ਹੁਸ਼ਿਆਰਪੁਰ, 20 ਫਰਵਰੀ: ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਾਲਵਾ ਖੇਤਰ ਦੇ ਪਿੰਡ ਘੁੱਦਾ ਵਿਖੇ 36 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਦਾ ਪਹਿਲਾ ਸਪੋਰਟਸ ਸਕੂਲ ਖੋਲ੍ਹਿਆ ਜਾ ਰਿਹਾ ਹੈ ਅਤੇ ਇਸ ਤਰਾਂ ਦੇ ਦੋ ਹੋਰ ਸਪੋਰਟਸ ਸਕੂਲ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਖੋਲ੍ਹੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਆਊਟਡੋਰ ਸਟੇਡੀਅਮ ਵਿਖੇ ਕਰਵਾਏ ਗਏ ਦੋ ਰੋਜ਼ਾ ਖੇਡ ਮੇਲੇ ਦੇ ਇਨਾਮ ਵੰਡ ਸਮਾਗਮ ਮੌਕੇ ਕੀਤਾ। ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ, ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡੀ ਆਰ ਭਗਤ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਬੀ ਐਸ ਧਾਲੀਵਾਲ, ਐਸ ਡੀ ਐਮ ਕੈਪਟਨ ਕਰਨੈਲ ਸਿੰਘ, ਤਹਿਸੀਲਦਾਰ ਵਿਜੇ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਪ੍ਰੇਮ ਸਿੰਘ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਜ਼ਿਲ੍ਰਾ ਸਿੱਖਿਆ ਅਫਸਰ (ਸ) ਇੰਦਰਜੀਤ ਸਿੰਘ ਵੀ ਇਸ ਮੌਕੇ ਤੇ ਉਨਾਂ ਦੇ ਨਾਲ ਸਨ।
ਸ੍ਰੀ ਸੂਦ ਨੇ ਇਸ ਮੌਕੇ ਤੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਜਾ ਰਹੇ ਸਪੋਰਟਸ ਸਕੂਲਾਂ ਵਿੱਚ ਦਾਖਲ ਹੋਣ ਵਾਲਾ 6 ਸਾਲ ਦਾ ਬੱਚਾ ਵਧੀਆ ਖਿਡਾਰੀ ਬਣ ਕੇ ਨਿਕਲੇਗਾ। ਇਨ੍ਹਾਂ ਸਕੂਲਾਂ ਵਿੱਚ ਖਿਡਾਰੀਆਂ ਨੂੰ ਵਧੀਆ ਕੋਚਿੰਗ ਦੇਣ ਵਾਸਤੇ ਵਿਦੇਸ਼ੀ ਕੋਚ ਵੀ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵੱਲੋਂ ਇਹ ਖੇਡ ਮੇਲਾ ਕਰਵਾਇਆ ਗਿਆ ਹੈ। ਇਸ ਖੇਡ ਮੇਲੇ ਵਿੱਚ ਖਿਡਾਰੀਆਂ ਵੱਲੋਂ ਆਪਣੀਆਂ ਖੇਡਾਂ ਦਾ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ ਜਿਸ ਲਈ ਮੈਂ ਜ਼ਿਲ੍ਹਾ ਪ੍ਰਸਾਸ਼ਨ, ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਅਤੇ ਖਿਡਾਰੀਆਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਖੇਡ ਨੀਤੀ ਲਾਗੂ ਕੀਤੀ ਗਈ ਹੈ ਇਸ ਖੇਡ ਨੀਤੀ ਤਹਿਤ ਅੰਤਰ ਰਾਸ਼ਟਰੀ ਖੇਡਾਂ ਵਿੱਚ ਗੋਲਡ, ਸਿਲਵਰ ਅਤੇ ਕਾਂਸੇ ਦੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੀ ਨਿਸ਼ਚਿਤ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। ਸ੍ਰੀ ਸੂਦ ਨੇ ਕਿਹਾ ਕਿ ਇਸ ਖੇਡ ਸਟੇਡੀਅਮ ਨੂੰ 7. 50 ਕਰੋੜ ਰੁਪਏ ਦੀ ਲਾਗਤ ਨਾਲ ਅੰਤਰ ਰਾਸ਼ਟਰੀ ਪੱਧਰ ਦਾ ਬਹੁਮੰਤਵੀਂ ਖੇਡ ਸਟੇਡੀਅਮ ਬਣਾਇਆ ਜਾ ਰਿਹਾ ਹੈ। ਅੱਜ ਇਸ ਖੇਡ ਸਟੇਡੀਅਮ ਵਿੱਚ ਜਿਨ੍ਹਾਂ ਖਿਡਾਰੀਆਂ ਨੇ ਹਿੱਸਾ ਲਿਆ ਹੈ, ਉਹ ਅਗਲੇ ਸਾਲ ਇਸੇ ਥਾਂ ਤੇ ਅੰਤਰ-ਰਾਸ਼ਟਰੀ ਪੱਧਰ ਦੇ ਬਣੇ ਖੇਡ ਸਟੇਡੀਅਮ ਵਿੱਚ ਆਪਣੀਆਂ ਖੇਡਾਂ ਖੇਡ ਸਕਣਗੇ। ਇਸ ਮੌਕੇ ਤੇ ਉਨ੍ਹਾਂ ਨੇ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਤੇ ਬੱਚਿਆਂ ਵੱਲੋਂ ਰੰਗਾ-ਰੰਗ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਸ੍ਰੀ ਧਰਮ ਦੱਤ ਤਰਨਾਚ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ ਇਸ ਖੇਡ ਮੇਲੇ ਵਿੱਚ 10 ਤਰਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਹਨ ਜਿਨ੍ਹਾਂ ਵਿੱਚੋਂ 7 ਖੇਡਾਂ ਫੁਟਬਾਲ, ਵਾਲੀਬਾਲ, ਬਾਸਕਿਟਬਾਲ, ਹੈਂਡਬਾਲ, ਖੋ-ਖੋ, ਕਬੱਡੀ ਅਤੇ ਅਥਲੈਟਿਕਸ ਆਊਟਡੋਰ ਸਟੇਡੀਅਮ ਵਿੱਚ ਅਤੇ 3 ਖੇਡਾਂ ਕੁਸ਼ਤੀਆਂ, ਜੂਡੋ ਅਤੇ ਬਾਕਸਿੰਗ ਇਨਡੋਰ ਸਟੇਡੀਅਮ ਵਿਖੇ ਕਰਵਾਈਆਂ ਗਈਆਂ ਹਨ।
ਦੋ ਰੋਜ਼ਾ ਖੇਡ ਮੇਲੇ ਵਿੱਚ ਖੇਡੇ ਗਏ ਮੈਚਾਂ ਵਿੱਚ ਫੁੱਟਬਾਲ ਰਾਜਪੁਰ ਭਾਈਆਂ ਪਹਿਲੇ ਸਥਾਨ ਤੇ ਅਤੇ ਮਾਹਿਲਪੁਰ ਦੂਜੇ ਸਥਾਨ ਤੇ ਰਹੇ, ਕਬੱਡੀ ਵਿੱਚ ਗੜ੍ਹਦੀਵਾਲਾ ਪਹਿਲੇ ਅਤੇ ਸਾਂਧਰਾ ਦੂਜੇ, ਬਾਸਕਿਟ ਬਾਲ ਵਿੱਚ ਦਸੂਹਾ ਬਲਾਕ ਪਹਿਲੇ, ਹੁਸ਼ਿਆਰਪੁਰ ਦੂਜੇ ਸਥਾਨ ਤੇ ਰਹੇ। ਖੋ-ਖੋ ਦੇ ਮੁਕਾਬਲਿਆਂ ਵਿੱਚ ਨਾਰੂ ਨੰਗਲ ਪਹਿਲੇ ਅਤੇ ਪਿੱਪਲਾਂਵਾਲਾ ਦੂਜੇ। ਵਾਲੀਬਾਲ ਵਿੱਚ ਅੱਤੋਵਾਲ ਪਹਿਲੇ ਅਤੇ ਬੀਨੇਵਾਲ ਦੂਜੇ, ਹੈਂਡਬਾਲ ਵਿੱਚ ਲਮੀਨ ਕਲੱਬ ਪਹਿਲੇ, ਮੇਗੋਵਾਲ ਗੰਜੀਆਂ ਦੂਜੇ ਸਥਾਨ ਤੇ ਰਹੇ। ਅਥਲੈਟਿਕਸ ਦੇ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਗੁਰਪ੍ਰੀਤ ਟਾਂਡਾ ਬਲਾਕ ਪਹਿਲੇ, ਰਣਜੀਤ ਸਿੰਘ ਹੁਸ਼ਿਆਰਪੁਰ ਦੂਜੇ ਤੇ ਰਾਮ ਬਾਬੂ ਹੁਸ਼ਿਆਰਪੁਰ ਤੀਜੇ ਸਥਾਨ ਤੇ ਰਹੇ। 800 ਮੀਟਰ ਦੌੜ ਵਿੱਚ ਸਤਨਾਮ ਸਿੰਘ ਪਹਿਲੇ, ਨਵੀਨ ਕੁਮਾਰ ਦੂਜੇ, ਗੁਰਮੀਤ ਸਿੰਘ ਤੀਜੇ ਸਥਾਨ ਤੇ ਰਹੇ। 1500 ਮੀਟਰ ਦੌੜ ਵਿੱਚ ਓਮੇਸ਼ ਸ਼ਰਮਾ ਪਹਿਲੇ, ਸਤਨਾਮ ਸਿੰਘ ਦੂਜੇ, ਜਸਪ੍ਰੀਤ ਸਿੰਘ ਤੀਜੇ ਸਥਾਨ ਤੇ ਰਹੇ। 5000 ਮੀਟਰ ਦੌੜ ਵਿੱਚ ਓਮੇਸ਼ ਸ਼ਰਮਾ ਪਹਿਲੇ, ਰਵਿੰਦਰ ਸਿੰਘ ਦੂਜੇ, ਮਨਜੀਤ ਸਿਘ ਖਨੌੜਾ ਤੀਜੇ ਸਥਾਨ ਤੇ ਰਹੇ। ਸ਼ਾਰਟਪੁਟ ਵਿੱਚ ਜਸਬੀਰ ਸਿੰਘ ਪਹਿਲੇ, ਰਾਜੇਸ਼ ਕੁਮਾਰ ਦੂਜੇ, ਸ਼ਾਮਦੀਨ ਤੀਜੇ ਸਥਾਨ ਤੇ ਰਹੇ। ਡਿਸਕਸ ਥਰੋਅ ਵਿੱਚ ਸਲੀਮ ਮੁਹੰਮਤ ਦਸੂਹਾ ਪਹਿਲੇ, ਰਾਜੇਸ਼ ਕੁਮਾਰ ਦੂਜੇ, ਸੁਖਵਿੰਦਰ ਫੁਗਲਾਣਾ ਤੀਜੇ ਸਥਾਨ ਤੇ ਰਹੇ। ¦ਬੀ ਛਾਲ ਵਿੱਚ ਅਖਿਲ ਡਡਵਾਲ ਹਰਿਆਣਾ ਪਹਿਲੇ, ਰਾਜੇਸ਼ ਕੁਮਾਰ ਦੂਜੇ, ਮੁਕੇਸ਼ ਕੁਮਾਰ ਹਾਜੀਪੁਰ ਤੀਜੇ ਸਥਾਨ ਤੇ ਰਹੇ।
ਜੂਡੋ ਦੇ 30 ਕਿਲੋ ਭਾਰ ਵਰਗ ਵਿੱਚ ਸੂਰਜ ਸ਼ਰਮਾ ਪਹਿਲੇ, ਮੋਹਿਤ ਦੂਜੇ, ਵਿਤਨ ਖਬਿਆਲ ਤੀਜੇ ਸਥਾਨ ਤੇ ਰਹੇ। 40 ਕਿਲੋ ਭਾਰ ਵਰਗ ਵਿੱਚ ਚੰਦਨ ਦੀਪ ਪਹਿਲੇ, ਹਰਪ੍ਰੀਤ ਬੇਦੀ ਦੂਜੇ, ਸ਼ਿਵਮ ਸ਼ਰਮਾ ਤੀਜੇ ਸਥਾਨ ਤੇ ਰਹੇ। 45 ਕਿਲੋ ਭਾਰ ਵਰਗ ਵਿੱਚ ਰਜਤ ਕਾਲੀਆ ਪਹਿਲੇ, ਅਜੇ ਸ਼ਰਮਾ ਦੂਜੇ, ਸਾਹਿਲ ਸਭਰਵਾਲ ਤੀਜੇ ਸਥਾਨ ਤੇ ਰਹੇ। 50 ਕਿਲੋ ਭਾਰ ਵਰਗ ਵਿੱਚ ਮਨੋਜ ਪਹਿਲੇ, ਪਰਸਵ ਦੂਜੇ, ਮਨੀਸਵਰ ਤੀਜੇ ਸਥਾਨ ਤੇ ਰਹੇ। 55 ਕਿਲੋ ਭਾਰ ਵਰਗ ਵਿੱਚ ਮਨੀ ਪਹਿਲੇ, ਜਸਕਰਨ ਦੂਜੇ, ਅਭਿਸ਼ੇਕ ਤੀਜੇ ਸਥਾਨ ਤੇ ਅਤੇ 60 ਕਿਲੋ ਭਾਰ ਵਰਗ ਵਿੱਚ ਰਾਜਨ ਪਹਿਲੇ, ਵਿਨੋਦ ਦੂਜੇ, ਸੁਮੀਤ ਸਿੰਘ ਤੀਜੇ ਸਥਾਨ ਤੇ ਰਹੇ। ਓਪਨ ਜੂਡੋ ਦੇ ਮੁਕਾਬਲਿਆਂ ਵਿੱਚ ਸੰਨੀ ਪਹਿਲੇ, ਸ਼ਿਵ ਪਾਲ ਦੂਜੇ ਅਤੇ ਅਵਤਾਰ ਸਿੰਘ ਤੀਜੇ ਸਥਾਨ ਤੇ ਰਹੇ। ਇਸੇ ਤਰਾਂ ਕੁਸ਼ਤੀਆਂ ਦੇ ਮੁਕਾਬਲਿਆਂ ਵਿੱਚ 55 ਕਿਲੋ ਭਾਰ ਵਰਗ ਵਿੱਚ ਹਰੀਸ਼ ਪਹਿਲੇ, ਮਨੋਜ ਦੂਜੇ, ਰਾਜਦੀਪ ਤੀਜੇ ਸਥਾਨ ਤੇ ਰਹੇ। 60 ਕਿਲੋ ਭਾਰ ਵਰਗ ਵਿੱਚ ਹਰੀਸ਼ ਕੁਮਾਰ ਪਹਿਲੇ, ਕੁਲਦੀਪ ਸਿੰਘ ਦੂਜੇ, ਜਤਿੰਨ ਤੀਜੇ ਸਥਾਨ ਤੇ ਰਹੇ। 66 ਕਿਲੋ ਭਾਰ ਵਰਗ ਵਿੱਚ ਬਿਕਰਮਜੀਤ ਸਿੰਘ ਪਹਿਲੇ, ਕੁਲਦੀਪ ਸਿੰਘ ਦੂਜੇ, ਅਬਦੁਲ ਹਨੀ ਤੀਜੇ ਸਥਾਨ ਤੇ ਰਹੇ। 74 ਕਿਲੋ ਭਾਰ ਵਰਗ ਵਿੱਚ ਸ਼ਾਮਦੀਨ ਪਹਿਲੇ, ਮੁਹੰਮਦ ਸ਼ਰੀਫ ਦੂਜੇ, ਯਾਸੀਨ ਤੀਜੇ ਸਥਾਨ ਤੇ ਰਹੇ। 84 ਕਿਲੋ ਭਾਰ ਵਰਗ ਵਿੱਚ ਸੁਰਜੀਤ ਸਿੰਘ ਪਹਿਲੇ, ਗੁਰਲਾਲ ਦੂਜੇ, ਬਲਜੀਤ ਸਿੰਘ ਤੀਜੇ ਸਥਾਨ ਤੇ ਰਹੇ। 96 ਕਿਲੋ ਭਾਰ ਵਰਗ ਵਿੱਚ ਸ਼ਾਹ ਮੁਹੰਮਦ ਹੁਸ਼ਿਆਰਪੁਰ ਪਹਿਲੇ, ਭੁਪਿੰਦਰ ਸਿੰਘ ਗੜ•ਸ਼ੰਕਰ ਦੂਜੇ ਅਤੇ ਨਰਿੰਦਰ ਸਿੰਘ ਤੀਜੇ ਸਥਾਨ ਤੇ ਰਹੇ। ਬਾਕਸਿੰਗ ਦੇ ਮੁਕਾਬਲਿਆਂ ਵਿੱਚ 32 ਕਿਲੋ ਭਾਰ ਵਰਗ ਵਿੱਚ ਪਰਮਿੰਦਰ ਪਹਿਲੇ, ਰਾਹੁਲ ਸੈਣੀ ਦੂਜੇ, ਵਿਪਨ ਕੁਮਾਰ ਤੀਜੇ ਸਥਾਨ ਤੇ ਰਹੇ। 36 ਕਿਲੋ ਭਾਰ ਵਰਗ ਵਿੱਚ ਨਿਤਿਨ ਪਹਿਲੇ, ਭਜਨ ਸ਼ਰਮਾ ਦੂਜੇ, ਸੁਭਾਸ਼ ਤੀਜੇ ਸਥਾਨ ਤੇ ਰਹੇ। 40 ਕਿਲੋ ਭਾਰ ਵਰਗ ਵਿੱਚ ਸੂਰਜ ਰਾਣਾ ਪਹਿਲੇ, ਲੱਕੀ ਕੁਮਾਰ ਦੂਜੇ, ਵਰੁੱਣ ਦੀਪ ਤੀਜੇ ਸਥਾਨ ਤੇ ਰਹੇ। 49 ਕਿਲੋ ਭਾਰ ਵਰਗ ਵਿੱਚ ਵਿਕੀ ਕੁਮਾਰ ਪਹਿਲੇ, ਰਾਜਨ ਕੁਮਾਰ ਦੂਜੇ, ਪਵਨ ਕੁਮਾਰ ਤੀਜੇ ਸਥਾਨ ਤੇ ਰਹੇ। 56 ਕਿਲੋ ਭਾਰ ਵਰਗ ਵਿੱਚ ਸਾਹਿਲ ਗੁਪਤਾ ਪਹਿਲੇ, ਸੰਦੀਪ ਸਿੰਘ ਦੂਜੇ, ਰਾਹੁਲ ਤੀਜੇ ਸਥਾਨ ਤੇ ਰਹੇ। 60 ਕਿਲੋ ਭਾਰ ਵਰਗ ਵਿੱਚ ਅਮਨ ਦੀਪ ਕੁਮਾਰ ਪਹਿਲੇ, ਰਾਜੇਸ਼ ਕੁਮਾਰ ਦੂਜੇ ਸਥਾਨ ਤੇ ਰਹੇ ਅਤੇ 66 ਕਿਲੋ ਭਾਰ ਵਰਗ ਵਿੱਚ ਸਚਿਨ ਡੋਗਰਾ ਪਹਿਲੇ, ਜਸਪ੍ਰੀਤ ਸਿੰਘ ਦੂਜੇ ਅਤੇ ਅੰਕਿਤ ਤੀਜੇ ਸਥਾਨ ਤੇ ਰਹੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੋਨਾਲੀਕਾ ਤੋਂ ਐਸ ਕੇ ਪੋਮਰਾ, ਸਾਬਕਾ ਡਿਪਟੀ ਡਾਇਰੈਕਟਰ ਖੇਡਾਂ ਜੋਰਾਵਰ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ-1 ਮਹੇਸ਼ ਕੁਮਾਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ -2 ਸਰਬਜੀਤ ਸਿੰਘ ਬੈਂਸ, ਮਿਉਂਸਪਲ ਕੌਂਸਲਰ ਅਸ਼ੋਕ ਕੁਮਾਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਆਰ ਕੇ ਮਾਨ, ਸਹਾਇਕ ਮਿਉਂਸਪਲ ਇੰਜੀਨੀਅਰ ਹਰਪ੍ਰੀਤ ਸਿੰਘ, ਖੇਡ ਵਿਭਾਗ ਦੇ ਅਧਿਕਾਰੀ, ਕੋਚ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

No comments:
Post a Comment