ ਜਾ ਰਹੇ ਸਾਰੇ ਟਰੇਨੀਜ਼ ਕਾਨੂੰਨ ਅਤੇ ਵਿਵਸਥਾ ਦੀਆਂ ਸਥਿਤੀਆਂ ਦਾ ਸਾਹਮਣਾ ਕਾਮਯਾਬੀ ਨਾਲ ਕਰ ਸਕਣਗੇ। ਇਸ ਮੌਕੇ ਟਰੇਨੀਆਂ ਅਤੇ ਸਟਾਫ਼ ਵਲੋਂ ਵੱਖ-ਵੱਖ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਮਾਸ ਪੀ.ਟੀ. , ਮਲਖੰਭ, ਮੋਟਰਸਾਈਕਲ ਸ਼ੋਅ, ਯੂ.ਏ.ਸੀ. ਸ਼ੋਅ ਅਤੇ ਭੰਗੜਾ ਆਦਿ ਦੀ ਦਰਸ਼ਕਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ।ਇਸ ਮੌਕੇ ਸ਼੍ਰੀ ਕੁਲਦੀਪ ਸਿੰਘ, ਆਈ.ਪੀ.ਐਸ., ਏ.ਡੀ.ਜੀ.ਪੀ.-ਕਮ-ਡਾਇਰੈਕਟਰ, ਪੰਜਾਬ ਪੁਲਿਸ ਅਕਾਦਮੀ, ਫਿਲੌਰ, ਸ਼੍ਰੀਮਤੀ ਅਨੀਤਾ ਪੁੰਜ, ਆਈ.ਪੀ.ਐਸ., ਆਈ.ਜੀ.ਪੀ.ਟਰੇਨਿੰਗ, ਪੰਜਾਬ-ਕਮ-ਵਧੀਕ ਡਾਇਰੈਕਟਰ, ਪੰਜਾਬ ਪੁਲਿਸ ਅਕਾਦਮੀ ਫਿਲੌਰ, ਸ਼੍ਰੀ ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਅਤੇ ਕਮਾਂਡੈਂਟਸ, ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰਜ਼ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸਮਾਰੋਹ ਦੌਰਾਨ ਇਸ ਕੋਰਸ ਦੇ ਵੱਖ-ਵੱਖ ਇਨਾਮ ਜੇਤੂਆਂ ਨੂੰ ਮੁੱਖ-ਮਹਿਮਾਨ ਵਲੋਂ ਤਕਸੀਮ ਕੀਤੇ ਗਏ।

No comments:
Post a Comment