ਹੁਸ਼ਿਆਰਪੁਰ, 9 ਜਨਵਰੀ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹੇ ਦੇ ਸਮੂਹ ਅਸਲਾ ਲਾਇਸੰਸੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ 25 ਜਨਵਰੀ ਤੱਕ ਆਪਣੇ ਅਸਲਾ ਲਾਇਸੰਸਾਂ 'ਤੇ ਯੂਨੀਕ ਇੰਡੈਂਟੀਫਿਕੇਸ਼ਨ ਨੰਬਰ (ਯੂ.ਆਈ.ਐਨ.) ਲਗਵਾਉਣੇ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਇਹ ਨੰਬਰ ਡਿਪਟੀ ਕਮਿਸ਼ਨਰ ਦਫ਼ਤਰ ਹੁਸ਼ਿਆਰਪੁਰ ਵਿਖੇ ਕਮਰਾ ਨੰ: 207 ਵਿੱਚ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਲਗਵਾਏ ਜਾ ਸਕਦੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਜਿਨ੍ਹਾਂ ਅਸਲਾ ਲਾਇਸੰਸਾਂ 'ਤੇ 31 ਜਨਵਰੀ ਤੱਕ ਯੂ.ਆਈ.ਐਨ. ਨਹੀਂ ਲੱਗਣਗੇ, ਉਹ ਅਸਲਾ ਲਾਇਸੰਸ ਵੈਲਿਡ ਨਹੀਂ ਮੰਨੇ ਜਾਣਗੇ/ਰੱਦ ਸਮਝੇ ਜਾਣਗੇ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਦੀਆਂ ਹਦਾਇਤਾਂ 'ਤੇ ਅਸਲਾ ਲਾਇਸੰਸਾਂ ਦੇ ਯੂ.ਆਈ. ਨੰਬਰ ਜਾਰੀ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ/ਰਾਜ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਦਫ਼ਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਜ਼ਿਲ੍ਹੇ ਦੇ ਅਸਲਾ ਲਾਇਸੰਸੀਆਂ ਦਾ ਮੁਕੰਮਲ ਰਿਕਾਰਡ ਨੈਸ਼ਨਲ ਡਾਟਾ ਬੇਸ ਆਫ਼ ਆਰਮਜ਼ ਲਾਇਸੰਸ (ਐਨ.ਡੀ.ਏ.ਐਲ.) ਵਿੱਚ ਫੀਡ ਕੀਤਾ ਜਾ ਰਿਹਾ ਹੈ।
No comments:
Post a Comment