ਤਲਵਾੜਾ, 11 ਜਨਵਰੀ : ਤਲਵਾੜਾ ਵਿਖੇ ਭਾਜਪਾ ਮੰਡਲ ਦੀ ਮੀਟਿੰਗ ਸੰਜੀਵ ਸਿੰਘ ਮਿਨਹਾਸ ਜਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਉਨਾਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ
ਕਿਹਾ ਕਿ ਪੰਜਾਬ ਸਰਕਾਰ ਆਪਣੀ ਕਰਜ ਮਾਫੀ ਸਕੀਮ ਨਾਲ ਗਰੀਬ ਕਿਸਾਨਾ ਨਾਲ ਧੋਖਾ ਕਰ ਰਹੀ ਹੈ। ਪਿਛਲੇ ਇਕ ਸਾਲ ਤੋਂ ਸਮੁੱਚੇ ਕਿਸਾਨਾ ਦਾ ਕਰਜ ਮਾਫ ਕਰਨ ਦੇ ਵਾਅਦੇ ਕਰਦੀ ਰਹੀ ਜਿਸ ਕਾਰਨ ਕਿਸਾਨ ਬੈਂਕਾਂ ਦੇ ਡਿਫਾਲਟਰ ਹੋ ਗਏ ਅਤੇ ਬੈਂਕਾਂ ਨੇ ਦੁੱਗਣਾ ਵਿਆਜ ਲਗਾਇਆ। ਜਿਸ ਨਾਲ ਕਿਸਾਨ ਹੋਰ ਵੀ ਜਿਆਦਾ ਕਰਜੇ ਦੇ ਬੋਝ ਥੱਲੇ ਦੱਬ ਗਏ। ਕਿਸਾਨਾ ਨੂੰ ਸਰਕਾਰ ਦੇ ਕੀਤੇ ਵਾਅਦੇ ਤੋਂ ਪੂਰੀ ਆਸ ਸੀ ਕਿ ਕਰਜਾ ਮਾਫ ਹੋ ਜਾਵੇਗਾ। ਸਰਕਾਰ ਨੇ ਕਰਜਾ ਮਾਫੀ ਦੀਆਂ ਲਿਸਟਾਂ ਸੁਸਾਇਟੀਆਂ ਵਿਚ ਲਗਾਈਆਂ ਜੋ ਕਿ ਨਾ ਮਾਤਰ ਹਨ। ਬੈਂਕ ਦੇ ਮੁਲਾਜਮ ਵੀ ਕੋਈ ਸਪਸ਼ੱਟ ਜਵਾਬ ਦੇਣ ਤੋਂ ਅਸਮਰੱਥ ਜਾਪਦੇ ਹਨ। ਉਨਾਂ ਸਰਕਾਰ ਦੇ ਇਸ ਵਤੀਰੇ ਦੀ ਕੜੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਖੁਦ ਹੀ ਕਿਸਾਨਾਂ ਨੂੰ ਅਜਿਹੇ ਭੰਬਲਭੂਸੇ ਵਿਚ ਪਾ ਕੇ ਆਤਮਹੱਤਿਆ ਲਈ ਮਜਬੂਰ ਕਰ ਰਹੀ ਹੈ। ਉਨਾ ਕਿਹਾ ਕਿ ਸਰਕਾਰ ਨੂੰ ਜਲਦੀ ਹੀ ਕੋਈ ਸਪਸ਼ੱਟ ਪਾਰਦਰਸ਼ੀ ਨੀਤੀ ਬਨਾਉਣੀ ਚਾਹੀਦੀ ਹੈ। ਇਸ ਮੌਕੇ ਨਗਰ ਪੰਚਾਇਤ ਤਲਵਾੜਾ ਪ੍ਰਧਾਨ ਡਾ. ਧਰੁੱਬ ਸਿੰਘ, ਪਿੰਕੀ ਸ਼ਰਮਾ, ਅਮਨਦੀਪ ਹੈਪੀ ਮੰਡਲ ਪ੍ਰਧਾਨ, ਵਿਪਨ ਵਰਾਇਟੀ, ਵਿਜੈ ਕੁਮਾਰ, ਕੈਪਟਨ ਕਰਨ ਸਿੰਘ, ਗੁਰਦਿਆਲ ਸਿੰਘ ਆਦਿ ਹਾਜਰ ਸਨ।
No comments:
Post a Comment