-ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ : ਡੀ. ਟੀ. ਓ.
ਹੁਸ਼ਿਆਰਪੁਰ, 18 ਅਪ੍ਰੈਲ: ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ ਵਲੋਂ ਅੱਜ ਟਰੈਫਿਕ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨਾਲ ਇਕ ਪ੍ਰਾਈਵੇਟ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਸੇਫ਼ ਸਕੂਲ ਵਾਹਨ ਅਧੀਨ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 5 ਬੱਸਾਂ ਜ਼ਬਤ ਅਤੇ 15 ਬੱਸਾਂ ਦੇ ਚਲਾਨ ਕੀਤੇ ਗਏ।
ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਇਹ ਚੈਕਿੰਗ ਸੇਫ਼ ਸਕੂਲ ਵਾਹਨ ਤਹਿਤ ਕੀਤੀ ਗਈ ਸੀ, ਤਾਂ ਜੋ ਸਕੂਲੀ ਵਿਦਿਆਰਥੀਆਂ ਨੂੰ ਸੁਰੱਖਿਆ ਪ੍ਰਦਾਨ ਕਰਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਹਰਿਆਣਾ ਰੋਡ ਸਥਿਤ ਮਾਊਂਟ ਕਾਰਮਲ ਸਕੂਲ ਦੀਆਂ ਬੱਸਾਂ ਦੀ ਅਚਨਚੇਤ ਚੈਕਿੰਗ ਕਰਕੇ 5 ਬੱਸਾਂ ਨੂੰ ਜ਼ਬਤ ਅਤੇ 15 ਬੱਸਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 5 ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੇਫ਼ ਸਕੂਲ ਵਾਹਨ ਤਹਿਤ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਵਿੱਚ ਨਾ ਤਾਂ ਸਪੀਡ ਗਵਰਨਰ ਲੱਗਾ ਹੋਇਆ ਸੀ ਅਤੇ ਨਾ ਹੀ ਸੁਰੱਖਿਆ ਨਿਯਮਾਂ ਤਹਿਤ ਹੋਰ ਸੁਚਾਰੂ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜਿਥੇ ਇਹ ਬੱਸਾਂ ਓਵਰ ਲੋਡਿਡ ਸਨ, ਉਥੇ ਨਿਯਮਾਂ ਅਨੁਸਾਰ ਇਨ੍ਹਾਂ ਬੱਸਾਂ ਵਿੱਚ ਲੇਡੀ ਅਟੈਡੈਂਟ ਵੀ ਨਹੀਂ ਸਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਇਕ ਦਿੱਲੀ ਤੋਂ ਰਜਿਸਟਰਡ ਹੋਈ ਨੰਬਰ ਪਲੇਟ ਦੀ ਬੱਸ 'ਤੇ ਸਕੂਲ ਦਾ ਨਾਂ ਲਿਖਿਆ ਹੋਇਆ ਸੀ ਅਤੇ ਇਹ ਬੱਸ ਵੀ ਬੱਚਿਆਂ ਨੂੰ ਆਉਣ-ਲਿਜਾਣ ਲਈ ਵਰਤੋਂ ਵਿੱਚ ਲਿਆਂਦੀ ਜਾ ਰਹੀ ਸੀ, ਜਦਕਿ ਨਿਯਮਾਂ ਅਨੁਸਾਰ ਇਸ ਰਜਿਸਟਰੇਸ਼ਨ ਦੀ ਬੱਸ ਨੂੰ ਪਰਮਿੱਟ ਜਾਰੀ ਹੋ ਹੀ ਨਹੀਂ ਸਕਦਾ ਸੀ। ਉਨ੍ਹਾਂ ਦੱਸਿਆ ਕਿ ਇਸੇ ਸਕੂਲ ਦੀ ਇਕ ਹੋਰ ਬੱਸ ਅਜਿਹੀ ਸਥਿਤੀ ਵਿੱਚ ਸੀ, ਕਿ ਉਸ ਬੱਸ ਦਾ ਸਟੇਰਿੰਗ ਬਿਲਕੁਲ ਫਰੀ ਹੋ ਚੁੱਕਾ ਸੀ, ਜਦਕਿ ਇਸ ਬੱਸ ਦੀਆਂ ਬਰੇਕਾਂ ਵੀ ਫੇਲ੍ਹ ਹੋਣ ਦੀ ਹਾਲਤ ਵਿੱਚ ਸਨ ਅਤੇ ਇਸ ਬੱਸ ਕੋਲ ਕੋਈ ਪਰਮਿੱਟ ਵੀ ਨਹੀਂ ਸੀ।
ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਰ ਸਕੂਲ ਹਾਦਸੇ ਹੋਣ ਦਾ ਇਹੀ ਕਾਰਨ ਰਹਿੰਦਾ ਹੈ ਕਿ ਸਕੂਲ ਪ੍ਰਬੰਧਕਾਂ ਵਲੋਂ ਸੇਫ਼ ਸਕੂਲ ਵਾਹਨ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਪਾਲਣਾ ਨਹੀਂ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਸਕੂਲ ਬੱਸਾਂ ਵਿੱਚ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਸਕੂਲ ਪ੍ਰਬੰਧਕਾਂ ਦੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਨਿਯਮਾਂ ਸਬੰਧੀ ਸਮੇਂ-ਸਮੇਂ ਸਿਰ ਸਕੂਲ ਵਾਲਿਆਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਹ ਆਪਣੇ ਤੌਰ 'ਤੇ ਵੀ ਇਹ ਦੇਖਣ ਕਿ ਜਿਸ ਬੱਸ ਵਿੱਚ ਉਨ੍ਹਾਂ ਦਾ ਬੱਚਾ ਜਾ ਰਿਹਾ ਹੈ, ਉਹ ਬੱਸ ਨਿਯਮਾਂ ਮੁਤਾਬਕ ਸ਼ਰਤਾਂ ਪੂਰੀਆਂ ਕਰਦੀ ਹੈ ਕਿ ਨਹੀਂ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਹ ਚੈਕਿੰਗ ਜਾਰੀ ਰਹੇਗੀ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

No comments:
Post a Comment