-ਕਿਹਾ, ਪੇਂਡੂ ਸਵੈਰੋਜ਼ਗਾਰ ਸਿਖਲਾਈ ਸੰਸਥਾ ਵਲੋਂ ਕਰਵਾਏ ਜਾ ਰਹੇ ਨੇ ਵੱਖ-ਵੱਖ ਕਿੱਤਿਆਂ ਦੇ ਕੋਰਸ
-ਪੰਜਾਬ ਨੈਸ਼ਨਲ ਬੈਂਕ ਦੇ ਸਥਾਪਨਾ ਦਿਵਸ 'ਤੇ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ
ਹੁਸ਼ਿਆਰਪੁਰ, 12 ਅਪ੍ਰੈਲ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਨੌਜਵਾਨ 'ਪੇਂਡੂ ਸਵੈਰੋਜ਼ਗਾਰ ਸਿਖਲਾਈ ਸੰਸਥਾ' ਰਾਹੀਂ ਸਿਖਲਾਈ ਪ੍ਰਾਪਤ ਕਰਕੇ ਆਤਮ ਨਿਰਭਰ ਬਣ ਸਕਦੇ ਹਨ। ਉਨ੍ਹਾਂ ਇਹ ਗੱਲ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ 123ਵੇਂ ਸਥਾਪਨਾ ਦਿਵਸ 'ਤੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਬਿਊਟੀ ਪਾਰਲਰ ਮੈਨੇਜਮੈਂਟ ਅਤੇ ਪੀ.ਐਮ.ਈ.ਜੀ. ਪ੍ਰੋਗਰਾਮ ਦੇ ਕੋਰਸ ਪੂਰਾ ਹੋਣ 'ਤੇ ਸਰਟੀਫਿਕੇਟ ਵੰਡਣ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵਲੋਂ ਕੀਤੇ ਜਾਂਦੇ ਉਪਰਾਲੇ ਨੌਜਵਾਨਾਂ ਲਈ ਬੇਹੱਦ ਲਾਹੇਵੰਦ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਵੈਰੋਜ਼ਗਾਰ ਅਪਨਾ ਕੇ ਜਿਥੇ ਨੌਜਵਾਨ ਆਪਣੇ ਪੈਰ੍ਹਾਂ 'ਤੇ ਖੜ੍ਹੇ ਹੋ ਰਹੇ ਹਨ, ਉਥੇ ਦੇਸ਼ ਦੀ ਤਰੱਕੀ ਵਿੱਚ ਵੀ ਇਨ੍ਹਾਂ ਨੌਜਵਾਨਾਂ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਇਸ ਸੰਸਥਾ ਵਲੋਂ ਦਿੱਤੀ ਜਾਂਦੀ ਸਿਖਲਾਈ ਦਾ ਲਾਹਾ ਲੈ ਕੇ ਆਤਮ ਨਿਰਭਰ ਬਣਨਾ ਚਾਹੀਦਾ ਹੈ।
ਸ੍ਰੀ ਵਿਪੁਲ ਉਜਵਲ ਨੇ ਪੀ.ਐਨ.ਬੀ. ਬੈਂਕ ਦੇ 123ਵੇਂ ਸਥਾਪਨਾ ਦਿਵਸ 'ਤੇ ਵਧਾਈ ਦਿੰਦੇ ਹੋਏ ਆਰਸੇਟੀ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਸਿਖਿਆਰਥੀਆਂ ਨੂੰ ਪੂਰੀ ਮਿਹਨਤ ਨਾਲ ਆਪਣੇ ਕਿੱਤੇ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਖੇਤਰ ਕੋਈ ਵੀ ਹੋਵੇ, ਸਖ਼ਤ ਮਿਹਨਤ ਦਾ ਲੜ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਕਿਹਾ ਕਿ ਆਰਸੇਟੀ ਵਲੋਂ ਹੁਣ ਤੱਕ 2912 ਸਿਖਿਆਰਥੀਆਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਿੱਤੀ ਗਈ ਹੈ, ਜਦਕਿ 1642 ਨੌਜਵਾਨਾਂ ਵਲੋਂ ਆਪਣੇ ਵੱਖ-ਵੱਖ ਕਾਰੋਬਾਰ ਸ਼ੁਰੂ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਨਾਲ ਕੋਈ ਵੀ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਪਣੇ-ਆਪ ਨੂੰ ਸਮੇਂ ਅਨੁਸਾਰ ਬਦਲਣਾ, ਆਪਣੇ ਵਪਾਰ ਵਿੱਚ ਨਵੀਂ ਤਕਨੀਕ ਅਪਨਾਉਣਾ ਅਤੇ ਆਪਣੇ-ਆਪ ਨੂੰ ਸਹੀ ਦਿਸ਼ਾ ਦੇਣਾ ਚੰਗੇ ਉਦਮੀ ਦੇ ਗੁਣ ਹਨ। ਉਨ੍ਹਾਂ ਕਿਹਾ ਕਿ ਪੇਂਡੂ ਸਵੈਰੋਜ਼ਗਾਰ ਟਰੇਨਿੰਗ ਸੰਸਥਾ ਵਲੋਂ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਬੈਂਕ ਵਲੋਂ ਸਿਖਿਆਰਥੀਆਂ ਨੂੰ ਆਰਥਿਕ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਪੰਜਾਬ ਨੈਸ਼ਨਲ ਬੈਂਕ ਦੇ ਡੀ.ਜੀ.ਐਮ. ਸ੍ਰੀ ਸ੍ਰੀਕਾਂਤ ਸ਼ਰਮਾ ਨੇ ਕਿਹਾ ਕਿ ਪੀ.ਐਨ.ਬੀ. ਬੈਂਕ ਦੀ ਸਥਾਪਨਾ 1894 ਵਿੱਚ ਹੋਈ ਸੀ, ਜਦਕਿ ਪੀ.ਐਨ.ਬੀ. ਦੀ ਪਹਿਲੀ ਬਰਾਂਚ ਦੀ ਸਥਾਪਨਾ 12 ਅਪ੍ਰੈਲ 1895 ਵਿੱਚ ਲਾਹੌਰ ਵਿੱਚ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਪਹਿਲਾ ਸਵਦੇਸ਼ੀ ਬੈਂਕ ਸੀ ਜਿਸ ਦੀ ਸਥਾਪਨਾ ਲਾਲਾ ਲਾਜਪਤ ਰਾਏ, ਸਰਦਾਰ ਦਿਆਲ ਸਿੰਘ ਮਜੀਠੀਆ ਅਤੇ ਹੋਰ ਦੇਸ਼ ਭਗਤਾਂ ਵਲੋਂ ਕੀਤੀ ਗਈ। ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ੍ਰੀ ਅਰਵਿੰਦ ਸਰੋਚ ਅਤੇ ਡਾਇਰੈਕਟਰ ਆਰਸੇਟੀ ਸ੍ਰੀ ਬਲਵਿੰਦਰ ਪਾਲ ਨੇ ਸੰਬੋਧਨ ਕਰਦਿਆਂ ਸੰਸਥਾ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਡਿਜੀਟਲ ਬੈਕਿੰਗ ਬਾਰੇ ਵੀ ਬਾਰੀਕੀ ਨਾਲ ਦੱਸਿਆ। ਉਨ੍ਹਾਂ ਸੰਸਥਾ ਵਲੋਂ ਕਰਵਾਏ ਜਾਂਦੇ ਵੱਖ-ਵੱਖ ਕੋਰਸਾਂ, ਫੈਸ਼ਨ ਡਿਜ਼ਾਈਨਿੰਗ, ਏ.ਸੀ. ਰਿਪੇਅਰ, ਕੰਪਿਊਟਰ ਹਾਰਡਵੇਅਰ, ਨੈਟਵਰਕਿੰਗ, ਡੇਅਰੀ ਫਾਰਮਿੰਗ, ਕੈਂਡਲ ਮੇਕਿੰਗ ਅਤੇ ਫਾਸਟ ਫੂਡ ਬਣਾਉਣ ਸਬੰਧੀ ਕਰਵਾਏ ਜਾਂਦੇ ਕੋਰਸਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕੋਰਸ ਬਿਲਕੁਲ ਮੁਫ਼ਤ ਕਰਵਾਏ ਜਾਂਦੇ ਹਨ। ਇਸ ਦੌਰਾਨ ਮਾਹਿਰਾਂ ਵਲੋਂ 'ਭੀਮ ਐਪ' ਸਾਫ਼ਟ ਵੇਅਰ ਰਾਹੀਂ ਨਵੀਂ ਤਕਨੀਕ ਅਨੁਸਾਰ ਇਕ ਖਾਤੇ ਤੋਂ ਦੂਜੇ ਖਾਤੇ ਵਿੱਚ ਰੁਪਏ ਟਰਾਂਸਫਰ ਕਰਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਫੈਕਲਟੀ ਸਾਕਸ਼ੀ ਜੋਸ਼ੀ, ਗੁਰਜੀਤ ਕੌਰ, ਨਵਨੀਤ ਕੌਰ ਅਤੇ ਰਣਜੀਤ ਕੌਰ ਵੀ ਮੌਜੂਦ ਸਨ।

No comments:
Post a Comment