ਕੋਟ ਫਤੂਹੀ, 25 ਫਰਵਰੀ: ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਨੇ ਅੱਜ ਗੁਰੂਦਵਾਰਾ ਪਿੰਡ ਮੰਨਣਹਾਣਾ ਨੇੜੇ ਕੋਟ ਫਤੂਹੀ ਵਿਖੇ 108 ਸੰਤ ਬਾਬਾ ਰਹੀ ਸਿੰਘ ਜੀ ਨੈਕੀ ਵਾਲਿਆਂ ਦੀ ਯਾਦ ਵਿਚ ਲਾਈਨਜ਼ ਕਲੱਬ ਫਗਵਾੜਾ ਵਲੋ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਲਗਾਏ ਗਏ 28ਵੇ ਅੱਖਾਂ ਦੇ ਮੁਫਤ ਅਪ੍ਰੇਸ਼ਨ ਕੈਪ ਦਾ ਉਦਘਾਟਨ ਕੀਤਾ । ਲਾਈਨਜ਼ ਕਲੱਬ ਦੇ ਪ੍ਰਧਾਨ ਰਾਕੇਸ਼ ਗੋਗਨਾ, ਸਕੱਤਰ ਸੰਜੀਵ ਢੀਗਰਾ , 108 ਸੰਤ ਬਾਬਾ ਬਲਵੀਰ ਸਿੰਘ ਜੀ ਨੈਕੀ ਵਾਲੇ , 108 ਸੰਤ ਬਾਬਾ ਜਸਵੰਤ ਸਿੰਘ ਨੈਕੀ ਵਾਲੇ ਵੀ ਇਸ ਮੋਕੇ ਤੇ ਉਨਾਂ ਦੇ ਨਾਲ ਸਨ ।
ਡਿਪਟੀ ਕਮਿਸ਼ਨਰ ਨੇ ਇਸ ਮੋਕੇ ਤੇ ਬੋਲਦਿਆ ਕਿਹਾ ਕਿ ਲਾਈਨਜ਼ ਕਲੱਬ ਫਗਵਾੜਾ ਰਾਇਲ ਵਲੋ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਜੋ ਇਹ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਪ ਲਗਾਇਆ ਗਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ । ਉਨਾਂ ਕਿਹਾ ਕਿ ਵੱਖ ਵੱਖ ਸਵੈ-ਸੇਵੀ ਤਸੰਸਥਾਵਾਂ ਨੂੰ ਵੀ ਪ੍ਰਵਾਸੀ ਭਾਰਤੀਆਂ ਦਾ ਸਹਿਯੋਗ ਲੈ ਕੇ ਇਸ ਤਰਾਂ ਦੇ ਅੱਖਾਂ ਦੇ ਮੁਫਤ ਅਪ੍ਰੇਸ਼ਨ ਕੈਪ ਪਿੰਡਾਂ ਵਿਚ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਗਰੀਬ ਲੋਕ ਇਸ ਦਾ ਵੱਧ ਤੋ ਵੱਧ ਲਾਭ ਲੈ ਸਕਣ । ਇਸ ਮੋਕੇ ਤੇ ਉਨਾਂ ਨੇ ਮਾਹਿਰ ਡਾਕਟਰਾਂ ਅਤੇ ਇਸ ਕੈਪ ਵਿਚ ਸਹਿਯੋਗ ਦੇਣ ਵਾਲੇ ਪ੍ਰਵਾਸੀ ਭਾਰਤੀਆਂ ਅਤੇ ਲਾਈਨਜ਼ ਕਲੱਬ ਦੇ ਮੈਬਰਾਂ ਦਾ ਸਨਮਾਨ ਕੀਤਾ । ਇਸ ਮੋਕੇ ਤੇ ਕਲੱਬ ਦੇ ਮੈਬਰਾਂ ਵਲੋ ਵੀ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ ।
ਲਾਈਨਜ਼ ਕਲੱਬ ਫਗਵਾੜਾ ਰਾਇਲ ਦੇ ਪ੍ਰਧਾਨ ਨੇ ਇਸ ਮੋਕੇ ਤੇ ਜਾਣਕਾਰੀ ਦਿਦਿਆਂ ਦੱਸਿਆ ਕਿ ਅੱਜ ਦੇ ਇਸ ਕੈਪ ਵਿਚ ਅੱਖਾਂ ਦੇ ਅਪ੍ਰੇਸ਼ਨ ਲਈ ਲਗਭਗ 400 ਮਰੀਜਾਂ ਦਾ ਚੈਕ-ਅੱਪ ਕੀਤਾ ਗਿਆ ਹੈ। ਅਪ੍ਰੇਸ਼ਨ ਕਰਵਾਉਣ ਲਈ ਆਏ ਮਰੀਜਾਂ ਦੇ ਖਾਣੇ ਅਤੇ ਦਵਾਈਆਂ ਦਾ ਪ੍ਰਬੰਧ ਕਲੱਬ ਵਲੋ ਕੀਤਾ ਜਾਵੇਗਾ ਅਤੇ ਮਰੀਜਾਂ ਨੂੰ ਲੈ ਕੇ ਆਉਣ ਜਾਣ ਦਾ ਸਾਰਾ ਪ੍ਰਬੰਧ ਕਲੱਬ ਵਲੋ ਕੀਤਾ ਜਾਵੇਗਾ ।
ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਪ੍ਰੋਜੈਕਟ ਚੇਅਰਮੈਨ ਪਰਮਿੰਦਰ ਸਿੰਘ ਕੁੰਦੀ,ਸਕੱਤਰ ਸੰਜੀਵ ਢੀਗਰਾ,ਪ੍ਰੋਜੈਕਟ ਡਾਇਰਉਂਕਟਰ ਧਰਮਿੰਦਰ ਸਹਿਦੇਵ , ਰਣਵੀਰ ਨਾਗਰਾ, ਦੀਦਾਰ ਸਿੰਘ ਸਹੋਤਾ , ਗੁਰਟੇਕ ਸਿੰਘ ਨਾਗਰਾ, ਮਨਿੰਦਰ ਸਿੰਘ ਨਾਗਰਾ, ਸੁਤੰਤਰ ਸਿੰਘ ਨਾਗਰਾ, ਅਜੀਤ ਸਿੰਘ ਨਾਗਰਾ, ਨਿਰਮਲ ਸਿੰਘ ਝੂਟੀ, ਹਰਨੇਕ ਸਿੰਘ ਨਾਗਰਾ ਅਤੇ ਹੋਰ ਪਤਵੰਤੇ ਇਸ ਮੋਕੇ ਤੇ ਹਾਜ਼ਰ ਸਨ ।

No comments:
Post a Comment