-ਕਿਹਾ, ਹਾਦਸਿਆਂ ਨੂੰ ਰੋਕਣ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ
-ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਕੀਤੀ ਮੀਟਿੰਗ
-ਸੜਕਾਂ ਤੋਂ ਹਟਾਏ ਜਾਣਗੇ ਨਜਾਇਜ਼ ਕਬਜ਼ੇ, ਅਵਾਰਾ ਪਸ਼ੂਆਂ ਨੂੰ ਕੈਟਲ ਪੌਂਡ ਵਿੱਚ ਲਿਜਾਣ ਲਈ ਕੀਤੇ ਜਾਣਗੇ ਉਚਿਤ ਪ੍ਰਬੰਧ
ਹੁਸ਼ਿਆਰਪੁਰ, 24 ਅਪ੍ਰੈਲ : ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸੜਕ ਹਾਦਸੇ ਰੋਕਣ ਲਈ ਸਮਾਜ-ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ। ਉਹ ਅੱਜ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਮੇਟੀ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵਪਾਰ ਯੂਨੀਅਨਾਂ, ਰਿਕਸ਼ਾ ਯੂਨੀਅਨਾਂ, ਟੈਂਪੂ ਯੂਨੀਅਨਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਕਰਕੇ ਇਕ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ, ਤਾਂ ਜੋ ਟਰੈਫਿਕ ਸਮੱਸਿਆ ਦਾ ਸਥਾਈ ਹੱਲ ਕੱਢ ਕੇ ਸੜਕ ਹਾਦਸੇ ਰੋਕੇ ਜਾ ਸਕਣ। ਉਨ੍ਹਾਂ ਕਿਹਾ ਕਿ ਕੇਵਲ ਪ੍ਰਸ਼ਾਸ਼ਨਿਕ ਪੱਧਰ 'ਤੇ ਸਖ਼ਤੀ ਵਰਤਕੇ ਸੜਕ ਹਾਦਸਿਆਂ ਨੂੰ ਨਹੀਂ ਰੋਕਿਆ ਜਾ ਸਕਦਾ, ਬਲਕਿ ਹਾਦਸਿਆਂ ਨੂੰ ਰੋਕਣ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ ਅਤੇ ਹਰੇਕ ਵਿਅਕਤੀ ਨੂੰ ਸਮਾਜਿਕ ਜ਼ਿੰੰਮੇਵਾਰੀ ਨਿਭਾਉਂਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕਾਂ ਤੋਂ ਨਜਾਇਜ਼ ਕਬਜੇ ਵੀ ਹਟਾਏ ਜਾਣਗੇ ਅਤੇ ਕਬਜ਼ੇ ਹਟਾਉਣ ਲਈ ਕਾਰਜ ਸਾਧਕ ਅਫਸਰ, ਐਕਸੀਅਨ ਪੀ.ਡਬਲਯੂ.ਡੀ., ਬੀ ਐਂਡ ਆਰ ਅਤੇ ਟਰੈਫਿਕ ਪੁਲਿਸ ਮਿਲ ਕੇ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਨਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਘੁੰਮ ਰਹੇ ਅਵਾਰਾ ਪਸ਼ੂਆਂ ਦੇ ਕਾਰਨ ਵੀ ਸੜਕ ਹਾਦਸਿਆਂ ਦੀ ਗਿਣਤੀ ਵੱਧ ਰਹੀ ਹੈ, ਇਸ ਲਈ ਅਵਾਰਾ ਪਸ਼ੂਆਂ ਨੂੰ ਕੈਟਲ ਪੌਂਡ ਵਿਚ ਲਿਜਾਣ ਲਈ ਉਚਿਤ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਫਲਾਹੀ ਵਿਖੇ ਬਣਾਈ ਗਈ ਕੈਂਟਲ ਪੌਂਡ ਲਈ ਸਬੰਧਤ ਅਧਿਕਾਰੀ ਐਨ.ਜੀ.ਓ. ਦੇ ਸਹਿਯੋਗ ਨਾਲ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਐਸ.ਡੀ.ਐਮਜ਼ ਆਪਣੀ-ਆਪਣੀ ਸਬ-ਡਵੀਜ਼ਨ ਵਿੱਚ ਜਿਥੇ ਕਿਤੇ ਵੀ ਟਰੈਫਿਕ ਦੀ ਸਮੱਸਿਆ ਲਈ ਮੁਲਾਜ਼ਮਾਂ ਦੀ ਲੋੜ ਹੈ, ਇਸ ਸਬੰਧੀ ਇਕ ਸੂਚੀ ਬਣਾ ਕੇ ਭੇਜਣ, ਤਾਂ ਜੋ ਇਹ ਘਾਟ ਪੂਰੀ ਕੀਤੀ ਜਾ ਸਕੇ।
ਸ਼੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਓਵਰ ਸਪੀਡ, ਬਿਨ੍ਹਾਂ ਹੈਲਮਟ, ਬਿਨ੍ਹਾਂ ਲਾਇਸੰਸ ਅਤੇ ਗਲਤ ਡਰਾਈਵਿੰਗ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਉਂਦਾ ਹੈ ਕਿ ਜ਼ਿਆਦਾਤਰ ਹਾਦਸੇ ਓਵਰ ਲੋਡਿੰਗ ਅਤੇ ਓਵਰ ਸਪੀਡ ਕਾਰਨ ਹੁੰਦੇ ਹਨ, ਜਿਸ ਨਾਲ ਵਾਹਨ ਚਾਲਕ ਆਪਣੀ ਜਿੰਦਗੀ ਤਾਂ ਖਤਰੇ ਵਿੱਚ ਪਾਉਂਦੇ ਹੀ ਹਨ, ਦੂਜੇ ਦੀ ਮੌਤ ਦਾ ਕਾਰਨ ਵੀ ਬਣ ਜਾਂਦੇ ਹਨ। ਉਨ੍ਹਾਂ ਸੜਕਾਂ ਉਪਰ ਵਧੇ ਹੋਏ ਦਰੱਖਤਾਂ ਨੂੰ ਕੱਟਣ, ਸੜਕ ਦੇ ਕਿਨਾਰੇ ਪਾਰਕਿੰਗ ਲਈ ਪੀਲੀ ਪੱਟੀ ਲਗਾਉਣ ਅਤੇ ਰਾਜ ਮਾਰਗਾਂ 'ਤੇ ਬੱਸਾਂ ਨੂੰ ਸੜਕ ਉਪਰ ਖੜ੍ਹੀਆਂ ਨਾ ਕਰਕੇ ਬੱਸ ਸਟੈਂਡ ਵਿੱਚੋਂ ਸਵਾਰੀ ਚੁੱਕਣ ਲਈ ਵੱਖ ਵੱਖ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਪਰਟੀ ਦੇ ਉਪਰ ਨਜਾਇਜ਼ ਹੋਰਡਿੰਗਜ਼ ਵੀ ਉਤਾਰੇ ਜਾਣ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਚੌਕਾਂ ਵਿੱਚ ਖੰਭਿਆਂ 'ਤੇ ਲੱਗੇ ਨਜਾਇਜ਼ ਇਸ਼ਤਿਹਾਰ ਲੋਕਾਂ ਦਾ ਧਿਆਨ ਅਕਰਸ਼ਿਤ ਕਰਕੇ ਐਕਸੀਡੈਂਟ ਨੂੰ ਬੜਾਵਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਲੋਂ ਮੋਟਰ ਸਾਈਕਲ 'ਤੇ ਲਗਾਏ ਗਏ ਪ੍ਰੈਸ਼ਰ ਹਾਰਨਾਂ ਦੇ ਚਲਾਨ ਕੱਟੇ ਜਾਣ ਅਤੇ ਪਟਾਕੇ ਚਲਾਉਣ ਵਾਲੇ ਦੋ ਪਹੀਆ ਵਾਹਨ ਚਾਲਕਾਂ ਖਿਲਾਫ਼ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਥੇ ਨੋ ਪਾਰਕਿੰਗ ਜੋਨ ਬਣਾਏ ਜਾਣ, ਉਥੇ ਨੇੜੇ ਹੀ ਵਾਹਨਾਂ ਦੀ ਪਾਰਕਿੰਗ ਲਈ ਉਚਿਤ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖਿਲਾਫ਼ ਵੀ ਸਖਤੀ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਵਲੋਂ ਜਿਨ੍ਹਾਂ ਵਿਅਕਤੀਆਂ ਨੂੰ ਛੋਟ ਦਿੱਤੀ ਗਈ ਹੈ, ਉਸ ਸਬੰਧੀ ਬੋਰਡ ਲਗਾ ਕੇ ਵਿਸ਼ੇਸ਼ ਤੌਰ 'ਤੇ ਦਰਸਾਇਆ ਜਾਵੇ, ਤਾਂ ਜੋ ਸਾਰਿਆਂ ਨੂੰ ਜਾਣਕਾਰੀ ਮਿਲ ਸਕੇ।
ਇਸ ਮੌਕੇ 'ਤੇ ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀ ਜਿਤੇਂਦਰ ਜੋਰਵਰ, ਐਸ.ਡੀ.ਐਮ. ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ. ਮੁਕੇਰੀਆਂ ਸ੍ਰੀ ਅਮਿਤ ਮਹਾਜਨ, ਆਈ.ਏ.ਐਸ. (ਅੰਡਰ ਟਰੇਨਿੰਗ) ਸ੍ਰੀ ਪਰਮਵੀਰ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ਼੍ਰੀਮਤੀ ਜੀਵਨਜਗਜੋਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਦਿਨੇਸ਼ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

No comments:
Post a Comment