-ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਅਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਦਿੱਤੀ ਸਿਖਲਾਈ
ਹੁਸ਼ਿਆਰਪੁਰ, 17 ਅਪ੍ਰੈਲ: ਹੁਣ ਵੋਟਰ ਨੂੰ ਆਪਣੀ ਵੋਟ ਬਣਵਾਉਣ/ਤਬਦੀਲ ਜਾਂ ਕਟਵਾਉਣ ਲਈ ਬੀ. ਐੱਲ. ਓ. ਜਾਂ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਰਹੇਗੀ, ਕਿਉਂਕਿ ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹੂਲਤ ਦੇਣ ਲਈ ਵੈੱਬ ਪੋਰਟਲ ਅਧਾਰਿਤ ਸਿਸਟਮ 5RONet(NVSP.in) ਲਾਂਚ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਜ਼ਿਲ੍ਹਾ ਪੱਧਰ ਦੇ ਮਾਸਟਰ ਟਰੇਨਰ ਐਸ.ਡੀ.ਐਮ.-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਅਤੇ ਵਿਧਾਨ ਸਭਾ ਹਲਕਿਆਂ ਦੇ ਮਾਸਟਰ ਟਰੇਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ। ਇਸ ਮੌਕੇ ਐਸ.ਡੀ.ਐਮ.-ਕਮ-ਈ.ਆਰ.ਓ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਰ, ਐਸ.ਡੀ.ਐਮ.-ਕਮ-ਈ.ਆਰ.ਓ. ਮੁਕੇਰੀਆਂ ਸ੍ਰੀ ਅਮਿਤ ਮਹਾਜਨ, ਤਹਿਸੀਲਦਾਰ (ਚੋਣਾਂ) ਸ੍ਰੀ ਕਰਨੈਲ ਸਿੰਘ, ਕਾਨੂੰਗੋ ਸ੍ਰੀ ਸੁਖਦੇਵ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਸਿਸਟਮ ਤਹਿਤ ਜਿੱਥੇ ਵੋਟਰ ਆਪਣੀ ਨਵੀਂ ਵੋਟ ਬਣਵਾਉਣ, ਕਟਵਾਉਣ ਅਤੇ ਦਰੁਸਤੀ ਕਰਵਾਉਣ ਲਈ ਆਨਲਾਈਨ ਅਪਲਾਈ ਕਰ ਸਕੇਗਾ, ਉਥੇ ਵੋਟਰ ਰਜਿਸਟਰੇਸ਼ਨ ਵੇਲੇ ਰਹਿੰਦੀਆਂ ਸਾਰੀਆਂ ਖਾਮੀਆਂ ਦੀ ਵੀ ਕੋਈ ਗੁੰਜਾਇਸ਼ ਨਹੀਂ ਰਹੇਗੀ। ਉਨ੍ਹਾਂ ਦੱਸਿਆ ਕਿ ਈ.ਆਰ.ਓ. ਨੈਟ ਦੇ ਚੱਲਣ ਬਾਅਦ ਐਨ.ਵੀ.ਐਸ.ਪੀ. ਡਾਟ ਇੰਨ ਪੋਰਟਲ 'ਤੇ ਵੋਟਰ ਵਲੋਂ ਭਰੀ ਗਈ ਆਨਲਾਈਨ ਸੂਚਨਾ ਸਬੰਧਤ ਬੀ.ਐਲ.ਓ. ਕੋਲ ਪੁੱਜ ਜਾਵੇਗੀ ਅਤੇ ਉਸ 'ਤੇ ਹੋ ਰਹੀ ਕਾਰਵਾਈ ਦੀ ਰਿਪੋਰਟ ਉਸ ਨੂੰ ਮੋਬਾਇਲ ਜਾਂ ਈ-ਮੇਲ 'ਤੇ ਮਿਲਦੀ ਰਹੇਗੀ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਇਸ ਨਵੇਂ ਸਿਸਟਮ ਤੋਂ ਜਾਣੂ ਕਰਵਾਉਣ ਲਈ ਅੱਜ ਮੀਟਿੰਗ ਹਾਲ ਹੁਸ਼ਿਆਰਪੁਰ ਵਿਖੇ ਜ਼ਿਲ੍ਹੇ ਦੇ ਮਾਸਟਰ ਟਰੇਨਰ ਸ੍ਰੀ ਹਿਮਾਂਸ਼ੂ ਅਗਰਵਾਲ ਵਲੋਂ ਈ.ਆਰ.ਓਜ਼ ਅਤੇ ਏ.ਈ.ਆਰ.ਓਜ਼ ਨੂੰ ਸਿਖਲਾਈ ਦਿੱਤੀ ਗਈ ਹੈ।
ਉਧਰ ਸਿਖ਼ਲਾਈ ਦੌਰਾਨ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਨਵੇਂ ਈ.ਆਰ.ਓ. ਨੈਟ (ਐਨ.ਵੀ.ਐਸ.ਪੀ. ਡਾਟ ਇੰਨ) ਪੋਰਟਲ ਦਾ ਲਾਭ ਇਹ ਹੋਵੇਗਾ ਕਿ ਇਸ ਦੀ ਵਰਤੋਂ ਨਾਲ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਕਰਨ ਵਿੱਚ ਮੱਦਦ ਮਿਲੇਗੀ ਅਤੇ ਰਿਕਾਰਡ ਮੇਨਟੇਨ ਕਰਨਾ ਵੀ ਸੌਖਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਰਾਹੀਂ ਕੋਈ ਵੀ ਵੋਟਰ ਘਰ ਬੈਠਿਆਂ ਜਾਂ ਮੋਬਾਈਲ ਰਾਹੀਂ ਵੋਟ ਲਈ ਆਨਲਾਈਨ ਅਰਜ਼ੀ ਦੇ ਸਕੇਗਾ। ਬਹੁਤ ਹੀ ਸੌਖੀ ਪ੍ਰਕਿਰਿਆ ਨਾਲ ਰਜਿਸਟਰੇਸ਼ਨ ਕਰਾਉਣ ਤੋਂ ਬਾਅਦ ਵੋਟਰ ਨੂੰ ਇੱਕ ਯੂਨੀਕ ਆਈ. ਡੀ. ਨੰਬਰ ਮਿਲ ਜਾਵੇਗਾ, ਜਿਸ ਦਾ ਰੈਫਰੈਂਸ ਦੇ ਕੇ ਉਹ ਵੋਟ ਬਣਨ ਤੱਕ ਆਪਣੀ ਆਨਲਾਈਨ ਬੇਨਤੀ ਦਾ ਸਟੇਟਸ ਚੈੱਕ ਕਰ ਸਕੇਗਾ। ਵੋਟਰ ਦੀ ਆਨਲਾਈਨ ਬੇਨਤੀ ਜਿੱਥੇ ਰਿਟਰਨਿੰਗ ਅਫ਼ਸਰ ਕੋਲ ਸਿੱਧੀ ਪਹੁੰਚ ਜਾਵੇਗੀ, ਉਥੇ ਨਾਲ ਹੀ ਉਸਦੇ ਖੇਤਰ ਨਾਲ ਸੰਬੰਧਤ ਬੀ. ਐੱਲ. ਓ. ਅਤੇ ਸੁਪਰਵਾਈਜ਼ਰ ਨੂੰ ਵੀ ਇਸ ਦੀ ਅਪਡੇਸ਼ਨ ਮਿਲ ਜਾਵੇਗੀ, ਜਿਸ ਤੋਂ ਬਾਅਦ ਬੀ. ਐੱਲ. ਓ. ਖੁਦ ਵੋਟਰ ਦੇ ਘਰ ਜਾ ਕੇ ਉਸ ਦੀ ਵੈਰੀਫਿਕੇਸ਼ਨ ਕਰਨ ਦੇ ਨਾਲ ਉਸ ਦੇ ਹਸਤਾਖਰ ਵੀ ਕਰਵਾਏਗਾ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਦੇ ਸ਼ੁਰੂ ਹੋਣ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਸ ਆਨਲਾਈਨ ਐਪਲੀਕੇਸ਼ਨ ਵੇਲੇ ਵੋਟਰ ਆਪਣੇ ਵੇਰਵੇ ਖੁਦ ਦਰਜ ਕਰ ਸਕੇਗਾ, ਜਿਸ ਨਾਲ ਵੋਟ ਬਣਵਾਉਣ ਜਾਂ ਨਵਿਆਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਕਲੈਰੀਕਲ ਗਲਤੀ ਰਹਿਣ ਦੀ ਸੰਭਾਵਨਾ ਬਿਲਕੁਲ ਖ਼ਤਮ ਹੋ ਜਾਵੇਗੀ।

No comments:
Post a Comment