ਹੁਸ਼ਿਆਰਪੁਰ, 15 ਫਰਵਰੀ: ਮੈਗਸੀਪਾ ਚੰਡੀਗੜ੍ਹ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸੰਯੁਕਤ ਜ਼ਿਲ੍ਹਾ ਯੋਜਨਾਬੰਦੀ ਤਿਆਰ ਕਰਨ ਸਬੰਧੀ ਬਰੇਨ ਸਟੌਰਮਿੰਗ ਸੈਸ਼ਨ ਮਿੰਨੀ ਸਕੱਤਰੇਤੇ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤਾ ਗਿਆ। ਚੇਅਰਮੈਨ ਯੋਜਨਾ ਕਮੇਟੀ ਅਤੇ ਵਿਧਾਇਕ ਦਸੂਹਾ ਸ੍ਰ: ਅਮਰਜੀਤ ਸਿੰਘ ਸਾਹੀ ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਬਰੇਨ ਸਟੌਰਮਿੰਗ ਸੈਸ਼ਨ ਵਿੱਚ ਕਰਨਲ (ਰਿਟਾ:) ਆਰ ਕੁਮਾਰ ਵੀ ਹਾਜ਼ਰ ਸਨ। ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਸੁਰਜੀਤ ਸਿੰਘ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀ ਅਮਰਜੀਤ ਸਿੰਘ ਸਾਹੀ ਅਤੇ ਡਿਪਟੀ ਕਮਿਸ਼ਨਰ ਹੁਸਿਆਰਪੁਰ ਨੂੰ ਜੀ ਆਇਆਂ ਆਖਿਆ।
ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ-ਕਮ-ਵਿਧਾਇਕ ਦਸੂਹਾ ਸ੍ਰੀ ਅਮਰਜੀਤ ਸਿੰਘ ਸਾਹੀ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਸੰਯੁਕਤ ਜ਼ਿਲ੍ਹਾ ਯੋਜਨਾਬੰਦੀ ਤਿਆਰ ਕਰਨ ਸਬੰਧੀ ਜਿਹੜੇ ਉਪਰਾਲੇ ਮਗਸੀਪਾ ਵੱਲੋਂ ਕੀਤੇ ਜਾ ਰਹੇ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਹਰ ਸਕੀਮ ਦੀ ਤਿਆਰੀ ਅਤੇ ਲਾਗੂ ਕਰਨ ਵਿੱਚ ਪ੍ਰਤੀਬੱਧਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪ੍ਰਤੀਨਿਧਾਂ ਦੀ ਭਾਗੀਦਾਰੀ ਨੂੰ ਹਰ ਪੱਧਰ ਤੇ ਯਕੀਨੀ ਬਣਾਇਆ ਜਾਵੇ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਜਨਤਾ ਤੱਕ ਲਿਜਾਉਣ ਲਈ ਅਧਿਕਾਰੀਆਂ ਵੱਲੋਂ ਪੁਰਜ਼ੋਰ ਉਪਰਾਲੇ ਕੀਤੇ ਜਾਣ ਅਤੇ ਸਕੀਮਾਂ ਲਾਗੂ ਕਰਨ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਜਾਵੇ। ਉਨ੍ਹਾਂ ਨੇ ਗੁਜਰਾਤ ਸਰਕਾਰ ਦੇ ਕੰਮ-ਕਾਜ ਦੇ ਮਾਡਲ ਪ੍ਰਤੀ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਉਥੇ ਵਧੀਆ ਯੋਜਨਾਬਧ ਢੰਗ ਨਾਲ ਕੰਮ ਕਾਜ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਨੇ ਇਸ ਮੌਕੇ ਤੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਸੰਯੁਕਤ ਜ਼ਿਲ੍ਹਾ ਯੋਜਨਾਬੰਦੀ ਤਿਆਰ ਕਰਨ ਸਬੰਧੀ ਜੋ ਇਹ ਸਟੌਰਮਿੰਗ ਸੈਸ਼ਨ ਲਗਾਇਆ ਗਿਆ ਹੈ, ਉਹ ਜ਼ਿਲ੍ਹੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਲਗਾਇਆ ਗਿਆ ਹੈ। ਉਨ੍ਹਾਂ ਸਾਰੇ ਅਧਿਕਾਰੀਆਂ ਨੁੰ ਅਪੀਲ ਕੀਤੀ ਕਿ ਸੰਯੁਕਤ ਯੋਜਨਾਬੰਦੀ ਤਿਆਰ ਕਰਨ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਇਨ੍ਹਾਂ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚ ਸਕੇ। ਇਹ ਸਕੀਮਾਂ ਬਣਾਉਣ ਸਮੇਂ ਆਮ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਜੋ ਆਮ ਆਦਮੀ ਇਨ੍ਹਾਂ ਸਕੀਮਾਂ ਦਾ ਲਾਭ ਲੈ ਸਕੇ। ਸ੍ਰੀ ਤਰਨਾਚ ਨੇ ਕਿਹਾ ਕਿ ਜ਼ਿਲ੍ਹੇ ਦੇ ਅਧਿਕਾਰੀ ਆਪਣੇ-ਆਪਣੇ ਵਿਭਾਗ ਦਾ ਇੱਕ ਕਾਰਜਕਾਰੀ ਨੋਟ ਤਿਆਰ ਕਰਨ ਜਿਸ ਵਿੱਚ ਉਨ੍ਹਾਂ ਦੇ ਮਹਿਕਮੇ ਦਾ ਸਾਰਾ ਕੰਮ-ਕਾਜ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਬੀ ਕੇ ਸ੍ਰੀਵਾਸਤਵਾ ਡਾਇਰੈਕਟਰ ਜਨਰਲ ਮਗਸੀਪਾ ਚੰਡੀਗੜ੍ਹ ਵੱਲੋਂ ਸਭ ਤੋਂ ਪਹਿਲਾਂ ਇਸ ਜ਼ਿਲ੍ਹੇ ਦੀ ਸੰਯੁਕਤ ਯੋਜਨਾਬੰਦੀ ਤਿਆਰ ਕਰਨ ਲਈ ਪਹਿਲ ਕਦਮੀ ਕੀਤੀ ਹੈ । ਇਸ ਲਈ ਉਹ ਉਨ੍ਹਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਨ। ਉਨ੍ਹਾਂ ਹੋਰ ਕਿਹਾ ਕਿ ਪਿੰਡ ਪੱਧਰ ਤੋਂ ਲੈ ਕੇ ਜ਼ਿਲ੍ਰਾ ਪੱਧਰ ਤੱਕ ਜਿਹੜੀ ਵੀ ਸਕੀਮ ਤਿਆਰ ਕਰਨੀ ਹੈ ਭਾਵੇਂ ਉਹ ਪੇਂਡੂ ਸਕੀਮ ਹੋਵੇ ਜਾਂ ਸ਼ਹਿਰੀ ਸਕੀਮ ਹੋਵੇ , ਉਹ ਆਪਸ ਵਿੱਚ ਇੱਕ ਕੜੀ ਵਿੱਚ ਜੋੜੀ ਜਾਣੀ ਚਾਹੀਦੀ ਹੈ। ਰਾਜ ਪੱਧਰ ਦੀਆਂ ਸਕੀਮਾਂ ਨਾਲ ਗਰਾਮ ਸਭਾਵਾਂ ਦੀਆਂ ਸਕੀਮਾਂ ਦਾ ਮੇਲ ਹੋਣਾ ਵੀ ਜ਼ਰੂਰੀ ਹੈ ਅਤੇ ਫੰਡਾਂ ਦੀ ਉਪਲਬਤਾ ਮੁਤਾਬਕ ਹੀ ਸਕੀਮ ਬਣਾਉਣੀ ਚਾਹੀਦੀ ਹੈ।
ਇਸ ਉਪਰੰਤ ਪ੍ਰੋ: ਗੋਪਾਲ ਕ੍ਰਿਸ਼ਨ ਨੇ ਜ਼ਿਲ੍ਰਾ ਹੁਸ਼ਿਆਰਪੁਰ ਵਿੱਚ ਸੰਯੁਕਤ ਜ਼ਿਲ੍ਹਾ ਯੋਜਨਾਬੰਦੀ ਤਿਆਰ ਕਰਨ ਸਬੰਧੀ ਆਪਣੇ ਵਿਚਾਰਾਂ ਰਾਹੀਂ ਵੱਖ-ਵੱਖ ਵਿਭਾਗਾਂ ਤੋਂ ਆਏ ਹੋਏ ਅਧਿਕਾਰੀਆਂ ਅਤੇ ਗੈਰ ਸਰਕਾਰੀ ਮੈਂਬਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੈਂਬਰ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਭੁਪਿੰਦਰ ਸਿੰਘ, ਮਿਉਂਸਪਲ ਇੰਜੀ: ਪਵਨ ਕੁਮਾਰ ਸ਼ਰਮਾ, ਡੀ ਪੀ ਆਰ ਓ (ਰਿਟਾ:) ਜੇ ਐਸ ਕਾਲਕਟ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਕਰਨਜੀਤ ਸਿੰਘ ਗਰੇਵਾਲ, ਡਿਪਟੀ ਉਪ ਅਰਥ ਤੇ ਅੰਕੜਾ ਸਲਾਹਕਾਰ ਭੁਪਿੰਦਰ ਕੌਰ, ਆਦਿ ਵੱਲੋਂ ਵੀ ਇਸ ਬਰੇਨ ਸਟੌਰਮਿੰਗ ਸੈਸ਼ਨ ਵਿੱਚ ਆਪਣੇ ਵਿਚਾਰ ਰੱਖੇ ਗਏ।

No comments:
Post a Comment