ਸ਼ਾਮਚੁਰਾਸੀ, 11 ਫਰਵਰੀ: ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਅੱਜ ਪਿੰਡ ਸਹਾਏਪੁਰ ਵਿਖੇ 1. 50 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਲਗਾਈਆਂ ਸੀ ਐਫ ਐਲ ਸਟਰੀਟ ਲਾਈਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਐਕਸੀਅਨ ਐਚ ਐਸ ਸੈਣੀ, ਐਸ ਡੀ ਓ ਰੇਸ਼ਮ ਸਿੰਘ, ਬੀ ਡੀ ਪੀ ਓ ਬਲਾਕ-2 ਮਹੇਸ਼ ਕੁਮਾਰ, ਜੇ ਈ ਰਾਜ ਕੁਮਾਰ, ਸਰਕਲ ਪ੍ਰਧਾਨ ਬੁਲੋਵਾਲ ਹਰਜਿੰਦਰ ਸਿੰਘ ਅਧਿਕਾਰਾ, ਸੰਮਤੀ ਮੈਂਬਰ ਰਾਣਾ ਤਰਲੋਕ ਸਿੰਘ ਅਤੇ ਆਤਮਾ ਸਿੰਘ ਦਿਓਵਾਲ ਵੀ ਉਨ੍ਹਾਂ ਦੇ ਨਾਲ ਸਨ।
ਬੀਬੀ ਜੋਸ਼ ਨੇ ਇਸ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੀ ਐਫ ਐਲ ਲਾਈਟਾਂ ਦੀ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿੱਚ ਹੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੀ ਐਫ ਐਲ ਲਾਈਟਾਂ ਦਾ ਖਰਚਾ ਦੂਜੇ ਬਲੱਬਾਂ ਦੇ ਮੁਕਾਬਲੇ ਬਹੁਤ ਘੱਟ ਆਉਂਦਾ ਹੈ । ਇਸ ਲਈ ਸਾਰੇ ਪਿੰਡਾਂ ਦੀਆਂ ਗਲੀਆਂ ਵਿੱਚ ਇਸ ਤਰਾਂ ਦੀਆਂ ਲਾਈਟਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟਰੀਟ ਲਾਈਟਾਂ ਦਾ ਆਉਣ ਵਾਲਾ ਨਾ-ਮਾਤਰ ਬਿਲ ਪਿੰਡ ਦੀ ਪੰਚਾਇਤ ਵੱਲੋਂ ਅਦਾ ਕੀਤਾ ਜਾਵੇਗਾ। ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਦ੍ਰਿੜ ਸੰਕਲਪ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੀ ਸ਼ਹਿਰਾਂ ਦੀ ਤਰਜ਼ ਤੇ ਵਿਕਾਸ ਕਰਵਾਇਆ ਜਾ ਰਿਹਾ ਹੈ। ਪਿੰਡਾਂ ਵਿੱਚ ਜਿੰਮ ਅਤੇ ਖੇਡ ਸਟੇਡੀਅਮ ਖੋਲ੍ਹੇ ਜਾ ਰਹੇ ਹਨ।
ਇਸ ਤੋਂ ਉਪਰੰਤ ਬੀਬੀ ਜੋਸ਼ ਨੇ ਪਿੰਡ ਸਹਿਜੋਵਾਲ ਵਿਖੇ ਵੀ ਸੀ. ਐਫ. ਐਲ. ਵਾਲੀਆਂ ਸਟਰੀਟ ਲਾਈਟਾਂ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ 31 ਮਾਰਚ ਤੱਕ ਬਿਜਲੀ ਦੀ ਵੋਲਟੇਜ ਵਿੱਚ ਕੋਈ ਕਮੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ਨੂੰ ਬਿਜਲੀ ਦੀ ਸਪਲਾਈ ਵਾਲੀਆਂ ਪੁਰਾਣੀਆਂ ਤਾਰਾ ਜਾਂਦੀਆਂ ਹਨ, ਉਨ੍ਹਾਂ ਨੂੰ ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਲਾਚੋਵਾਲ ਦਾ 66 ਕੇ.ਵੀ. ਸਬਸਟੇਸ਼ਨ ਵੀ ਜਲਦੀ ਚਾਲੂ ਕਰ ਦਿੱਤਾ ਜਾਵੇਗਾ। ਜਿਸ ਨਾਲ ਇਸ ਏਰੀਏ ਦੇ ਪਿੰਡਾਂ ਵਿੱਚ ਬਿਜਲੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੀ ਬਿਜਲੀ ਦੀ ਸਪਲਾਈ ਬਰਾਬਰ ਕਰ ਦਿੱਤੀ ਗਈ ਹੈ।
ਇਸ ਮੌਕੇ ਤੇ ਐਕਸੀਅਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਲਿਮ:) ਸ੍ਰੀ ਐਚ ਐਸ ਸੈਣੀ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਕਾਰਪੋਰੇਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਰਪੰਚ ਰਾਮ ਗੋਪਾਲ, ਪੰਚ ਜਰਨੈਲ ਸਿੰਘ, ਪੰਚ ਅਜੀਤ ਸਿੰਘ, ਪੰਚ ਜਸਬੀਰ ਕੌਰ, ਪੰਚ ਬਲਜਿੰਦਰ ਕੌਰ, ਨਿਰਮਲ ਸਿੰਘ, ਹਰਜਿੰਦਰ ਸਿੰਘ, ਲਾਭ ਸਿੰਘ, ਰਵਿੰਦਰ ਸਿੰਘ ਕਾਹਲੋਂ, ਜੇ ਈ ਮਹਿੰਦਰ ਸਿੰਘ, ਗਿਆਨੀ ਤਰਲੋਚਨ ਸਿੰਘ, ਹਰਭਜਨ ਸਿੰਘ ਰੰਧਾਵਾ, ਜਸਬੀਰ ਸਿੰਘ, ਸਤਿੰਦਰਜੀਤ ਸਿੰਘ, ਜੇ ਈ ਸ਼ਾਮ ਦੇਵ ਅਤੇ ਹੋਰ ਪਤਵੰਤੇ ਹਾਜ਼ਰ ਸਨ।

No comments:
Post a Comment