ਹੁਸ਼ਿਆਰਪੁਰ, 5 ਫਰਵਰੀ: ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕਣਕ ਦੀ ਫਸਲ ਉਪਰ ਕੰਢੀ ਏਰੀਏ ਵਿੱਚ ਪੀਲੀ ਕੁੰਗੀ ਦੇ ਹਮਲੇ ਦੀ ਜਾਣਕਾਰੀ ਲੈਣ ਲਈ ਅੱਜ ਖੇਤੀਬਾੜੀ ਕਮਿਸ਼ਨਰ ਭਾਰਤ ਸਰਕਾਰ ਡਾ. ਗੁਰਬਚਨ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਉਨ੍ਹਾਂ ਭੂੰਗਾ ਬਲਾਕ ਵਿੱਚ ਪਿੰਡ ਅਤਵਾਰਾ ਪੁਰ ਵਿਖੇ ਕਣਕ ਦੀ ਫ਼ਸਲ ਵਿੱਚ ਪੀਲੀ ਕੁੰਗੀ ਬੀਮਾਰੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 500 ਹੈਕਟੇਅਰ ਰਕਬੇ ਵਿੱਚ ਪੀਲੀ ਕੁੰਗੀ ਦਾ ਹਮਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵਿੱਚ ਜਲਦੀ ਹੀ ਪ੍ਰੋਪਾਈਕੋਨੇਜੋਲ ਊਲੀ ਨਾਸ਼ਕ ਇੱਕ ਦੋ ਦਿਨ ਵਿੱਚ ਪਹੁੰਚ ਜਾਵੇਗੀ ਜੋ ਕਿਸਾਨਾਂ ਨੂੰ 50 ਪ੍ਰਤੀਸ਼ਤ ਉਪਦਾਨ ਤੇ ਦਿੱਤੀ ਜਾਵੇਗੀ।
ਡਾ ਗੁਰਬਚਨ ਸਿੰਘ ਨੇ ਆਪਣੇ ਦੌਰੇ ਦੌਰਾਨ ਫਾਰਮਜ਼ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ ਘੁਮਿਆਲ ਵਿਖੇ ਹਲਦੀ ਤੇ ਸ਼ਹਿਦ ਦੇ ਪਲਾਂਟ ਦਾ ਦੌਰਾ ਵੀ ਕੀਤਾ। ਉਹ ਹਲਦੀ ਅਤੇ ਸ਼ਹਿਦ ਦੇ ਪਲਾਂਟ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਯੂਨਿਟ ਸਮੂਹ ਬਲਾਕਾਂ ਵਿੱਚ ਲਗਾਏ ਜਾਣ ਅਤੇ ਇਨ੍ਹਾਂ ਨੂੰ ਹਰ ਤਰਾਂ ਦੀ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਮੁੱਖ ਖੇਤੀਬਾੜੀ ਅਫ਼ਸਰ ਡਾ: ਸਰਬਜੀਤ ਸਿੰਘ ਕੰਧਾਰੀ ਨੇ ਇਸ ਮੌਕੇ ਤੇ ਦੱਸਿਆ ਕਿ ਕਿਸਾਨਾਂ ਨੂੰ ਕੈਂਪਾਂ ਰਾਹੀਂ, ਅਖ਼ਬਾਰਾਂ ਅਤੇ ਟੀ ਵੀ ਮੀਡੀਆ ਰਾਹੀਂ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੀਲੀ ਕੁੰਗੀ ਨੂੰ ਕੰਟਰੋਲ ਕਰਨ ਲਈ ਊੱਲੀ ਨਾਸ਼ਕ (ਪ੍ਰੋਪਾਈਕੋਨੇਜ਼ੋਲ) 7 ਫਰਵਰੀ 2011 ਨੂੰ ਖੇਤੀਬਾੜੀ ਦਫ਼ਤਰਾਂ ਵਿੱਚ ਆ ਜਾਵੇਗੀ ਜੋ ਕਿਸਾਨਾਂ ਨੂੰ 50 ਪ੍ਰਤੀਸ਼ਤ ਉਪਦਾਨ ਤੇ ਦਿੱਤੀ ਜਾਵੇਗੀ। ਡਾ ਕੰਧਾਰੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਪ੍ਰੋਪਾਈਕੋਨੇਜ਼ੋਲ 200 ਮਿਲੀਲੀਟਰ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ ਚਮਨ ਲਾਲ, ਡਾ ਯਾਦਵਿੰਦਰ ਸਿੰਘ, ਡਾ ਪਰਮਜੀਤ ਸਿੰਘ ਢੱਟ, ਡਾ ਸਰਵਿੰਦਰ ਸਿੰਘ, ਸ੍ਰ: ਜਸਵਿੰਦਰ ਸਿੰਘ ਧਾਲੀਵਾਲ, ਸ੍ਰ: ਪਰਮਜੀਤ ਸਿੰਘ ਅਤੇ ਹਰਪ੍ਰੇਮ ਵਸ਼ਿਸ਼ਟ ਵੀ ਹਾਜ਼ਰ ਸਨ।

No comments:
Post a Comment