ਹੁਸ਼ਿਆਰਪੁਰ, 30 ਜਨਵਰੀ: ਸਾਬਕਾ ਐਮ.ਪੀ-ਕਮ-ਵਾਈਸ ਚੇਅਰਮੈਨ
ਭਾਰਤੀ ਰੈਡ ਕਰਾਸ ਸੁਸਾਇਟੀ ਸ੍ਰੀ ਅਵਿਨਾਸ਼ ਰਾਏ ਖੰਨਾ ਅਤੇ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਦੀ ਹਾਜ਼ਰੀ ਵਿੱਚ ਸ੍ਰੀ ਮੁਨੀਸ਼ ਚੱਢਾ ਅਤੇ ਸ੍ਰੀਮਤੀ ਮੋਨਿਕਾ ਚੱਢਾ ਨੇ ਰੈਡ ਕਰਾਸ ਸੁਸਾਇਟੀ ਨੂੰ ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ 25 ਕੰਬਲ ਅਤੇ 100 ਕਾਪੀਆਂ ਦੀ ਸਹਾਇਤਾ ਮੁਹੱਈਆ ਕਰਵਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਗਰੀਬਾਂ, ਲੋੜਵੰਦਾਂ, ਬੀਮਾਰਾਂ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਚੱਢਾ ਪਰਿਵਾਰ ਦੀ ਇੱਛਾ ਅਨੁਸਾਰ ਦਿੱਤੇ ਗਏ 25 ਕੰਬਲ ਅਤੇ 100 ਕਾਪੀਆਂ ਦੀ ਵੰਡ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਝੁੱਗੀਆਂ/ਝੌਂਪੜੀਆਂ ਵਿੱਚ ਰਹਿ ਰਹੇ ਲੋਕਾਂ ਨੂੰ ਵੰਡੇ ਜਾਣਗੇ। ਇਸ ਮੌਕੇ 'ਤੇ ਸ੍ਰੀਮਤੀ ਮੀਨਾਕਸ਼ੀ ਖੰਨਾ, ਯੂਥ ਡਿਵੈਲਪਮੈਂਟ ਦੇ ਸਾਬਕਾ ਚੇਅਰਮੈਨ ਸ੍ਰੀ ਸੰਜੀਵ ਤਲਵਾੜ ਅਤੇ ਮਿਊਂਸਪਲ ਕੌਂਸਲਰ ਸ੍ਰੀਮਤੀ ਨੀਤੀ ਤਲਵਾੜ ਵੀ ਹਾਜ਼ਰ ਸਨ।
No comments:
Post a Comment