ਹੁਸ਼ਿਆਰਪੁਰ, 21 ਅਪ੍ਰੈਲ : ਮੌਸਮ ਵਿੱਚ ਆ ਰਹੇ ਬਦਲਾਅ ਕਾਰਣ ਡੇਗੂੰ ਅਤੇ ਚਿਕਨਗੁਨੀਆ ਵਰਗੀਆਂ ਬੀਮਾਰੀਆਂ ਦੇ ਪਨਪਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾਂਦਾ ਹੈ ਕਿ ਉਨਾਂ ਹਾਲਾਤਾਂ ਨੂੰ ਖਤਮ ਕੀਤਾ ਜਾਵੇ ਜੋ ਕਿ ਇਨਾਂ ਬੀਮਾਰੀਆਂ ਦਾ ਕਾਰਣ ਬਣਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ.ਨਰਿੰਦਰ ਕੌਰ ਨੇ ਦੱਸਿਆ ਕਿ ਡੇਗੂੰ ਅਤੇ ਚਿਕਨਗੁਨੀਆ ਦਾ ਮੱਛਰ ਸਾਫ, ਖੁੱਲੇ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਮਨੁੱਖੀ ਅਣਗਹਿਲੀ ਇਸ ਮੱਛਰ ਦੇ ਪੈਦਾ ਹੋਣ ਦਾ ਇਕ ਮੁੱਖ ਕਾਰਣ ਹੈ।
ਇਸ ਲਈ ਇਹ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ ਕਿ ਆਪਣੇ ਆਸ ਪਾਸ ਕਿਧਰੇ ਵੀ ਸਾਧਾਰਣ ਜਾਂ ਬਰਸਾਤੀ ਪਾਣੀ ਨੂੰ ਖੜਾ ਨਾਂ ਹੋਣ ਦਿੱਤਾ ਜਾਵੇ। ਇਸ ਲਈ ਘਰਾਂ ਦੀ ਟੰਕੀਆਂ ਦੇ ਢੱਕਣ ਦੀ ਜਾਂਚ ਜ਼ਰੂਰੀ ਹੈ। ਇਸ ਤੋਂ ਇਲਾਵਾ ਘਰਾਂ ਵਿੱਚ ਪਏ ਕੂਲਰਾਂ, ਗੁਲਦਾਨਾਂ, ਗਮਲਿਆਂ, ਆਸ-ਪਾਸ ਦੇ ਖਾਲੀ ਟੋਇਆਂ, ਟੁੱਟੇ ਬਰਤਨਾਂ, ਫਾਲਤੂ ਪਏ ਟਾਇਰਾਂ, ਟਿਊਬਾਂ, ਪੰਛੀਆਂ ਦੇ ਪੀਣ ਲਈ ਰੱਖੇ ਪਾਣੀ ਦੇ ਬਰਤਨਾਂ ਆਦਿ ਵਿੱਚ ਪਾਣੀ ਨੂੰ ਲਗਾਤਾਰ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਤੇ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਡਾ.ਨਰਿੰਦਰ ਕੌਰ ਨੇ ਕਿਹਾ ਕਿ ਡੇਗੂੰ ਅਤੇ ਚਿਕਨਗੁਨੀਆ ਦਾ ਲਾਰਵਾ ਪੈਦਾ ਨਾਂ ਹੋਵੇ ਇਸ ਲਈ ਇਸ ਗੱਲ ਦੀ ਉਚੇਚੇ ਤੌਰ ਤੇ ਲੋੜ ਹੈ ਕਿ ਗਰਮੀ ਦੇ ਦਿਨਾਂ ਵਿੱਚ ਅਕਸਰ ਵਰਤੇ ਜਾਂਦੇ ਘਰਾਂ ਦੇ ਕੂਲਰਾਂ ਦੀ ਨਿਯਮਤ ਸਫਾਈ ਕੀਤੀ ਜਾਵੇ। ਇਸ ਲਈ ਸਿਹਤ ਵਿਭਾਗ ਵੱਲੋਂ ਸ਼ੁਕਰਵਾਰ ਦਾ ਦਿਨ ਡਰਾਈ ਡੇ ਭਾਵ ਕਿ ਖੁਸ਼ਕ ਦਿਨ ਦੇ ਤੌਰ ਤੇ ਮੁਕਰਰ ਕੀਤਾ ਗਿਆ ਹੈ। ਜਿਸਦਾ ਅਰਥ ਇਹ ਹੈ ਕਿ ਇਸ ਦਿਨ ਕੂਲਰਾਂ ਦਾ ਪੁਰਾਣਾ ਪਿਆ ਪਾਣੀ ਕੱਢ ਕੇ ਉਸਨੂੰ ਧੋ ਕੇ ਸੁਕਾਉਣ ਉਪੰਰਤ ਮੁੜ ਤੋਂ ਵਰਤਣ ਲਈ ਤਿਆਰ ਕੀਤਾ ਜਾਵੇ। ਅਜਿਹਾ ਕਰਨ ਨਾਲ ਡੇਗੂੰ ਅਤੇ ਚਿਕਨਗੁਨੀਆ ਦਾ ਲਾਰਵਾ ਕੂਲਰਾਂ ਵਿੱਚ ਨਹੀਂ ਪਨਪਦਾ। ਉਨਾਂ ਕਿਹਾ ਕਿ ਸਮੂਹ ਜ਼ਿਲਾ ਨਿਵਾਸੀਆਂ ਨੂੰ ਆਪੋ-ਆਪਣੇ ਘਰਾਂ ਦੇ ਕੂਲਰਾਂ ਦੀ ਨਿਯਮਤ ਸਫਾਈ ਅਤੇ ਸ਼ੁਕਰਵਾਰ ਵਾਲੇ ਦਿਨ ਇਸ ਨੂੰ ਧੋ ਕੇ ਸੁੁਕਾਉਣ ਦੀ ਪ੍ਰਕਿਰਿਆ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ। ਉਨਾਂ ਵੱਲੋਂ ਅੱਜ ਸਿਵਲ ਹਸਪਤਾਲ, ਦਫਤਰ ਸਿਵਲ ਸਰਜਨ ਵਿਖੇ ਅਤੇ ਦਫਤਰ ਸਿਵਲ ਸਰਜਨ ਵਿਖੇ ਬਣਾਏ ਰਿਹਾਇਸ਼ੀ ਕੁਆਟਰਾਂ ਦੇ ਕੂਲਰਾਂ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ। ਉਨਾਂ ਕਿ ਅਜਿਹੀਆਂ ਸਾਵਧਾਨੀਆਂ ਨਾਲ ਹੀ ਡੇਗੂੰ ਅਤੇ ਚਿਕਨਗੁਨੀਆਂ ਵਰਗੀਆਂ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ ਤੇ ਇਸ ਲਈ ਸਾਰਿਆਂ ਦਾ ਇਸ ਪ੍ਰਤੀ ਸੁਚੇਤ ਹੋਣਾ ਲਾਜ਼ਮੀ ਹੈ। ਇਸ ਮੌਕੇ ਉਨਾਂ ਦੇ ਨਾਲ ਜ਼ਿਲਾ ਸਿਹਤ ਅਫਸਰ ਡਾ.ਸੇਵਾ ਸਿੰਘ, ਜਿਲਾ ਟੀਕਾਕਰਣ ਅਧਿਕਾਰੀ ਡਾ.ਗੁਰਦੀਪ ਸਿੰਘ ਕਪੂਰ, ਡਾ.ਸ਼ੈਲੇਸ਼, ਪ੍ਰਿਤਪਾਲ ਸਿੰਘ ਤੋਂ ਇਲਾਵਾ ਮਲੇਰੀਆ ਵਿੰਗ ਦੇ ਕਰਮਚਾਰੀ ਮੌਜੂਦ ਸਨ।

No comments:
Post a Comment