ਹੁਸ਼ਿਆਰਪੁਰ, 12 ਫਰਵਰੀ : ਪੰਜਾਬ ਸਰਕਾਰ ਵਲੋ ਚਲਾਏ ਜਾ ਰਹੇ ਵਿਕਾਸ ਕਾਰਜਾਂ ਦਾ ਲਾਭ ਆਮ ਲੋਕਾਂ ਤੱਕ ਪਹੁਚਾਉਣ ਅਤੇ ਸਰਕਾਰੀ ਵਿਭਾਗਾਂ ਨੂੰ ਚੁੱਸਤ ਦੁਰੱਸਤ ਕਰਨ ਅਤੇ ਸਰਕਾਰ ਦੇ ਕੰਮ ਕਾਜ ਨੂੰ ਠੀਕ ਢੰਗ ਨਾਲ ਚਲਾਉਣ ਦੀ ਮੁਹਿੰਮ ਦੌਰਾਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋ ਵੱਖ-ਵੱਖ ਵਿਭਾਗਾਂ, ਸਕੂਲਾਂ, ਆਗਨਵਾੜੀ ਸੈਟਰਾਂ, ਗੈਸ ਏਂਜੰਸੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ । ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਮੰਗਲ ਦਾਸ , ਸਹਾਇਕ ਖੁਰਾਕ ਤੇ ਸਪਲਾਈ ਅਫਸਰ ਸੁੱਚਾ ਰਾਮ , ਪੀ ਏ ਟੂ ਡੀ ਸੀ ਰਾਮ ਕੁਮਾਰ ਵੀ ਇਸ ਮੋਕੇ ਉਨਾਂ ਦੇ ਨਾਲ ਸਨ ।
ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਚੈਕਿੰਗ ਦੌਰਾਨ ਹਰਿਆਣਾ ਵਿਖੇ ਗੈਸ ਏਜੰਸੀ ਦੇ ਰਿਕਾਰਡ ਦੀ ਪੜਤਾਲ ਕੀਤੀ ਅਤੇ ਗੈਸ ਦੀ ਸਪਲਾਈ/ਬੁਕਿੰਗ ਕਰਵਾੳਣ ਆਏ ਖਪਤਕਾਰਾਂ ਨਾਲ ਗੱਲਬਾਤ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਸੁਣੀਆਂ । ਸ੍ਰੀ ਤਰਨਾਚ ਨੇ ਗੈਸ ਏਜੰਸੀ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਟੈਲੀਫੋਨ ਚਾਲੂ ਹਾਲਤ ਵਿਚ ਰੱਖਣ ਅਤੇ ਗੈਸ ਬੁੱਕ ਕਰਵਾਉਣ ਲਈ ਆਏ ਖਪਤਕਾਰਾਂ ਦੀ ਗੈਸ ਤੁਰੰਤ ਬੁੱਕ ਕਰਨ ਅਤੇ ਆਪਣਾ ਰੋਜ਼ਾਨਾ ਦਾ ਰਿਕਾਰਡ ਬਣਾ ਕੇ ਰੱਖਣ । ਇਸ ਉਪਰੰਤ ਉਨਾਂ ਨੇ ਆਗਨਵਾੜੀ ਸੈਟਰ ਚੈਕ ਕੀਤਾ , ਬੱਚਿਆਂ ਦੀ ਹਾਜ਼ਰੀ ਅਤੇ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਖਾਣਾ ਵੀ ਚੈਕ ਕੀਤਾ ।
ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਕਬੀਰ ਪੁਰ ਵਿਖੇ ਸਰਕਾਰੀ ਪ੍ਰਾਈਮਰੀ ਸਕੂਲ ਦੀ ਵੀ ਚੈਕਿੰਗ ਕੀਤੀ ਅਤੇ ਬੱਚਿਆਂ ਨੂੰ ਮਿਡ ਡੇ ਸਕੀਮ ਤਹਿਤ ਦਿੱਤਾ ਜਾਣ ਵਾਲਾ ਖਾਣਾ ਚੈਕ ਕੀਤਾ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਬੱਚਿਆਂ ਦੀ ਸਿੱਖਿਆ ਦੇ ਮਿਆਰ ਨੂੰ ਉਚਾ ਚੁਕਣ ਲਈ ਯਤਨ ਕਰਨ ਅਤੇ ਮਿਡ ਡੇ ਮੀਲ ਸਕੀਮ ਤਹਿਤ ਦਿੱਤੇ ਜਾਣ ਵਾਲੇ ਖਾਣੇ ਦਾ ਮਿਆਰ ਵੀ ਸਹੀ ਰੱਖਣ। ਸਰਕਾਰੀ ਐਲੀਮੈਟਰੀ ਸਕੂਲ ਅਤੇ ਭੂੰਗਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਚੈਕਿੰਗ ਦੌਰਾਨ ਸਕੂਲ ਦੇ ਅਧਿਆਪਕਾਂ ਨੂੰ ਕਿਹਾ ਕਿ ਉਹ ਬੱਚਿਆਂ ਦੀ ਪੜਾਈ ਦਾ ਮਿਆਰ ਉਚਾ ਚੁੱਕਣ ਲਈ ਪੂਰਾ ਯਤਨ ਕਰਨ ਅਤੇ ਮਿਹਨਤ ਤੇ ਲਗਨ ਨਾਲ ਬੱਚਿਆਂ ਨੂੰ ਪੜਾਉਣ ਤਾਂ ਜੋ ਸਰਕਾਰੀ ਸਕੂਲਾਂ ਦੇ ਨਤੀਜ਼ੇ ਵਧੀਆ ਆਉਣ ਅਤੇ ਬੱਚਿਆਂ ਦਾ ਭਵਿੱਖ ਉਜਵੱਲ ਬਣ ਸਕੇ। ਇਸ ਮੌਕੇ ਤੇ ਉਨ੍ਹਾਂ ਨੇ ਬੱਚਿਆਂ ਕੋਲੋਂ ਪੜਾਈ ਸਬੰਧੀ ਸਵਾਲ ਪੁੱਛੇ ਅਤੇ ਸਕੂਲ ਦੇ ਹਾਜ਼ਰੀ ਰਜਿਸਟਰ ਵੀ ਚੈਕ ਕੀਤੇ।
ਡਿਪਟੀ ਕਮਿਸ਼ਨਰ ਨੇ ਗੜ੍ਹਦੀਵਾਲਾ ਵਿਖੇ ਗੈਸ ਏਜੰਸੀ ਦੀ ਚੈਕਿੰਗ ਦੌਰਾਨ ਉਨ੍ਹਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਅਤੇ ਮੌਕੇ ਤੇ ਹਾਜ਼ਰ ਖਪਤਕਾਰਾਂ ਕੋਲੋਂ ਗੈਸ ਦੀ ਸਪਲਾਈ ਬਾਰੇ ਪੁੱਛਿਆ ਜਿਸ ਤੇ ਉਨ੍ਹਾਂ ਨੇ ਤਸੱਲੀ ਜਾਹਰ ਕੀਤੀ। ਸ੍ਰੀ ਤਰਨਾਚ ਨੇ ਦਸੂਹਾ ਦੇ ਤਹਿਸੀਲ ਦਫ਼ਤਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦੀ ਵੀ ਚੈਕਿੰਗ ਕੀਤੀ ਅਤੇ ਤਹਿਸੀਲ ਦੇ ਖ਼ਜ਼ਾਨਾ ਦਫ਼ਤਰ ਦੇ ਰਿਕਾਰਡ ਦੀ ਵੀ ਪੜਤਾਲ ਕੀਤੀ। ਇਸ ਮੌਕੇ ਤੇ ਉਨ੍ਹਾਂ ਨੇ ਅਸ਼ਟਾਮਫਰੋਸ਼ਾਂ ਅਤੇ ਵਸੀਕਾ ਨਵੀਸਾਂ ਨਾਲ ਵੀ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਨੇ ਦਸੂਹਾ ਦੀ ਸਬ ਜੇਲ੍ਹ ਵਿੱਚ ਜਾ ਕੇ ਕੈਦੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਮੁਕੇਰੀਆਂ ਵਿਖੇ ਵੀ ਗੈਸ ਏਜੰਸੀ ਦੀ ਚੈਕਿੰਗ ਕੀਤੀ ਗਈ ਅਤੇ ਇਸ ਮੌਕੇ ਤੇ ਗੈਸ ਸਲੰਡਰ ਦਾ ਤੋਲ ਵੀ ਚੈਕ ਕੀਤਾ। ਡਿਪਟੀ ਕਮਿਸ਼ਨਰ ਨੇ ਮੁਕੇਰੀਆਂ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿੱਚ ਚਲ ਰਹੇ ਵਿਕਾਸ ਕਾਰਜਾਂ ਅਤੇ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਸਬੰਧੀ ਸਾਰਾ ਰਿਕਾਰਡ ਚੈਕ ਕੀਤਾ। ਉਨ੍ਹਾਂ ਹਾਜੀਪੁਰ ਦੇ ਸੰਧਵਾਲ ਡਿਪੂ ਦਾ ਵੀ ਰਿਕਾਰਡ ਚੈਕ ਕੀਤਾ।
ਇਸ ਤੋਂ ਉਪਰੰਤ ਸ੍ਰੀ ਤਰਨਾਚ ਨੇ ਤਲਵਾੜਾ ਦੇ ਨਜਦੀਕ ਪਿੰਡ ਚਿੰਗੜਵਾਂ ਦੀ ਵਾਟਰ ਸਪਲਾਈ ਸਕੀਮ ਦਾ ਵੀ ਮੁਆਇਨਾ ਕੀਤਾ। ਇਸ ਮੌਕੇ ਤੇ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਜਲ ਸਪਲਾਈ ਸਕੀਮ ਸਬੰਧੀ ਰਿਪੋਰਟ ਬਣਾ ਕੇ ਦੇਣ ਲਈ ਕਿਹਾ। ਉਨ੍ਹਾਂ ਤਲਵਾੜਾ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦੇ ਰਿਕਾਰਡ ਦੀ ਚੈਕਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਦਫ਼ਤਰ ਦੇ ਕੰਮ-ਕਾਜ ਨੂੰ ਸਹੀ ਢੰਗ ਨਾਲ ਨੇਪਰੇ ਚਾੜਨ ਤਾਂ ਜੋ ਦਫ਼ਤਰਾਂ ਵਿੱਚ ਕੰਮ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।
No comments:
Post a Comment