2014-15 ਦੇ ਸਰਵੇ ਵਿੱਚ ਸ਼ਨਾਖਤ ਬੱਚਿਆਂ ਵਿੱਚੋਂ 6-7 ਅਤੇ 7-14 ਉਮਰ ਵਰਗ ਦੇ 591 ਬੱਚਿਆਂ ਦੀ ਸ਼ੁਰੂ ਕਰਵਾਈ ਜਾ ਚੁੱਕੀ ਹੈ ਰੈਗੂਲਰ ਪੜ੍ਹਾਈ
ਹੁਸ਼ਿਆਰਪੁਰ, 17 ਮਾਰਚ- ਸੂਬੇ ਅੰਦਰ ਵਿਦਿਆ ਪ੍ਰਦਾਨ ਕਰਨ ਦੇ ਖੇਤਰ ਵਿੱਚ ਨਿਵੇਕਲੀ ਪਛਾਣ ਰੱਖਣ ਵਾਲੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਕੂਲੀ ਵਿਦਿਆ ਦੀ ਕੜੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜਬੂਤ ਕਰਨ ਲਈ ਸਕੂਲੋਂ ਵਿਰਵੇ ਬੱਚਿਆਂ ਨੂੰ ਰੈਗੂਲਰ ਸਕੂਲੀ ਵਿਦਿਆ ਪ੍ਰਦਾਨ ਕਰਨ ਖਾਤਰ ਸਪੈਸ਼ਲ ਟ੍ਰੇਨਿੰਗ ਅਧੀਨ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸਪੈਸ਼ਲ ਟ੍ਰੇਨਿੰਗ ਅਧੀਨ ਸਾਲ 2014-2015 ਦੌਰਾਨ ਸਕੂਲੋਂ ਵਿਰਵੇ ਬੱਚਿਆਂ ਸਬੰਧੀ ਅਧਿਆਪਕਾਂ ਦੁਆਰਾ ਕਰਵਾਏ ਗਏ ਸਰਵੇਖਣ ਦੌਰਾਨ 6 ਤੋਂ 7 ਸਾਲ ਉਮਰ ਵਰਗ ਦੇ ਸ਼ਨਾਖਤ ਕੀਤੇ ਗਏ 146 ਬੱਚਿਆਂ ਵਿੱਚੋਂ 130 ਬੱਚਿਆਂ ਅਤੇ 7 ਤੋਂ 14 ਸਾਲ ਉਮਰ ਵਰਗ ਦੇ ਸ਼ਨਾਖਤ ਕੀਤੇ ਗਏ 593 ਬੱਚਿਆਂ ਵਿੱਚੋਂ 461 ਬੱਚਿਆਂ ਦੀ ਸਕੂਲਾਂ ਵਿੱਚ ਰੈਗੂਲਰ ਪੜ੍ਹਾਈ ਸ਼ੁਰੂ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਵਾਸਤੇ ਸਟੇਟ ਪ੍ਰਾਜੈਕਟ ਡਾਇਰੈਕਟਰ, ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋਂ 10,01,750 ਰੁਪਏ ਪ੍ਰਾਪਤ ਹੋਏ ਸਨ ਜਿਨ੍ਹਾਂ ਵਿੱਚੋਂ 31 ਜਨਵਰੀ 2015 ਤੱਕ ਬਲਾਕ ਪੱਧਰ 'ਤੇ 5,53,500 ਰੁਪਏ ਖਰਚ ਹੋ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2015-16 ਦੀ ਸਲਾਨਾ ਯੋਜਨਾ ਤਿਆਰ ਕਰਨ ਵਾਸਤੇ ਪੰਜਾਬ ਰਾਜ ਵਿੱਚ 6 ਤੋਂ 14 ਸਾਲ ਦੇ ਸਕੂਲੋਂ ਵਿਰਵੇ ਬੱਚਿਆਂ ਦੀ ਸ਼ਨਾਖਤ ਕਰਨ ਲਈ 15 ਦਸੰਬਰ 2014 ਤੋਂ 16 ਜਨਵਰੀ 2015 ਤੱਕ ਈ.ਜੀ.ਐਸ/ਏ.ਆਈ.ਈ ਅਤੇ ਐਸ.ਟੀ.ਆਰ ਵਲੰਟੀਅਰ ਦੁਆਰਾ ਕਰਵਾਏ ਗਏ ਸਰਵੇ ਵਿੱਚ ਜ਼ਿਲ੍ਹੇ ਅੰਦਰ 290 ਸਕੂਲੋਂ ਵਿਰਵੇ ਬੱਚੇ ਸ਼ਨਾਖਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਦਿਅਕ ਸਹੂਲਤਾਂ ਨੂੰ ਜ਼ਮੀਨੀ ਪੱਧਰ ਅਤੇ ਗਰੀਬ ਤਬਕਿਆਂ ਤੱਕ ਪਹੁੰਚਾਉਣ ਲਈ ਕੀਤੇ ਗਏ ਇਸ ਸਰਵੇ ਦੌਰਾਨ ਇਨ੍ਹਾਂ ਬੱਚਿਆਂ ਦੀ ਸ਼ਨਾਖਤ ਹਰੇਕ ਪਿੰਡ, ਵਾਰਡ ਜਾਂ ਇਨ੍ਹਾਂ ਦੇ ਦੁਆਲੇ ਦੀਆਂ ਢਾਣੀਆਂ, ਭੱਠਿਆਂ, ਰੇਲਵੇ ਸਟੇਸ਼ਨਾਂ, ਪ੍ਰਵਾਸੀ ਮਜ਼ਦੂਰਾਂ, ਝੁੱਗੀਆਂ ਝੌਂਪੜੀਆਂ ਵਿੱਚੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ 1 ਅਪ੍ਰੈਲ 2015 ਤੋਂ ਸਪੈਸ਼ਲ ਟ੍ਰੇਨਿੰਗ ਅਧੀਨ ਸਪੈਸ਼ਲ ਟ੍ਰੇਨਿੰਗ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਣਾ ਹੈ ਪਰ ਜ਼ਿਲ੍ਹੇ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਸ਼ਨਾਖਤ ਹੋਏ ਇਨ੍ਹਾਂ ਬੱਚਿਆਂ ਨੂੰ ਸਕੂਲਾਂ ਵਿੱਚ ਹੁਣ ਤੋਂ ਹੀ ਲਿਆਉਣ ਲਈ ਹਦਾਇਤ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਮੁੱਖ ਵਿਦਿਅਕ ਧਾਰਾ ਵਿੱਚ ਲਿਆਉਣ ਲਈ ਮੁਫਤ ਪੜ੍ਹਾਈ ਅਤੇ ਲਿਖਾਈ ਦਾ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਇਨ੍ਹਾਂ ਬੱਚਿਆਂ ਦੀ ਵਿਦਿਆ ਪ੍ਰਤੀ ਰੂਚੀ ਜਾਗ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਰੈਗੂਲਰ ਵਿਦਿਆ ਦੇ ਯੋਗ ਬਣਾਉਣ ਲਈ ਸਪੈਸ਼ਲ ਟ੍ਰੇਨਿੰਗ ਰਿਸੋਰਸ ਪਰਸਨਸ ਦੁਆਰਾ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ।

No comments:
Post a Comment