ਹੁਸ਼ਿਆਰਪੁਰ, 15 ਫਰਵਰੀ: ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਅੱਜ ਵੱਖ-ਵੱਖ ਸਕੂਲਾਂ ਦੀ ਅਚਨਚੇਤ ਚੈਕਿੰਗ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਸਲੇਮਪੁਰ ਦੀ ਚੈਕਿੰਗ ਕੀਤੀ। ਜਿਸ ਵਿੱਚ ਉਨ੍ਹਾਂ ਨੇ ਬੱਚਿਆਂ ਪਾਸੋਂ ਸਧਾਰਨ ਜਾਣਕਾਰੀ ਦੇ ਸਵਾਲ ਪੁੱਛ ਕੇ ਉਨ੍ਹਾਂ ਦੇ ਵਿਦਿਅਕ ਮਿਆਰ ਦਾ ਜਾਇਜ਼ਾ ਲਿਆ ਅਤੇ ਬੱਚਿਆਂ ਨੂੰ ਦੁਪਹਿਰ ਦੇ ਖਾਣੇ ਵਿੱਚ ਦਿੱਤੇ ਜਾ ਰਹੇ ਅਨਾਜ ਦੀ ਪੜਤਾਲ ਅਤੇ ਅਧਿਆਪਕਾਂ ਦੀ ਹਾਜ਼ਰੀ ਵੀ ਚੈਕ ਕੀਤੀ। ਇਸ ਮੌਕੇ ਤੇ ਉਨ੍ਹਾਂ ਸਕੂਲ ਵਿੱਚ ਬੱਚਿਆਂ ਨੂੰ ਪੀਣ ਵਾਲੇ ਸਾਫ਼-ਸੁਥਰਾ ਪਾਣੀ ਲਈ ਲਗਾਏ ਗਏ ਆਰ. ਓ. ਸਿਸਟਮ ਬਾਰੇ ਪੁੱਛਿਆ ਤਾਂ ਅਧਿਆਪਕਾਂ ਨੇ ਦੱਸਿਆ ਕਿ ਉਹ ਸਹੀ ਤਰੀਕੇ ਨਾਲ ਨਹੀਂ ਚਲ ਰਿਹਾ ਜਿਸ ਤੇ ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਨੂੰ ਫੌਰੀ ਤੌਰ ਤੇ ਕਾਰਵਾਈ ਕਰਕੇ ਚਾਰ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਭੇਜਣ ਲਈ ਕਿਹਾ।
ਸ੍ਰੀ ਤਰਨਾਚ ਨੇ ਸਰਕਾਰੀ ਐਲੀਮੈਂਟਰੀ ਸਕੂਲ ਮਹਿਮੋਵਾਲ ਵਿਖੇ ਚੈਕਿੰਗ ਦੌਰਾਨ ਸਕੂਲ ਦੇ ਦੋ ਅਧਿਆਪਕਾਂ ਦੇ ਨਾ ਹੋਣ ਬਾਰੇ ਪੁੱਛਿਆ ਤਾਂ ਅਧਿਆਪਕਾਂ ਨੇ ਦੱਸਿਆ ਕਿ ਉਹ ਜਨ-ਗਣਨਾ ਦੀ ਡਿਊਟੀ ਤੇ ਗਏ ਹਨ। ਚੌਥੀ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਬੋਰਡ ਉਪਰ ਲਿਖੇ ਗਏ ਨੋਟ ਨੂੰ ਪੜਨ ਲਈ ਕਿਹਾ ਜੋ ਬੱਚਿਆਂ ਨੇ ਬੜੇ ਸਹਿਜ ਤਰੀਕੇ ਨਾਲ ਪੜ੍ਹ ਕੇ ਆਪਣੇ ਵਿਦਿਅਕ ਮਿਆਰ ਦਾ ਸਬੂਤ ਦਿੱਤਾ। ਸਕੂਲ ਦੇ ਅਧਿਆਪਕਾਂ ਨੇ ਦੁਪਹਿਰ ਦੇ ਖਾਣੇ ਲਈ ਅਨਾਜ ਦੀ ਸਪਲਾਈ ਵਿੱਚ ਕਮੀ ਬਾਰੇ ਦੱਸਿਆ ਤਾਂ ਡਿਪਟੀ ਕਮਿਸ਼ਨਰ ਨੇ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਦੇ ਆਦੇਸ਼ ਦਿੱਤੇ। ਸਰਕਾਰੀ ਐਲੀਮੈਂਟਰੀ ਸਕੂਲ ਅਟਲਗੜ੍ਹ ਵਿਖੇ ਵੀ ਉਨ੍ਹਾਂ ਬੱਚਿਆਂ ਨੂੰ ਕਿਤਾਬਾਂ ਵਿੱਚੋਂ ਪਾਠ ਪੜ੍ਹਨ ਲਈ ਕਿਹਾ ਜੋ ਬੱਚਿਆਂ ਵੱਲੋਂ ਪੜ੍ਹ ਕੇ ਸੁਣਾਇਆ ਗਿਆ। ਡਿਪਟੀ ਕਮਿਸ਼ਨਰ ਨੇ ਇਥੋਂ ਦੇ ਮਿਡ ਡੇ ਮੀਲ ਦੇ ਰਸੋਈ ਘਰ ਲਈ ਵਧੀਆ ਸਾਂਭ-ਸੰਭਾਲ ਦੇਖ ਕੇ ਸਕੂਲ ਅਧਿਆਪਕਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਸਕੂਲ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਲਗਾਏ ਝੂਲਿਆਂ ਦਾ ਵੀ ਮੁਆਇਨਾ ਕੀਤਾ।
ਡਿਪਟੀ ਕਮਿਸ਼ਨਰ ਸ੍ਰੀ ਤਰਨਾਚ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਦੇ ਮੁਆਇਨੇ ਸਮੇਂ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਾਬੀ ਅਧਿਆਪਕ ਦੇ ਕਲਾਸ ਵਿੱਚ ਹਾਜ਼ਰ ਨਾ ਹੋਣ ਕਾਰਨ ਸਖਤ ਨੋਟਿਸ ਲੈਂਦਿਆਂ ਸਕੂਲ ਮੁੱਖੀ ਪਾਸੋਂ ਪੁਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਅਧਿਆਪਕ ਨਾਲ ਲਗਦੇ ਸੈਂਟਰ ਤੋਂ ਪਾਠ ਪੁਸਤਕਾਂ ਪ੍ਰਾਪਤ ਕਰਨ ਲਈ ਗਏ ਹਨ ਜਿਸ ਤੇ ਸਕੂਲ ਮੁੱਖੀ ਨੂੰ ਅਜਿਹੇ ਸਮੇਂ ਬਦਲਵੇਂ ਪ੍ਰਬੰਧ ਕੀਤੇ ਜਾਣ ਸਬੰਧੀ ਹਦਾਇਤ ਕੀਤੀ ਤਾਂ ਜੋ ਬੱਚਿਆਂ ਦਾ ਪੜਾਈ ਤੇ ਕੋਈ ਅਸਰ ਨਾ ਪਵੇ। ਉਨ੍ਹਾਂ ਦਸਵੀਂ ਅਤੇ ਗਿਆਰਵੀਂ ਦੇ ਬੱਚਿਆਂ ਨੂੰ ਸਾਇੰਸ ਨਾਲ ਸਬੰਧਤ ਸਵਾਲ ਪੁੱਛੇ ਅਤੇ ਬੱਚਿਆਂ ਦੇ ਜਵਾਬਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸਕੂਲ ਦੇ ਅਧਿਅਪਕਾਂ ਨੂੰ ਮਿਹਨਤ ਅਤੇ ਲਗਨ ਨਾਲ ਪੜਾਈ ਕਰਾਉਣ ਦੀ ਪ੍ਰੇਰਨਾ ਦਿੱਤੀ।

No comments:
Post a Comment