ਤਲਵਾੜਾ, 14 ਫਰਵਰੀ: ਮਾਨਵਵਾਦੀ ਚੇਤਨਾ ਟਰੱਸਟ ਰਜਿ: ਤਲਵਾੜਾ ਦੀ ਇੱਕ ਅਹਿਮ ਮੀਟਿੰਗ ਟਰੱਸਟ ਦੇ ਸਰਪ੍ਰਸਤ ਉੱਘੇ ਉਦਯੋਗਪਤੀ ਕੁਲਵੰਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ। ਟਰੱਸਟ ਦੇ ਪ੍ਰਧਾਨ ਪ੍ਰੋ. ਬੀ. ਐੱਸ. ਬੱਲੀ ਨੇ ਦੱਸਿਆ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਟਰੱਸਟ ਵੱਲੋਂ ਪੰਜਾਬੀ ਸਾਹਿਤ ਅਤੇ ਖੋਜ ਨੂੰ ਪ੍ਰਫੁੱਲਿਤ ਕਰਨ ਲਈ ਛੇਤੀ ਹੀ ਤ੍ਰੈਮਾਸਿਕ ਮੈਗਜੀਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਖੋਜ ਪੱਤਰਾਂ ਤੋਂ ਇਲਾਵਾ ਇਸ ਮਿਆਰੀ ਮੈਗਜ਼ੀਨ ਵਿਚ ਕਵਿਤਾ, ਗਜ਼ਲ, ਕਹਾਣੀ, ਨਿਬੰਧ, ਇਕਾਂਗੀ, ਨਾਟਕ, ਲੋਕਧਾਰਾ ਆਦਿ ਪ੍ਰਕਾਸ਼ਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੈਗਜ਼ੀਨ ਦੇ ਸੰਪਾਦਕ ਅਮਰੀਕ ਡੋਗਰਾ ਹੋਣਗੇ। ਇਸ ਮੌਕੇ ਸ਼ਾਇਰ ਪ੍ਰਿੰ. ਨਵਤੇਜ ਗੜ੍ਹਦੀਵਾਲਾ ਦੀ ਕਾਵਿ ਪੁਸਤਕ ਧੁੱਪ ਦੀ ਤਲਾਸ਼ ਤੇ ਚਰਚਾ ਕੀਤੀ ਗਈ ਅਤੇ ਡਾ. ਜਨਮੀਤ ਸਿੰਘ ਨੇ ਇਸ ਪੁਸਤਕ ਦੀਆਂ ਰਚਨਾਵਾਂ ਨੂੰ ਬੇਹੱਦ ਪ੍ਰਭਾਵਸ਼ਾਲੀ ਦੱਸਿਆ। ਇਸ ਮੌਕੇ ਪ੍ਰੋ. ਬੱਲੀ ਤੋਂ ਇਲਾਵਾ ਪ੍ਰਿੰ. ਨਵਤੇਜ ਗੜ੍ਹਦੀਵਾਲਾ, ਅਮਰੀਕ ਡੋਗਰਾ, ਸਮਰਜੀਤ ਸਿੰਘ ਸ਼ਮੀ, ਡਾ. ਅਮਰਜੀਤ ਅਨੀਸ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।

No comments:
Post a Comment