ਅਧਿਆਪਕਾਂ ਤੇ ਮਾਪਿਆਂ ਵਿੱਚ ਬੇਵਿਸ਼ਵਾਸ਼ੀ ਦਾ ਆਲਮ
ਤਲਵਾੜਾ, 26 ਜਨਵਰੀ: ਨਕਲ ਰੋਕਣ ਦੇ ਨਾਮ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਕੇਂਦਰ ਦੂਸਰੇ ਸਕੂਲਾਂ ਵਿੱਚ ਅਦਲਾ-ਬਦਲੀ ਕਰਨ ਦਾ ਫ਼ੈਸਲਾ ਬੇਹੱਦ ਤਰਕਹੀਣ ਅਤੇ ਮੰਦਭਾਗਾ ਹੈ ਜਿਸ ਨਾਲ ਰਾਜ ਦੇ 9 ਲੱਖ ਦੇ ਕਰੀਬ ਵਿਦਿਆਰਥੀਆਂ ਦੇ ਸਿਰ ਤੇ ਬੇਚੈਨੀ ਅਤੇ ਡਰ ਦੀ ਤਲਵਾਰ ਲਟਕ ਰਹੀ ਹੈ। ਇਹ ਪ੍ਰਗਟਾਵਾ ਇੱਥੇ ਐਫਲੀਏਟਡ ਸਕੂਲ ਐਸੋਸੀਏਸ਼ਨ ਦੇ ਆਗੂ ਰਮਨ ਗੋਲਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ ਅਧਿਆਪਕਾਂ ਅਤੇ ਮਾਪਿਆਂ ਵਿੱਚ ਵੀ ਨਿਰਾਸ਼ਾ ਅਤੇ ਬੇਵਿਸ਼ਵਾਸ਼ੀ ਦਾ ਆਲਮ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਸਰਕਾਰ ਅਤੇ ਨਿੱਜੀ ਸੰਸਥਾਨਾਂ ਵੱਲੋਂ ਉਨ੍ਹਾਂ ਦੀ ਆਸਾਨੀ ਨਾਲ ਪਹੁੰਚ ਸਮਰੱਥਾ ਦਾ ਦਾਇਰੇ ਅੰਦਰ ਸਕੂਲ ਚਲਾਏ ਜਾ ਰਹੇ ਹਨ ਜਿੱਥੇ ਬੱਚੇ ਸਾਰਾ ਸਾਲ ਸਿੱਖਿਆ ਪ੍ਰਾਪਤ ਕਰਦੇ ਹਨ ਪ੍ਰੰਤੂ ਪੇਪਰ ਦੇਣ ਲਈ ਉਨ੍ਹਾਂ ਨੂੰ ਮਹਿਕਮੇ ਦੇ ਨਾਦਰਸ਼ਾਹੀ ਫ਼ੈਸਲੇ ਕਾਰਨ ਆਪਣੇ ਘਰ ਤੋਂ ਦੂਰ ਦੁਰੇਡੇ ਸਥਾਨਾਂ ਤੇ ਦੂਸਰੇ ਸਕੂਲਾਂ ਵਿਚ ਜਾਣਾ ਪਵੇਗਾ ਜਿਸ ਨਾਲ ਉਨ੍ਹਾਂ ਨੂੰ ਆਵਾਜਾਈ ਦੇ ਸੀਮਿਤ ਸਾਧਨਾਂ ਕਾਰਨ ਆਉਣ-ਜਾਣ ਦੀ ਭਾਰੀ ਪ੍ਰੇਸ਼ਾਨੀ ਤਾਂ ਹੋਵੇਗੀ ਹੀ ਪਰੰਤੂ ਪੇਪਰਾਂ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਉੱਤੇ ਵੀ ਬੇਹੱਦ ਮਾੜਾ ਅਸਰ ਪਵੇਗਾ। ਗੋਲਡੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਮਾਪਿਆਂ ਉੱਤੇ ਵੀ ਆਵਾਜਾਈ ਦੇ ਵਾਧੂ ਖ਼ਰਚ ਦਾ ਬੋਝ ਪਵੇਗਾ। ਉਧਰ ਅਧਿਆਪਕਾਂ ਵਿਚ ਵੀ ਇਸ ਫ਼ੈਸਲੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਹਿਕਮਾ ਨਕਲ ਰੋਕਣ ਲਈ ਪ੍ਰੀਖਿਆ ਕੇਂਦਰਾਂ ਵਿਚ ਕੈਮਰੇ ਲਗਵਾ ਰਿਹਾ ਹੈ ਅਤੇ ਵੱਡੇ ਪੱਧਰ ਤੇ ਨਕਲ-ਰੋਕੂ ਉਡਣ ਦਸਤਿਆਂ ਦਾ ਗਠਨ ਕਰਦਾ ਹੈ ਤਾਂ ਪ੍ਰੀਖਿਆ ਕੇਂਦਰਾਂ ਦੀ ਅਦਲਾ-ਬਦਲੀ ਵਰਗਾ ਕਥਿਤ ਨਾਦਰਸ਼ਾਹੀ ਫ਼ੈਸਲਾ ਲੈਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰ ਵਿਦਿਆਰਥੀ ਦੇ ਪਿਤਰੀ ਸਕੂਲ ਵਿਚ ਹੀ ਹੋਣੇ ਚਾਹੀਦੇ ਹਨ ਅਤੇ ਪ੍ਰੀਖਿਆ ਕੇਂਦਰਾਂ ਦੀ ਅਦਲਾ-ਬਦਲੀ ਵਾਲਾ ਫ਼ੈਸਲਾ ਤੁਰੰਤ ਵਾਪਿਸ ਲੈਣਾ ਚਾਹੀਦਾ ਹੈ।

No comments:
Post a Comment