ਹੁਸ਼ਿਆਰਪੁਰ, 12 ਫਰਵਰੀ : ਪੰਜਾਬ ਸਰਕਾਰ ਵਲੋ ਸ਼ਗਨ ਸਕੀਮ ਤਹਿਤ 2006-07 ਦੇ ਚਾਰ ਮਹੀਨਿਆਂ ਦਾ ਰਹਿੰਦਾ ਬਕਾਇਆ ਲਾਭ ਪਾਤਰੀਆਂ ਨੂੰ ਦੇਣ ਲਈ 43 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ । ਇਹ ਪ੍ਰਗਟਾਵਾ ਜੰਗਲਾਤ,ਜੰਗਲੀ ਜੀਵ ਸੁਰੱਖਿਆ,ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਕੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਆਪਣੇ ਗ੍ਰਹਿ ਵਿਖੇ ਸ਼ਗਨ ਸਕੀਮ ਦੇ 10 ਲਾਭ ਪਾਤਰੀਆਂ ਨੂੰ 1. 50 ਲੱਖ ਰੁਪਏ ਚੈਕ ਦੇਣ ਸਮੇ ਕੀਤਾ । ਐਸ ਡੀ ਐਮ ਕੈਪਟਨ ਕਰਨੈਲ ਸਿੰਘ , ਜਿਲਾ ਜਰਨਲ ਸਕੱਤਰ ਭਾਜਪਾ ਕਮਲਜੀ ਸੇਤੀਆ, ਰਮੇਸ਼ ਜਾਲਮ, ਗਗਨ ਬੱਤਰਾ,ਆਂਨਦ ਸ਼ਰਮਾ ਵੀ ਇਸ ਮੋਕੇ ਉਨਾਂ ਦੇ ਨਾਲ ਸਨ ।
ਸ੍ਰੀ ਸੂਦ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਆਪਣੇ ਕੀਤੇ ਵਾਅਦੇ ਅਨਸਾਰ ਗਰੀਬ ਪ੍ਰੀਵਾਰਾਂ ਨੂੰ ਆਟਾ ਦਾਲ ਸਕੀਮ ਰਾਂਹੀ ਸਸਤਾ ਆਟਾ ਅਤੇ ਦਾਲ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ 16 . 50 ਲੱਖ ਪ੍ਰੀਵਾਰ ਇਸ ਸਕੀਮ ਦਾ ਲਾਭ ਉਠਾ ਰਹੇ ਹਨ। ਸਰਕਾਰੀ ਸਕੂਲਾਂ ਵਿਚ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਮੁਫਤ ਵਿਦਿਆ , ਕਾਪੀਆਂ,ਕਿਤਾਬਾਂ ਅਤੇ ਬਸਤੇ ਦਿੱਤੇ ਜਾ ਰਹੇ ਹਨ ਅਤੇ ਉਨਾਂ ਦਾ ਮੁਫਤ ਇਲਾਜ ਵੀ ਕੀਤਾ ਰਾ ਰਿਹਾ ਹੈ । ਪੰਜਾਬ ਸਰਕਾਰ ਵਲੋ ਸ਼ਹਿਰਾਂ ਅਤੇ ਪਿੰਡਾਂ ਦਾ ਸਰਵ ਪੱਖੀ ਵਿਕਾਸ ਕਰਨ ਲਈ ਨਵੀਆਂ ਸਕੀਮਾਂ ਬਨਾਉਣ ਤੇ ਕਰੋੜਾਂ ਬੁਪਏ ਖਰਚ ਕੀਤੇ ਜਾ ਰਹੇ ਹਨ ।

No comments:
Post a Comment