- ਉਸਾਰੂ ਸਾਹਿਤ ਨਾਲ ਜੁੜਨਾ ਸਮੇਂ ਦੀ ਲੋੜ: ਪ੍ਰੋ. ਬੀ. ਐੱਸ. ਬੱਲੀ
- ਹਰ ਸਾਲ ਗਿਆਰਾਂ ਹਜਾਰ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ
ਤਲਵਾੜਾ, 2 ਮਾਰਚ: ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਲਾਗਲੇ ਪਿੰਡ ਹੰਦਵਾਲ ਵਿਖੇ ਉੱਘੇ ਕਿਸਾਨ ਤੇ ਉੱਦਮੀ ਕੁਲਵੰਤ ਸਿੰਘ ਸਾਹੀ ਅਤੇ ਇੰਜ. ਅਜੈਪਾਲ ਸਿੰਘ ਸ਼ਾਹੀ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਪ੍ਰੋ. ਬੀ. ਐੱਸ. ਬੱਲੀ ਨੇ ਦੱਸਿਆ ਕਿ ਚੰਗੇ ਸਾਹਿਤ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਹਰ ਸਾਲ ਚੋਣਵੇਂ ਲਿਖਾਰੀਆਂ ਨੂੰ ਸ਼ਾਹੀ ਪਰਿਵਾਰ ਵੱਲੋਂ ਗਿਆਰਾਂ ਹਜਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਦਰਪੇਸ਼ ਅਨੇਕਾਂ ਚੁਨੌਤੀਆਂ ਦਾ ਮੁਕਾਬਲਾ ਕਰਨ ਵਿਚ ਚੰਗੇਰੇ ਸਾਹਿਤ ਦੀ ਸਿਰਜਣਾ ਸਮੇਂ ਦੀ ਲੋੜ ਹੈ। ਮੁਸ਼ਾਇਰੇ ਦਾ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਮਦਨ ਲਾਲ ਵਸ਼ਿਸ਼ਟ ਦੇ ਵੰਝਲੀ ਵਾਦਨ ਉਰਪੰਤ ਸਜੀ ਸ਼ਾਇਰਾਨਾ ਮਹਿਫ਼ਿਲ ਵਿਚ ਪ੍ਰਿੰ. ਨਵਤੇਜ ਗੜ੍ਹਦੀਵਾਲਾ ਨੇ 'ਛੁੱਟੀ ਮਨਾ ਰਿਹਾ ਹਾਂ' ਨਜ਼ਮ ਨਾਲ ਘਟ ਰਾਹੀ ਜੁਝਾਰੂ ਮਾਨਸਿਕਤਾ ਤੇ ਚੋਟ ਕੀਤੀ ਜਦਕਿ ਜਨਾਬ ਅਮਰੀਕ ਡੋਗਰਾ ਵੱਲੋਂ 'ਝਾਂਜਰ ਵੀ, ਜੰਜੀਰ ਵੀ' ਵਿਚੋਂ ਗਜ਼ਲਾਂ ਪੇਸ਼ ਕਰਕੇ ਭਰਪੂਰ ਵਾਹਵਾਹੀ ਖੱਟੀ। ਜਨਾਬ ਨਰੇਸ਼ ਗੁਮਨਾਮ ਵੱਲੋਂ ਪੇਸ਼ ਰੁਬਾਈਆਂ ਨੂੰ ਭਰਪੂਰ ਦਾਦ ਮਿਲੀ ਅਤੇ ਡਾ. ਅਮਰਜੀਤ ਅਨੀਸ ਨੇ ਸ਼ਾਨਦਾਰ ਅੰਦਾਜ਼ ਵਿੱਚ ਗਜ਼ਲ ਪੇਸ਼ ਕਰਕੇ ਆਪਣੀ ਲੇਖਣੀ ਦਾ ਲੋਹਾ ਮਨਵਾਇਆ।ਹਰਸ਼ਵਿੰਦਰ ਕੌਰ 'ਉਮਰਾਂ ਦਾ ਪੈਂਡਾ', ਡਾ. ਵਿਸ਼ਾਲ ਧਰਵਾਲ 'ਮੰਜਿਲਾਂ', ਅਨਿਲ ਕੁਮਾਰ 'ਨੀਲ' ਦੀ ਖ਼ੂਬਸੂਰਤ ਗਜ਼ਲ, ਪ੍ਰੋ. ਅੰਜੂ ਗਜ਼ਲ ਦੀ 'ਰਹਿਮਤ' ਨੂੰ ਭਰਪੂਰ ਦਾਦ ਮਿਲੀ। ਪ੍ਰਿ਼ੰ. ਨੀਲਮ ਸ਼ਰਮਾ ਨੇ ਪਹਾੜੀ ਰੰਗ ਵਿਚ 'ਤੂੰ ਭੋਲੀ ਹੀ ਰਹੀ' ਨਾਲ ਔਰਤਾਂ ਦੀ ਸਥਿਤੀ ਤੇ ਟਕੋਰ ਕੀਤੀ ਅਤੇ ਹਰਜਿੰਦਰ ਕੌਰ ਹੈਰੀ ਰੰਧਾਵਾ ਦੀ ਰਚਨਾ 'ਧੀਆਂ' ਨੁੰ ਵੀ ਖੂਬ ਪਸੰਦ ਕੀਤਾ ਗਿਆ। ਜਸਵੀਰ ਕੌਰ ਜੱਸ ਦੀ ਗਜ਼ਲ ਅਤੇ ਰਾਜਿੰਦਰ ਮਹਿਤਾ ਦੀ ਰਚਨਾ 'ਫ਼ੈਸ਼ਨ' ਤੋਂ ਇਲਾਵਾ ਧਿਆਨ ਸਿੰਘ ਚੰਦਨ ਦੀ ਰਚਨਾ ਮਾਂ ਨੂੰ ਵੀ ਸਲਾਹਿਆ ਗਿਆ। ਲੈਕ. ਨੀਲਮ ਦੀ ਨਜ਼ਮ ਅਤੇ ਅਨੁਰਾਧਾ ਕਾਫ਼ਿਰ ਦੀ ਰਚਨਾ 'ਬਚਪਨ' ਨੇ ਖੂਬ ਸਮਾਂ ਬੰਨ੍ਹਿਆ। ਅਮਰਿੰਦਰ ਜੌਹਲ ਨੇ ਆਪਣੀ ਰਚਨਾ ਰਾਹੀਂ ਦਸਮ ਪਿਤਾ ਦੀ ਗੱਲ ਛੋਹੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੰਜੀਵ ਸ਼ਰਮਾ, ਕੇਵਲ ਕ੍ਰਿਸ਼ਨ, ਸ਼ੇਖਰ ਬੱਧਣ, ਜਸਵੀਰ ਸਿੰਘ, ਮਨਿੰਦਰ ਸਿੰਘ, ਗੁਰਦਿਆਲ ਸਿੰਘ, ਸੁਭਾਸ਼ ਚੰਦ, ਸੁਰਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।
No comments:
Post a Comment