ਹੁਸ਼ਿਆਰਪੁਰ, 14 ਫਰਵਰੀ: ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਜੇ ਸੀ ਟੀ ਕਲੋਨੀ ਚੌਹਾਲ ਵਿਖੇ 11. 71 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਉਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ। ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਜੇ ਈ ਬਲਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਮੰਡਲ ਦਿਹਾਤੀ ਪ੍ਰਧਾਨ ਵਿਜੇ ਪਠਾਨੀਆ, ਪ੍ਰਮੋਦ ਸੂਦ, ਜਸਬੀਰ ਸਿੰਘ ਸਲੇਰਨ, ਮਨਪ੍ਰੀਤ ਸਿੰਘ, ਰਜਨੀਸ਼ ਕੁਮਾਰ ਸੂਦ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਤੇ ਜੇ ਸੀ ਟੀ ਕਲੋਨੀ ਚੌਹਾਲ ਦੇ ਨਿਵਾਸੀਆਂ ਦੇ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੂਦ ਨੇ ਕਿਹਾ ਕਿ ਪਿਛਲੇ ਦਿਨੀਂ ਉਹ ਜਦੋਂ ਇਸੇ ਥਾਂ ਤੇ ਵਰਕਰ ਕਲੱਬ ਦਾ ਉਦਘਾਟਨ ਕਰਨ ਲਈ ਆਏ ਸਨ ਤਾਂ ਪਿੰਡ ਦੀ ਸਰਪੰਚ ਆਸ਼ਾ ਰਾਣੀ ਅਤੇ ਜੇ ਸੀ ਟੀ ਮਿੱਲ ਦੇ ਯੂਨਿਟ ਹੈਡ ਡੀ ਐਸ ਰਾਠੌਰ ਨੇ ਮੇਰੇ ਧਿਆਨ ਵਿੱਚ ਲਿਆਂਦਾ ਸੀ ਕਿ ਇਸ ਕਲੋਨੀ ਦੇ ਨਿਵਾਸੀਆਂ ਨੂੰ ਆਪਣੇ ਸਾਂਝੇ ਸਮਾਗਮ ਕਰਨ ਵਾਸਤੇ ਇੱਕ ਕਮਿਉਨਿਟੀ ਹਾਲ ਦੀ ਬਹੁਤ ਜ਼ਰੂਰਤ ਹੈ। ਇਸ ਲਈ ਉਨ੍ਹਾਂ ਦੀ ਮੰਗ ਦੇਖਦੇ ਹੋਏ ਇਹ ਕਮਿਉਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਇਸ ਸਬੰਧੀ ਅੱਜ ਚੈਕ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਹਾਲ ਜਲਦੀ ਹੀ ਤਿਆਰ ਹੋ ਜਾਵੇਗਾ। ਇਸ ਦੇ ਬਣਨ ਨਾਲ ਜੇ ਸੀ ਟੀ ਕਲੋਨੀ ਦੇ ਨਿਵਾਸੀਆਂ ਨੂੰ ਆਪਣੇ ਸਾਂਝੇ ਸਮਾਗਮ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਇਸ ਮੌਕੇ ਤੇ ਉਨ੍ਹਾਂ ਪਿੰਡ ਦੀ ਸਰਪੰਚ ਅਤੇ ਕਲੋਨੀ ਦੇ ਯੂਨਿਟ ਹੈਡ ਡੀ ਐਸ ਰਾਠੌਰ ਨੂੰ ਕਮਿਉਨਿਟੀ ਹਾਲ ਦੇ ਨਿਰਮਾਣ ਲਈ ਚੈਕ ਵੀ ਦਿੱਤਾ ।
ਇਸ ਮੌਕੇ ਤੇ ਸ੍ਰੀ ਸੂਦ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ 2006 ਵਿੱਚ ਘੱਟ ਤੋਂ ਘੱਟ ਉਜਰਤ ਦਾ ਰੀਵੀਊ ਕੀਤਾ ਜਾਣਾ ਸੀ ਪਰ ਉਹ ਨਹੀਂ ਕੀਤਾ ਗਿਆ । ਸਾਡੀ ਸਰਕਾਰ ਬਣਨ ਤੋਂ ਬਾਅਦ ਮਜ਼ਦੂਰਾਂ ਦੀ ਉਜਰਤ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਜਲਦੀ ਹੀ ਮਿਨੀਮਮ ਵੇਜਿਜ਼ ਬੋਰਡ ਦਾ ਗਠਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਕਾਲੀ-ਭਾਜਪਾ ਸਰਕਾਰ ਵੱਲੋਂ ਮਜ਼ਦੂਰਾਂ ਦੀ ਭਲਾਈ ਲਈ ਲੇਬਰ ਵੈਲਫੇਅਰ ਬੋਰਡ ਬਣਾਇਆ ਗਿਆ ਹੈ ਜਿਸ ਵਿੱਚ ਮਜ਼ਦੂਰ ਦਾ ਇੱਕ ਰੁਪਿਆ ਅਤੇ ਸਨੱਅਤਕਾਰਾਂ ਦੇ 2 ਰੁਪਏ ਜਮ੍ਹਾਂ ਕੀਤੇ ਜਾਂਦੇ ਹਨ। ਇਸ ਫੰਡ ਰਾਹੀਂ ਹੁਣ ਤੱਕ ਸਵਾ ਕਰੋੜ ਰੁਪਏ ਜਮ੍ਹਾਂ ਕੀਤਾ ਗਿਆ ਹੈ ਜਿਸ ਵਿੱਚੋਂ ਮਜ਼ਦੂਰਾਂ ਦੀ ਭਲਾਈ ਲਈ 30 ਹਜ਼ਾਰ ਰੁਪਏ ਤੱਕ ਦਾ ਬਿਨਾਂ ਵਿਆਜ਼ ਕਰਜਾ, ਘਰੇਲੂ ਜ਼ਰੂਰਤ ਵਾਲੀਆਂ ਵਸਤਾਂ ਬਿਨਾਂ ਵਿਆਜ਼ ਤੇ ਦਿੱਤੀਆਂ ਜਾ ਰਹੀਆਂ ਅਤੇ ਗਰੀਬ ਪ੍ਰੀਵਾਰਾਂ ਦ ਬੱਚਿਆਂ ਨੂੰ ਵਜੀਫ਼ੇ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਨਿਰਮਾਣ ਕੰਮਾਂ ਵਿੱਚ ਲੱਗੇ ਮਜ਼ਦੂਰਾਂ ਲਈ ਵੀ ਐਕਟ ਪਾਸ ਕੀਤਾ ਗਿਆ ਹੈ ਜਿਸ ਦਾ ਲਾਭ ਹਜ਼ਾਰਾਂ ਮਜ਼ਦੂਰਾਂ ਨੂੰ ਹੋ ਰਿਹਾ ਹੈ।
ਇਸ ਮੌਕੇ ਤੇ ਸ੍ਰੀ ਸੂਦ ਨੇ ਹੋਰ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਕੰਢੀ ਦੇ ਇਲਾਕੇ ਵਿੱਚ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਨ ਲਈ ਨਵੇਂ ਟਿਊਬਵੇਲ ਲਗਾਏ ਜਾ ਰਹੇ ਹਨ। ਬਰਸਾਤੀ ਪਾਣੀ ਨੂੰ ਰੋਕਣ ਲਈ ਚੋਆਂ ਉਪਰ ਬੰਨ ਬਣਾਏ ਜਾ ਰਹੇ ਹਨ। ਪਟਿਆੜੀਆਂ ਚੋਅ ਉਤੇ 32 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਡੈਮ ਬਣਾਇਆ ਗਿਆ ਹੈ। ਚੋਹਾਲ ਡੈਮ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਲਈ ਇੱਕ ਟੂਰਿਸਟ ਕੰਪਲੈਕਸ ਵੀ ਬਣਾਇਆ ਜਾ ਰਿਹਾ ਹੈ ਜਿਸ ਦੇ ਬਣਨ ਨਾਲ ਕੰਢੀ ਇਲਾਕੇ ਦਾ ਹੋਰ ਵਿਕਾਸ ਹੋਵੇਗਾ।
ਜੇ ਸੀ ਟੀ ਮਿਲ ਦੇ ਯੂਨਿਟ ਹੈਡ ਡੀ ਐਸ ਰਾਠੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਆਪਣੇ ਯੂਨਿਟ ਵੱਲੋਂ ਮਜ਼ਦੂਰਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਉਨ੍ਹਾਂ ਭਰੋਸਾ ਦੁਆਇਆ। ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਮੰਡਲ ਦਿਹਾਤੀ ਪ੍ਰਧਾਨ ਵਿਜੇ ਪਠਾਨੀਆ ਅਤੇ ਵਰਕਰ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜੇ ਸੀ ਟੀ ਮਿਲ ਦੇ ਡਾਇਰੈਕਟਰ ਓਪਰੇਸ਼ਨ ਰਾਜ ਮੋਹਨ ਸਿੰਘ, ਆਰ ਏ ਮਲਿਕ, ਕਮਲ ਭਸੀਨ, ਐਮ ਐਲ ਸਰੀਨ, ਐਚ ਐਸ ਸ਼ੇਰਾ, ਹਿਮਾਸ਼ੂ ਸ਼ਰਮਾ, ਜੈ ਸਿੰਘ ਬਡਵਾਲ, ਐਸ ਐਲ ਮੌਂਗਾ, ਸਤਵੰਤ ਸਿੰਘ, ਅੰਕੁਸ਼ ਵਾਲੀਆ, ਜੇ ਸੀ ਟੀ ਕਲੋਨੀ ਚੋਹਾਲ ਦੀ ਸਰਪੰਚ ਆਸ਼ਾ ਰਾਣੀ, ਪੰਚ ਸੁਖਦੇਵ ਸਿੰਘ, ਅਵਤਾਰ ਸਿੰਘ, ਰਾਜ ਕੁਮਾਰੀ, ਪ੍ਰੇਮ ਪ੍ਰਕਾਸ਼ ਅਤੇ ਹੋਰ ਪਤਵੰਤੇ ਹਾਜ਼ਰ ਸਨ।

No comments:
Post a Comment