ਤਲਵਾੜਾ, 25 ਅਪ੍ਰੈਲ : ਇੱਥੇ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਵਿਸ਼ਵ ਸਿਹਤ ਸੰਗਠਨ ਤਹਿਤ ਮਲੇਰੀਆ ਦਿਵਸ ਮੌਕੇ ਵਿਸ਼ੇਸ਼ ਚੇਤਨਾ ਸਮਾਗਮ ਸਕੂਲ ਮੁਖੀ ਰਾਜ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਮੁਖੀ ਰਾਜ ਕੁਮਾਰ ਨੇ ਮਲੇਰੀਆ ਬੁਖ਼ਾਰ ਦੇ ਕਾਰਨ ਅਤੇ ਸਮੱਸਿਆ ਦੇ ਹੱਲ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।
ਸਾਇੰਸ ਅਧਿਆਪਕਾ ਹਰਮੀਤ ਕੌਰ, ਰਵੀ ਸ਼ਾਰਦਾ ਅਤੇ ਸੁਸ਼ਮਾ ਕੁਮਾਰੀ ਵੱਲੋਂ ਕੁਇਜ਼ ਅਤੇ ਸਲੋਗਨ ਮੁਕਾਬਲਾ ਕਰਵਾਇਆ ਗਿਆ। ਚਾਰਟ ਮੇਕਿੰਗ ਮੁਕਾਬਲੇ ਵਿਚ ਆਂਚਲ, ਭੁਪਿੰਦਰਜੀਤ ਸਿੰਘ ਅਤੇ ਸਾਕਸ਼ੀ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ। ਬੇਹੱਦ ਰੌਚਕ ਅੰਦਾਜ਼ ਵਿਚ ਨਿਸ਼ਾ ਰਾਣੀ ਅਤੇ ਭੁਪਿੰਦਰਜੀਤ ਸਿੰਘ ਦੇ ਗਰੁੱਪਾਂ ਵੱਲੋਂ ਮਲੇਰੀਆ ਸਬੰਧੀ ਸਕਿੱਟ ਪੇਸ਼ ਕੀਤੇ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਯੋਗੇਸ਼ਵਰ ਸਲਾਰੀਆ, ਭੁਪਿੰਦਰ ਸਿੰਘ ਸਿੱਧੂ, ਰਘਬੀਰ ਸਿੰਘ, ਹਰਕਮਲ ਸਿੰਘ, ਬਲਵਿੰਦਰ ਸਿੰਘ ਜਰਿਆਲ, ਵਰਿੰਦਰ ਗੁਸਾਈਂ, ਸੰਦੀਪ ਕਪਿਲ, ਚੰਦਰ ਸ਼ੇਖਰ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਤੇ ਹੋਰ ਪਤਵੰਤੇ ਹਾਜਰ ਸਨ।
ਮਲੇਰੀਆ ਦਿਵਸ ਤੇ ਸਕੂਲ ਮੁਖੀ ਰਾਜ ਕੁਮਾਰ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ, ਨਾਲ ਖੜ੍ਹੇ ਹਨ ਰਵੀ ਸ਼ਾਰਦਾ ਤੇ ਹੋਰ।

No comments:
Post a Comment