ਹੁਸ਼ਿਆਰਪੁਰ, 21 ਅਪ੍ਰੈਲ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ ਚੱਬੇਵਾਲ ਸ੍ਰੀ ਜਸਵੀਰ ਸਿੰਘ ਦੀ ਅਗਵਾਈ ਵਿੱਚ ਅੱਜ ਸਮੂਹ ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਨੂੰ ਇਕ ਦਿਨਾਂ ਸਿਖਲਾਈ ਦਿੱਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਵੇਂ ਈ.ਆਰ.ਓ. ਨੈਟ ਪੋਰਟਲ ਦਾ ਲਾਭ ਇਹ ਹੋਵੇਗਾ ਕਿ ਇਸ ਦੀ ਵਰਤੋਂ ਨਾਲ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਕਰਨ ਵਿੱਚ ਮੱਦਦ ਮਿਲੇਗੀ ਅਤੇ ਰਿਕਾਰਡ ਮੇਨਟੇਨ ਕਰਨਾ ਵੀ ਸੌਖਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਰਾਹੀਂ ਕੋਈ ਵੀ ਵੋਟਰ ਘਰ ਬੈਠਿਆਂ ਜਾਂ ਮੋਬਾਈਲ ਰਾਹੀਂ ਵੋਟ ਲਈ ਆਨਲਾਈਨ ਅਰਜ਼ੀ ਦੇ ਸਕੇਗਾ।
ਸ੍ਰੀ ਜਸਵੀਰ ਸਿੰਘ ਨੇ ਦੱਸਿਆ ਕਿ ਬਹੁਤ ਹੀ ਸੌਖੀ ਪ੍ਰਕਿਰਿਆ ਨਾਲ ਰਜਿਸਟਰੇਸ਼ਨ ਕਰਾਉਣ ਤੋਂ ਬਾਅਦ ਵੋਟਰ ਨੂੰ ਇੱਕ ਯੂਨੀਕ ਆਈ. ਡੀ. ਨੰਬਰ ਮਿਲ ਜਾਵੇਗਾ, ਜਿਸ ਦਾ ਰੈਫਰੈਂਸ ਦੇ ਕੇ ਉਹ ਵੋਟ ਬਣਨ ਤੱਕ ਆਪਣੀ ਆਨਲਾਈਨ ਬੇਨਤੀ ਦਾ ਸਟੇਟਸ ਚੈੱਕ ਕਰ ਸਕੇਗਾ। ਵੋਟਰ ਦੀ ਆਨਲਾਈਨ ਬੇਨਤੀ ਜਿੱਥੇ ਰਿਟਰਨਿੰਗ ਅਫ਼ਸਰ ਕੋਲ ਸਿੱਧੀ ਪਹੁੰਚ ਜਾਵੇਗੀ, ਉਥੇ ਨਾਲ ਹੀ ਉਸਦੇ ਖੇਤਰ ਨਾਲ ਸੰਬੰਧਤ ਬੀ. ਐੱਲ. ਓ. ਅਤੇ ਸੁਪਰਵਾਈਜ਼ਰ ਨੂੰ ਵੀ ਇਸ ਦੀ ਅਪਡੇਸ਼ਨ ਮਿਲ ਜਾਵੇਗੀ, ਜਿਸ ਤੋਂ ਬਾਅਦ ਬੀ. ਐੱਲ. ਓ. ਖੁਦ ਵੋਟਰ ਦੇ ਘਰ ਜਾ ਕੇ ਉਸ ਦੀ ਵੈਰੀਫਿਕੇਸ਼ਨ ਕਰਨ ਦੇ ਨਾਲ ਉਸ ਦੇ ਹਸਤਾਖਰ ਵੀ ਕਰਵਾਏਗਾ। ਇਸ ਸਿਖਲਾਈ ਦੌਰਾਨ ਸ੍ਰੀ ਵਿਜੇ ਕੁਮਾਰ ਅਤੇ ਸ੍ਰੀ ਪੂਰਨ ਪੰਕਜ ਸ਼ਰਮਾ ਵਲੋਂ ਬੜੇ ਵਿਸਥਾਰ ਨਾਲ ਇਲੈਕਟੋਰਲ ਰੋਲ ਮੈਨੇਜਮੈਂਟ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਮਾਹਿਲਪੁਰ ਸ੍ਰੀ ਕੁਲਵੰਤ ਸਿੰਘ, ਬੀ.ਡੀ.ਪੀ.ਓ. ਸ੍ਰੀ ਹਰਬਿਲਾਸ, ਸ੍ਰੀ ਭਾਰਤ ਭੂਸ਼ਨ ਸ਼ਰਮਾ, ਸ੍ਰੀ ਯੁਗੇਸ਼ ਸਿੰਘ, ਸ੍ਰੀ ਸੰਤੋਖ ਸਿੰਘ ਅਤੇ ਸਮੂਹ ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਹਾਜ਼ਰ ਸਨ

No comments:
Post a Comment