ਹੁਸ਼ਿਆਰਪੁਰ, 4 ਫਰਵਰੀ: ਸਵਿਮਿੰਗ ਪੂਲ ਹੁਸ਼ਿਆਰਪੁਰ ਵਿਖੇ ਤੈਰਾਕਾਂ ਨੂੰ ਸਿਖਲਾਈ ਦੇਣ ਲਈ ਜਲਦੀ ਹੀ ਕੋਚ ਲਗਾਇਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਸਵਿਮਿੰਗ ਪੂਲ ਵਿਖੇ ਜ਼ਿਲ੍ਹਾ ਤੈਰਾਕੀ ਸੰਸਥਾ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੂੰ ਸੰਸਥਾ ਲਈ 50 ਹਜ਼ਾਰ ਰੁਪਏ ਦਾ ਚੈਕ ਦੇਣ ਮੌਕੇ ਕੀਤਾ। ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਅਨੰਦਬੀਰ ਸਿੰਘ, ਰਾਹੁਲ ਸਿਆਲ, ਪ੍ਰਦੀਪ ਡੋਗਰਾ, ਨਵਦੀਪ ਸ਼ਰਮਾ, ਕੁਮਾਰ ਮਿਨਹਾਸ, ਪ੍ਰਧਾਨ ਦਿਹਾਤੀ ਮੰਡਲ ਵਿਜੇ ਪਠਾਨੀਆ, ਨਵਦੀਪ ਸ਼ਰਮਾ, ਅਤਿੰਦਰਪਾਲ, ਚੰਦਰ ਪ੍ਰਕਾਸ਼, ਨਵੀਨ ਠਾਕੁਰ, ਰੋਹਿਤ ਮਹਿਤਾ, ਸਰੋਜ ਬਾਲਾ, ਦੀਪਕ ਅਤੇ ਲਕਸ਼ਮੀ ਗੁਪਤਾ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
ਸ੍ਰੀ ਸੂਦ ਨੇ ਕਿਹਾ ਕਿ ਸਵਿੰਮਿੰਗ ਪੂਲ ਲਈ ਇੱਕ ਟਿਊਬਵੈਲ ਪਹਿਲਾਂ ਹੀ ਲਗਾਇਆ ਗਿਆ ਹੈ ਅਤੇ ਤੈਰਾਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਪਹਿਲਾ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਜ਼ਿਲ੍ਹਾ ਤੈਰਾਕੀ ਸੰਸਥਾ ਦੇ ਪ੍ਰਧਾਨ ਸ੍ਰੀ ਪਰਮਜੀਤ ਸਚਦੇਵਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਤੈਰਾਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

No comments:
Post a Comment