ਤਲਵਾੜਾ, 16 ਜਨਵਰੀ: ਸਟੇਟ ਡਿਜਾਸਟਰ ਰਿਸਪੋਂਸ ਫੋਰਸ ਵਲੋਂ ਸ.ਸ.ਸ.ਸ ਢੋਲਬਾਹਾ ਵਿਖੇ ਪ੍ਰਿੰਸੀਪਲ ਓੁਂਕਾਰ ਸਿੰਘ ਦੀ ਦੇਖਰੇਖ 'ਚ ਇੱਕ ਦਿਨਾਂ ਕੁਦਰਤੀ ਆਫਤਾਂ ਨਾਲ ਕਿਵੇਂ ਨਿਪਟਿਏ ਸਬੰਧ ਵਿੱਚ ਇੱਕ ਦਿਨ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੀ ਅਗਵਾਈ ਜਲੰਧਰ ਤੋਂ ਆਏ ਸਟੇਟ ਡਿਜਾਸਟਰ ਰਿਸਪੋਂਸ ਫੋਰਸ ਦੇ ਏ.ਐਸ.ਆਈ ਰੂਪੇਸ਼ ਕੁਮਾਰ ਨੇ ਕੀਤੀ। ਉਨ੍ਹਾ ਦੇ ਨਾਲ ਕਾਂਸਟੇਬਲ ਸੁਖਜਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਮਾਲਵਿੰਦਰ ਸਿੰਘ ਨੇ ਉਨ੍ਹਾ ਦਾ ਸਾਥ ਦਿੱਤਾ। ਸ਼੍ਰੀ ਰੂਪੇਸ਼ ਕੁਮਾਰ ਨੇ ਦੱਸਿਆ ਕਿ ਐਨ.ਡੀ.ਆਰ.ਐਫ (ਨੈਸ਼ਨਲ ਡਿਜਾਸਟਰ ਰਿਸਪੋਂਸ ਫੋਰਸ) ਅਤੇ ਐਸ.ਡੀ.ਆਰ.ਐਫ (ਸਟੇਟ ਡਿਜਾਸਟਰ ਰਿਸਪੋਂਸ ਫੋਰਸ) ਦਾ ਗਠਨ
ਕਿਉਂ ਅਤੇ ਕਿਵੇਂ ਕੀਤਾ ਗਿਆ। ਅਤੇ ਕਿਵੇਂ ਇਹ ਸੰਗਠਨ ਦੇਸ਼ ਵਿੱਚ ਹੋਣ ਵਾਲੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਦੇ ਹਨ,ਅਤੇ ਕਿਵੇਂ ਹਜਾਰਾਂ ਕੀਮਤੀ ਜਾਨਾਂ ਨੂੰ ਬਚਾਉਂਦੇ ਹਨ। ਉਨ੍ਹਾ ਮੌਕੇ ਤੇ ਪ੍ਰੈਕਟਿਕਲੀ ਪ੍ਰਦਰਸ਼ਨ ਕਰਕੇ ਵਿਖਾਇਆ ਕਿ ਕਿਵੇਂ ਜੇਕਰ ਭੂਚਾਲ ਆਉਂਦਾ ਹੈ ਤਾਂ ਅਸੀਂ ਅਪਣੀ ਜਾਨ ਕਿਵੇ ਬਚਾਉਂਨੀ ਹੈ ਅਤੇ ਲੋੜ ਪੈਣ ਤੇ ਆਪਣੇ ਸਾਥੀਆਂ ਨੂੰ ਵੀ ਕਿਵੇਂ ਬਚਾਉਣਾ ਹੈ। ਜ਼ਖਮੀ ਹਾਲਾਤ ਵਿੱਚ ਕਿਵੇਂ ਕਿਸੇ ਵਿਅਕਤੀ ਨੂੰ ਸੁਰੱਖਿਅਤ ਬਿਲਡਿੰਗ ਤੋਂ ਬਾਹਰ ਕੱਢਨਾ ਹੈ। ਉਨ੍ਹਾ ਪਾਣੀ ਵਿੱਚ ਡੂਬਦੇ ਵਿਅਕਤੀ ਨੂੰ ਬਚਾਉਣ ਦੇ ਵੀ ਢੰਗ ਦੱਸੇ ਅਤੇ ਦੱਸਿਆ ਕਿ ਅਸੀਂ ਕਿਵੇਂ ਨਦੀਆਂ ਵਿੱਚ ਸੁਰੱਖਿਅਤ ਨਹਾ ਸਕਦੇ ਹਾਂ। ਦੁਰਘੱਟਨਾ ਸਮੇਂ ਅਸੀਂ ਜ਼ਖਮੀ ਦਾ ਵੱਗਦਾ ਖੂਨ ਕਿਵੇਂ ਰੋਕ ਸਕਦੇ ਹਾਂ ਅਤੇ ਕਿਵੇਂ ਮਰੀਜ਼ ਨੂੰ ਹਸਪਤਾਲ ਤੱਕ ਲੈ ਜਾਣਾ ਹੈ ਬਾਰੇ ਵਿਸਥਾਰ ਨਾਲ ਸਮਝਾਇਆ। ਉਨਾਂ੍ਹ ਮੌਕੇ ਤੇ ਜ਼ਹਰੀਲੇ ਸੱਪ ਕੱਟਣ ਤੇ ਮਰੀਜ਼ ਨੂੰ ਕਿਵੇਂ ਫਸਟ ਏਡ ਦਿਂਦੇ ਹੋਏ ਡਾੱਕਟਰ ਤੱਕ ਲੈ ਜਾਣਾ ਹੈ,ਬਾਰੇ ਮਹੱਵਪੂਰਣ ਜਾਣਕਾਰੀ ਦਿੱਤੀ। ਏ.ਐਸ.ਆਈ ਰੂਪੇਸ਼ ਕੁਮਾਰ ਨੇ ਆਤੰਕੀ ਹਮਲੇ ਦੌਰਾਣ ਕੀ ਸਾਵਧਾਣੀਆਂ ਰੱਖਣੀਆਂ ਹਨ ਅਤੇ ਅਪਣੇ ਆਪ ਨੂੰ ਕਿਵੇਂ ਬਚਾਉਂਦੇ ਹੋਏ ਸੁਰੱਖਿਅਤ ਥਾਂ ਉੱਪਰ ਜਾਣਾ ਹੈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰਿੰਸੀਪਲ ਓੁਂਕਾਰ ਸਿੰਘ ਨੇ ਆਈ ਹੋਈ ਸਾਰੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਮੌਜੂਦ ਸਨ।
No comments:
Post a Comment