ਹੁਸ਼ਿਆਰਪੁਰ, 24 ਫਰਵਰੀ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਧਰਮ ਦੱਤ ਤਰਨਾਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 20-ਏ ਵਿੱਚ ਸੋਧ ਕਰਕੇ ਮਿਤੀ 10 ਫਰਵਰੀ 2011 ਤੋਂ ਇਹ ਵਿਵਸਥਾ ਕੀਤੀ ਗਈ ਹੈ ਕਿ ਉਹ ਵਿਅਕਤੀ ਜੋ ਭਾਰਤ ਦਾ ਨਾਗਰਿਕ ਹੋਵੇ ਅਤੇ ਰੋਜ਼ਗਾਰ, ਪੜਾਈ ਅਤੇ ਕਿਸੇ ਹੋਰ ਮੰਤਵ ਲਈ ਭਾਰਤ ਤੋਂ ਬਾਹਰ ਗਿਆ ਹੋਵੇ ਅਤੇ ਉਸ ਨੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਨਾ ਕੀਤੀ ਹੋਵੇ ਅਤੇ ਜਿਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਨਾ ਹੋਵੇ ਉਹ ਆਪਣਾ ਨਾਮ ਹੁਣ ਭਾਰਤ ਵਿੱਚ ਆਮ ਰਿਹਾਇਸ਼ ਵਾਲੀ ਥਾਂ ਤੇ ਜੋ ਕਿ ਉਸ ਦੇ ਪਾਸਪੋਰਟ ਵਿੱਚ ਦਰਜ ਹੋਵੇ ਤੇ ਆਪਣੀ ਵੋਟ ਚੋਣਕਾਰ ਰਜਿਸਟਰੇਸ਼ਨ ਰੂਲਜ਼ 1960 ਦੀ ਧਾਰਾ 8-ਏ ਅਧੀਨ ਆਪਣੀ ਆਮ ਰਿਹਾਇਸ਼ ਵਾਲੀ ਥਾਂ ਤੇ ਪੰਜਾਬ ਵਿੱਚ ਜੋ ਆਪਣੀ 18 ਸਾਲ ਜਾਂ ਇਸ ਤੋਂ ਵੱਧ ਆਪਣੀ ਉਮਰ 1-1-2011 ਨੂੰ ਯੋਗਤਾ ਮਿਤੀ ਨੂੰ ਮੁਕੰਮਲ ਹੁੰਦੀ ਹੋਵੇ ਫਾਰਮ ਨੰ: 6-ਏ ਵਿੱਚ ਦੱਸੀਆਂ ਸ਼ਰਤਾਂ ਨੂੰ ਪੂਰੀਆਂ ਕਰਕੇ ਸਮੇਤ ਪਾਸਪੋਰਟ ਰੰਗੀਨ ਫੋਟੋ ਭਰਨ ਉਪਰੰਤ ਦਰਜ ਕਰਵਾ ਸਕਦਾ ਹੈ। ਇਹ ਫਾਰਮ ਵਿਅਕਤੀਗਤ ਤੌਰ ਤੇ ਰਜਿਸਟਰੇਸ਼ਨ ਅਫ਼ਸਰ ਨੂੰ ਮਿਲਕੇ ਜਾਂ ਡਾਕ ਰਾਹੀਂ ਫਾਰਮ ਨੰ: 6-ਏ ਦੱਸੀਆਂ ਸ਼ਰਤਾਂ ਨੂੰ ਪੂਰੀਆਂ ਭਰਨ ਉਪਰੰਤ ਵੀ ਭੇਜੇ ਜਾ ਸਕਦੇ ਹਨ, ਪਰੰਤੂ ਜੇਕਰ ਵੋਟ ਬਣਾਉਣ ਲਈ ਫਾਰਮ ਨੰ: 6-ਏ ਵਿੱਚ ਡਾਕ ਰਾਹੀਂ ਰਾਹੀਂ ਵੋਟ ਬਣਾਉਣ ਲਈ ਅਰਜ਼ੀ ਭੇਜੀ ਜਾਣੀ ਹੋਵੇ ਤਾਂ ਆਪਣੇ ਪਾਸਪੋਰਟ ਦੀ ਜਿੰਨਾਂ ਪੰਨਿਆਂ ਤੇ ਵੀਜ਼ਾ ਲੱਗਿਆ ਹੋਇਆਂ ਦਿਖਾਇਆਂ ਗਿਆ ਹੋਵੇ ਸਮੇਤ ਤਸਦੀਕਸ਼ੁਦਾ ਕਾਪੀ ਇੰਡੀਅਨ ਮਿਸ਼ਨ ਦੇ ਅਧਿਕਾਰਤ ਅਧਿਕਾਰੀ ਪਾਸੋਂ ਤਸਦੀਕਸ਼ੁਦਾ ਜ਼ਰੂਰ ਹੋਈ ਹੋਣੀ ਚਾਹੀਦੀ ਹੈ। ਪੰਜਾਬ ਰਾਜ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਪਤੇ ਅਰਜੀਆਂ ਭੇਜਣ ਲਈ ਵੈਬਸਾਈਟ www.ceopunjab.nic.in ਤੇ ਦੇਖੇ ਜਾ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਤਰਨਾਚ ਨੇ ਹੋਰ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ 39-ਮੁਕੇਰੀਆਂ, 40-ਦਸੂਹਾ, 41-ਉੜਮੁੜ, 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ, 44-ਚੱਬੇਵਾਲ ਅਤੇ 45 ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਚੋਣਕਾਰ ਰਜਿਸਟਰੇਨ ਅਫ਼ਸਰ ਨੂੰ ਵੀ ਬਿਨੈਕਾਰ ਸ਼ਰਤਾਂ ਅਨੁਸਾਰ ਫਾਰਮ ਨੰਬਰ 6-ਏ ਵਿੱਚ ਭਰਕੇ ਆਪਣੀ ਵੋਟ ਬਣਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਨਵੀਂ ਸੋਧ ਅਨੁਸਾਰ ਚਾਹਵਾਨ ਸਬੰਧਤ ਸਾਰੇ ਵਿਅਕਤੀ ਆਪਣੇ-ਆਪਣੇ ਬਿਨੈਪੱਤਰ ਦੱਸੀਆਂ ਸ਼ਰਤਾਂ ਅਨੁਸਾਰ ਫਾਰਮ 6-ਏ ਵਿੱਚ ਭਰ ਕੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਭੇਜ ਕੇ ਆਪਣੀ ਵੋਟ ਬਣਾਉਣ ਦਾ ਹੱਕ ਹਾਸਲ ਕਰਨ ਅਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ।

No comments:
Post a Comment