ਹੁਸ਼ਿਆਰਪੁਰ, 25 ਫਰਵਰੀ : ਪੰਜਾਬ ਸਰਕਾਰ ਵਲੋ ਖਿਡਾਰੀਆਂ ਦਾ ਮਾਣ-ਸਨਮਾਨ ਕਰਨ ਲਈ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਜਾ ਰਹੇ ਹਨ । ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਨੇ ਪਿੰਡ ਭੁੰਗਰਨੀ ਵਿਖੇ ਸ੍ਰੀ ਗੁਰੂ ਹਰਿ ਰਾਇ ਸਪੋਰਟਸ ਕਲੱਬ ਵਲੋ 19 ਫਰਵਰੀ ਤੋ 24 ਫਰਵਰੀ ਤੱਕ ਕਰਵਾਏ ਗਏ ਫੁੱਟਬਾਲ ਅਤੇ ਕਬੱਡੀ ਟੂਰਨਾਮੈਟ ਦੇ ਇਨਾਮ ਵੰਡ ਸਮਾਗਮ ਦੋਰਾਨ ਕੀਤਾ ।
ਇਸ ਮੋਕੇ ਤੇ ਖੇਡ ਪ੍ਰੇਮੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਠੰਡਲ ਨੇ ਕਿਹਾ ਕਿ ਉਪੱ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵਲੋ ਪੰਜਾਬ ਦੀਆ ਮਾਂ ਖੇਡਾਂ ਨੂੰ ਉਤਸਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਅੰਤਰ ਰਾਸ਼ਟਰੀ ਪੱਧਰ ਦੇ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਖੇਡਾਂ ਵਿਚ ਮੈਡਲ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ । ਸ੍ਰੀ ਠੰਡਲ ਨੇ ਇਸ ਮੋਕੇ ਤੇ ਪ੍ਰਵਾਸੀ ਭਾਰਤੀਆਂ ਨੂੰ ਵਧਾਈ ਦਿਦਿਆਂ ਕਿਹਾ ਕਿ ਉਨਾਂ ਵਲੋ ਪੰਜਾਬ ਦੇ ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ। ਇਸ ਮੋਕੇ ਤੇ ਪਿੰਡ ਦੇ ਸ਼ਮਸ਼ਾਨਘਾਟ ਲਈ 75000 ਰੁਪਏ ਅਤੇ ਪੰਡੋਰੀ ਕੱਦ ਦੇ ਸ਼ਮਸ਼ਾਨਘਾਟ ਲਈ 50000 ਰੁਪਏ ਦੇ ਚੈਕ ਤਕਸੀਮ ਕੀਤੇ ਅਤੇ ਸ੍ਰੀ ਗੁਰੂ ਹਰਿ ਰਾਇ ਸਪੋਰਟਸ ਕਲੱਬ ਨੂੰ 50000 ਰੁਪਏ ਦੇਣ ਦਾ ਐਲਾਨ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ।
ਕਲੱਬ ਦੇ ਪ੍ਰਧਾਨ ਸਤਵੰਤ ਸਿੰਘ ਨੇ ਇਸ ਮੋਕੇ ਤੇ ਜਾਣਕਾਰੀ ਦਿਦਿਆਂ ਦੱਸਿਆ ਕਿ ਇਸ ਟੂਰਨਾਮੈਟ ਵਿਚ ਲਗਭਗ 40 ਟੀਮਾਂ ਨੇ ਭਾਗ ਲਿਆ ,ਜਿਸ ਵਿਚ 24 ਟੀਮਾਂ ਨੇ ਓਪਨ ਫੁੱਟਬਾਲ ਵਿਚ ਭਾਗ ਅਤੇ 16 ਟੀਮਾਂ ਨੇ 58 ਕਿਲੋ ਭਾਰ ਵਰਗ ਵਿਚ ਭਾਗ ਲਿਆ । ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਚੇਅਰਮੈਨ ਬਲਾਕ ਸੰਮਤੀ ਪਰਮਜੀਤ ਸਿੰਘ ਪੰਜੋੜ,ਬਲਾਕ ਸੰਮਤੀ ਮੈਬਰ ਭਗਤ ਰਾਮ,ਕਲੱਬ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਖਜਾਚੀ ਕੁਲਦੀਪ ਸਿੰਘ ਹਰਿੰਦਰ ਸਿੰਘ,ਮਨਜੀਤ ਸਿੰਘ,ਗੁਰਚਰਨ ਸਿੰਘ ਗੋਗਾ,ਧਰਮ ਸਿੰਘ ਕੋਠੀ ਵਾਲੇ , ਪਰਮਿੰਦਰ ਸਿੰਘ ,ਬਲਾਕ ਸੰਮਤੀ ਮੈਬਰ ਸੁਰਜੀਤ ਸਿੰਘ ,ਗੁਰਦੀਪ ਸਿੰਘ,ਸੋਢੀ ਰਾਮ ,ਰਾਜਵੀਰ ਸਿੰਘ,ਸਰਜੀਤ ਕਮਾਰ,ਤਰਸੇਮ ਸਿੰਘ,ਇੰਜੀਨੀਅਰ ਦਵਿੰਦਰ ਸਿੰਘ,ਸੁਰਿੰਦਰ ਸਿੰਘ ਬਣਵੈਤ , ਸਤਨਾਮ ਸਿੰਘ ਮਸੂਤਾ,ਵਰਿੰਦਰ ਸਿੰਘ ਵਿੱਕੀ , ਜਰਨੈਲ ਸਿੰਘ ਅਤੇ ਹੋਰ ਪਤਵੰਤੇ ਇਸ ਮੋਕੇ ਤੇ ਹਾਜ਼ਰ ਸਨ ।
ਇਸ ਟੂਰਨਾਮੈਟ ਦੇ ਮੁਕਾਬਲਿਆਂ ਵਿਚ ਓਪਨ ਫੁੱਟਬਾਲ ਵਿਚ ਬਘਾਣਾ ਦੀ ਟੀਮ ਪਹਿਲੇ ਅਤੇ ਭੁਗੰਰਨੀ ਦੀ ਟੀਮ ਦੂਜੇ ਸਥਾਨ ਤੇ ਰਹੀ , 58 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਵਿਚ ਭੁਗੰਰਨੀ ਏ ਟੀਮ ਪਹਿਲੇ ਅਤੇ ਭੁਗੰਰਨੀ ਬੀ ਟੀਮ ਦੂਜੇ ਸਥਾਨ ਤੇ ਰਹੀ । ਇਸ ਮੋਕੇ ਤੇ ਕਬੱਡੀ ਦਾ ਸ਼ੋਅ ਮੈਚ ਕਵਾਦਰਾ ਕਲੱਬ ਨੂਰ ਮਹਿਲ ਅਤੇ ਧੁੱਗਾ ਕਲੱਬ ਵਿਚਕਾਰ ਕਰਵਾਇਆ ਗਿਆ । ਇਸ ਮੋਕੇ ਤੇ ਕਲਾਕਾਰਾਂ ਵਲੋ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ।

No comments:
Post a Comment