ਹੁਸ਼ਿਆਰਪੁਰ, 27 ਫਰਵਰੀ: ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਹੁਸ਼ਿਆਰਪੁਰ-ਹਰਿਆਣਾ ਸੜਕ ਤੇ ਸਥਿਤ ਗਊਸ਼ਾਲਾ ਦੇ ਨਜ਼ਦੀਕ 45 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਕਮਿਉਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ। ਧਰਮਪਤਨੀ ਸ੍ਰੀ ਤੀਕਸ਼ਨ ਸੂਦ ਸ੍ਰੀਮਤੀ ਰਾਕੇਸ਼ ਸੂਦ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਪ੍ਰਧਾਨ ਸੂਦ ਸਭਾ ਕ੍ਰਿਸ਼ਨ ਕਾਂਤ ਸੂਦ, ਸਕੱਤਰ ਅਰਵਿੰਦ ਸੂਦ, ਸੀਨੀਅਰ ਪ੍ਰਧਾਨ ਪ੍ਰਸ਼ੋਤਮ ਦਾਸ ਸੂਦ, ਵਾਈਸ ਪ੍ਰਧਾਨ ਅਨਿਲ ਸੂਦ, ਖਜ਼ਾਨਚੀ ਰਾਜ ਪਾਲ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਤੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਸੂਦ ਨੇ ਕਿਹਾ ਕਿ ਸੂਦ ਸਭਾ ਵੱਲੋਂ ਬਣਾਏ ਜਾ ਰਹੇ ਇਸ ਕਮਿਉਨਿਟੀ ਹਾਲ ਵਿਚ ਇਸ ਇਲਾਕੇ ਦੇ ਆਮ ਲੋਕਾਂ ਨੂੰ ਆਪਣੇ ਸਾਂਝੇ ਸਮਾਗਮ ਕਰਨ ਲਈ ਕਾਫ਼ੀ ਸਹੂਲਤ ਮਿਲੇਗੀ ਅਤੇ ਸੂਦ ਸਭਾ ਵੱਲੋਂ ਵੀ ਆਪਣੇ ਸਮਾਗਮ ਇਸ ਕਮਿਉਨਿਟੀ ਹਾਲ ਵਿੱਚ ਕਰਵਾਏ ਜਾ ਸਕਣਗੇ। ਸ੍ਰੀ ਸੂਦ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਵੀ ਆਮ ਲੋਕਾਂ ਨੂੰ ਸਾਂਝੇ ਸਮਾਗਮ ਕਰਾਉਣ ਦੀਆਂ ਸਹੂਲਤਾਂ ਦੇਣ ਲਈ ਪਿੰਡਾਂ ਅਤ ੇਸ਼ਹਿਰਾਂ ਵਿੱਚ ਕਮਿਉਨਿਟੀ ਹਾਲ ਬਣਾਏ ਜਾ ਰਹੇ ਹਨ। ਸ੍ਰੀ ਸੂਦ ਨੇ ਕਿਹਾ ਕਿ ਮੁਹੱਲਾ ਗੌਤਮ ਨਗਰ ਵਿਖੇ ਵੀ ਇੱਕ ਬਹੁਤ ਵੱਡਾ ਕਮਿਉਨਿਟੀ ਹਾਲ ਬਣਾਇਆ ਜਾ ਰਿਹਾ ਹੈ ਜੋ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗਾ ਅਤੇ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਜਦੋਂ ਵੀ ਹੋਂਦ ਵਿੱਚ ਆਉਂਦੀ ਹੈ, ਉਹ ਆਮ ਲੋਕਾਂ ਨੂੰ ਸਾਂਝੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ ਅਤੇ ਬਿਨਾਂ ਭੇਦ-ਭਾਵ ਦੇ ਸ਼ਹਿਰਾਂ ਅਤੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਾਉਂਦੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਕਰੋੜਾਂ ਰੁਪਏ ਰੁਪਏ ਖਰਚ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ 102 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ ਪਾਏ ਜਾ ਰਹੇ ਆਧੁਨਿਕ ਸੀਵਰੇਜ਼ ਸਿਸਟਮ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ 8 ਕਿਲੋਮੀਟਰ ਸੀਵਰੇਜ਼ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਤੇ ਪ੍ਰਧਾਨ ਸੂਦ ਸਭਾ ਕ੍ਰਿਸ਼ਨ ਕਾਂਤ ਸੂਦ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਆਪਣੀ ਸਭਾ ਵੱਲੋਂ ਲੋਕ ਹਿੱਤਾਂ ਵਿੱਚ ਕਰਵਾਏ ਜਾ ਰਹੇ ਕਾਰਜਾਂ ਪ੍ਰਤੀ ਵਿਸਥਾਰਪੂਰਵਕ ਚਾਨਣਾ ਪਾਇਆ। ਸ੍ਰੀਮਤੀ ਸੁਚੇਤਾ ਸੂਦ ਅਤੇ ਸੀਨੀਅਰ ਪ੍ਰਧਾਨ ਪ੍ਰਸ਼ੋਤਮ ਦਾਸ ਸੂਦ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਅਰਵਿੰਦ ਸੂਦ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਤਕਨੀਕੀ ਸਲਾਹਕਾਰ ਅਤੁਲ ਮਹਿੰਦਰਾ, ਡਾ ਦੇਸ ਰਾਜ, ਅਸ਼ੋਕ ਸੂਦ, ਨਰਿੰਦਰ ਸੂਦ, ਵਿਪਿਨ ਸੂਦ, ਰਵਿੰਦਰ ਕੁਮਾਰ ਸੂਦ, ਡਾ ਕੇਸ਼ਵ ਸੂਦ, ਅਨੁਜ ਸੂਦ ਅਤੇ ਹੋਰ ਪਤਵੰਤੇ ਸ਼ਹਿਰੀ ਇਸ ਮੌਕੇ ਤੇ ਹਾਜ਼ਰ ਸਨ।

No comments:
Post a Comment