ਹੁਸ਼ਿਆਰਪੁਰ, 25 ਜਨਵਰੀ 2018:ਭਾਰਤ ਸਰਕਾਰ ਦੇ ਹੁਕਮਾਂ ਤਹਿਤ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਕੌਮੀ ਟੀਕਾਕਰਣ ਦਿਹਾੜਾ ਮਿਤੀ 28 ਜਨਵਰੀ ਅਤੇ ਪਲਸ ਪੋਲੀਓ ਮੁਹਿੰਮ ਮਿਤੀ 29 ਅਤੇ 30 ਜਨਵਰੀ ਪ੍ਰਤੀ ਆਮ ਜਨਤਾ ਨੂੰ ਜਾਣਕਾਰੀ ਦੇ ਕੇ ਜਾਗਰੁਕ ਕਰਨ ਹਿੱਤ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਪ੍ਰਚਾਰ ਰੈਲੀ ਦਾ ਆਯੋਜਨ ਦਫਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਇਸ ਪ੍ਰਚਾਰ ਰੈਲੀ ਨੂੰ ਜੀ.ਏ.ਟੂ ਡਿਪਟੀ ਕਮਿਸ਼ਨਰ ਪੀ.ਸੀ.ਐਸ. ਅਮਰਜੀਤ ਸਿੰਘ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂ ਸੂਦ ਵੱਲੋਂ ਸਾਂਝੇ ਤੌਰ ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਬੱਚਿਆਂ ਦੇ ਭੱਵਿਖ ਨੂੰ ਪੋਲੀਓ ਵਰਗੀ ਬੀਮਾਰੀ ਤੋਂ ਸੁਰੱਖਿਅਤ ਰੱਖਣ ਲਈ ਅਤੇ ਭਾਰਤ ਨੂੰ ਹਮੇਸ਼ਾਂ ਲਈ ਪੋਲੀਓ ਮੁਕਤ ਬਣਾਏ ਰੱਖਣ ਲਈ ਉਲੀਕੀ ਗਈ ਇਸ ਮੁਹਿੰਮ ਲੋਕਹਿਤ ਵਿੱਚ ਇੱਕ ਵੱਡਾ
ਉੱਧਮ ਹੈ। ਉਨ੍ਹਾਂ ਇਸ ਮੌਕੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਨੇੜੇ ਦੇ ਪੋਲੀਓ ਬੂਥਾਂ ਤੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਜ਼ਰੂਰ ਲਿਆਉਣ ਅਤੇ ਪੋਲੀਓ ਰੋਕੂ ਬੂੰਦਾਂ ਜ਼ਰੂਰ ਪਿਲਾਉਣ। ਭਾਵੇਂ ਭਾਰਤ ਨੂੰ ਪਹਿਲਾਂ ਹੀ ਪੋਲੀਓ ਮੁਕਤ ਖਿੱਤਾ ਕਰਾਰ ਦੇ ਦਿੱਤਾ ਗਿਆ ਹੈ ਪਰ ਕਈ ਗੁਆਂਢੀ ਮੁਲਕ ਜਿੱਥੇ ਅਜੇ ਵੀ ਪੋਲੀਓ ਦੇ ਕੇਸ ਪਾਏ ਜਾ ਰਹੇ ਹਨ, ਉਨ੍ਹਾਂ ਦੇਸ਼ਾਂ ਵਿੱਚ ਆਮ ਲੋਕਾਂ ਅਤੇ ਸੈਲਾਨੀਆਂ ਦੀ ਆਵਾਜਾਈ ਹੋਣ ਕਾਰਣ ਪੋਲੀਓ ਦਾ ਵਾਇਰਸ ਲਗਾਤਾਰ ਸੰਚਾਰ ਕਰਦੇ ਰਹਿੰਦਾ ਹੈ ਜਿਸ ਕਾਰਣ ਪੋਲੀਓ ਹੋਣ ਦਾ ਖਤਰਾ ਵੀ ਬਰਕਰਾਰ ਰਹਿੰਦਾ ਹੈ। ਇਸ ਲਈ ਹਰ ਬੱਚੇ ਦਾ ਹਰ ਵਾਰ ਅਤੇ ਵਾਰ-ਵਾਰ ਪੋਲੀਓ ਬੂੰਦਾ ਪੀਣਾ ਬਹੁਤ ਜਰੂਰੀ ਹੈ।
ਇਸ ਅਵਸਰ ਤੇ ਸਿਹਤ ਵਿਭਾਗ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂ ਸੂਦ ਨੇ ਕਿਹਾ ਕਿ ਜ਼ਿਲ੍ਹੇ ਦੇ 0 ਤੋਂ 5 ਸਾਲ ਤੱਕ ਦੀ ਉਮਰ ਦੇ 160230 ਬੱਚਿਆਂ ਨੂੰ ਪੋਲੀਓ ਵੈਕਸੀਨ ਪਿਲਾਏ ਜਾਣ ਲਈ ਸਿਹਤ ਵਿਭਾਗ ਵੱਲੋਂ ਕੁੱਲ 748 ਫਿਕਸਡ ਬੂਥ ਅਤੇ 24 ਟਰਾਂਜਿਟ ਬੂਥ ਸਥਾਪਿਤ ਕੀਤੇ ਗਏ ਹਨ। ਜ਼ਿਲ੍ਹੇ ਅੰਦਰ ਕੁੱਲ 1541 ਟੀਮਾਂ ਦੇ 3172 ਮੈਂਬਰਾ ਵੱਲੋਂ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਮੁਹਿੰਮ ਦੌਰਾਨ ਇਨ੍ਹਾਂ ਟੀਮਾਂ ਵੱਲੋਂ ਕੀਤੀ ਜਾ ਰਹੀ ਕਾਰਗੁਜ਼ਾਰੀ ਦਾ ਨਿਰੀਖਣ ਕਰਨ ਮੁਹਿੰਮ ਲਈ ਤੈਨਾਤ ਕੀਤੇ ਗਏ ਨੋਡਲ ਅਫਸਰਾਂ ਅਤੇ 165 ਸੁਪਰਵਾਈਜ਼ਰਾਂ ਵੱਲੋਂ ਕੀਤਾ ਜਾਵੇਗਾ।
ਪ੍ਰਚਾਰ ਵੈਨ ਦੌਰਾਨ ਜ਼ਿਲ੍ਹਾ ਟੀਕਾਕਰਣ ਅਧਿਕਾਰੀ ਡਾ. ਗੁਰਦੀਪ ਸਿੰਘ ਕਪੂਰ-ਕਮ-ਜ਼ਿਲ੍ਹਾ ਨੋਡਲ ਅਫਸਰ ਪਲਸ ਪੋਲੀਓ ਮੁਹਿੰਮ ਨੇ ਦੱਸਿਆ ਕਿ ਮੁਹਿੰਮ ਸਬੰਧੀ ਲੋੜੀਂਦੇ ਦਿਸ਼ਾ ਨਿਰਦੇਸ਼ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੇ ਦਿੱਤੇ ਗਏ ਹਨ। ਮੁਹਿੰਮ ਦੌਰਾਨ ਬੱਚਿਆਂ ਸਬੰਧੀ ਦਰਜ਼ ਕੀਤਾ ਜਾਣ ਵਾਲਾ ਰਿਕਾਰਡ, ਕੋਲਡ ਚੇਨ ਦੀ ਮੇਨਟੇਨਸ, ਬੱਚਿਆਂ ਦੀ ਉਂਗਲੀ ਉਪੱਰ ਮਾਰਕਰ ਨਾਲ ਕੀਤੀ ਜਾਣ ਵਾਲੀ ਨਿਸ਼ਾਨਦੇਹੀ ਆਦਿ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਕਾਰਣ ਪੋਲੀਓ ਬੂਥ ਤੇ ਵੈਕਸੀਨ ਲੈਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰੋਂ-ਘਰੀਂ ਜਾ ਕੇ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਸਲੱਮ ਖੇਤਰ, ਝੁੱਗੀ ਝੋਪੜੀ ਖੇਤਰ, ਇੱਟਾਂ ਦੇ ਭੱਠੇ ਅਤੇ ਉਸਾਰੀ ਅਧੀਨ ਇਮਾਰਤਾਂ ਵਿੱਚ ਲੱਗੇ ਕਾਮਿਆਂ ਦੇ ਬੱਚਿਆਂ ਨੂੰ ਵੀ ਕਵਰ ਕੀਤਾ ਜਾਵੇਗਾ। ਪ੍ਰਚਾਰ ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਮਾਸ ਮੀਡੀਆ ਅਧਿਕਾਰੀ ਸ਼੍ਰੀਮਤੀ ਗੁਰਜੀਸ਼ ਕੋਰ ਸੈਣੀ ਵੱਲੋਂ 10 ਸਾਈਕਲ ਰਿਕਸ਼ਾ ਚਾਲਕਾਂ ਅਤੇ 4 ਈ-ਰਿਕਸ਼ਾ ਚਾਲਕਾਂ ਨੂੰ ਉਨ੍ਹਾਂ ਦੇ ਸਬੰਧਤ ਰੂਟ ਪਲਾਨ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੱਜ ਤੋਂ ਇਲਾਵਾ ਮਿਤੀ 27 ਅਤੇ 28 ਜਨਵਰੀ ਨੂੰ ਵੀ ਈ-ਰਿਕਸ਼ਾ ਰਾਂਹੀ ਆਨ ਜਨਤਾ ਵਿੱਚ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪਰਿਵਾਰ ਤੇ ਭਲਾਈ ਅਫਸਰ ਡਾ. ਰਜਿੰਦਰ ਰਾਜ, , ਐਲ.ਐਚ.ਵੀ. ਮਨਜੀਤ ਕੌਰ, ਮੁਨੀਸ਼ਾਂ, ਭਿਪੰਦਰ ਸਿੰਘ , ਬੀ.ਸੀ.ਸੀ. ਫਸੀਲੀਟੇਟਰ ਕੁਮਾਰੀ ਰੀਨਾ ਸੰਧੂ,ਹਰਪੀਂਤ , ਮਲਟੀ ਪਰਪਜਜ ਹੈਲਥ ਵਰਕਰ ਫੀਮੇਲ ਸਕੂਲ ਹੁਸ਼ਿਆਰਪੁਰ ਦੀਆਂ ਸਿੱਖਿਆਰਥਣਾਂ ਤੇ ਵਿਦਿਆਰਥਣਾਂ ਅਤੇ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਦੇ ਕਰਮਚਾਰੀ ਹਾਜ਼ਰ ਸਨ।

No comments:
Post a Comment