ਹੁਸ਼ਿਆਰਪੁਰ, 27 ਫਰਵਰੀ: ਸਿਹਤਮੰਦ ਕੱਲ ਦੀ ਬੁਨਿਆਦ ਰੱਖਣ ਅਤੇ ਪੋਲੀਓ ਵਰਗੀ ਨਾ ਮੁਰਾਦ ਬੀਮਾਰੀ ਨੂੰ ਜੜੋਂ ਖਤਮ ਕਰਨ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅੱਜ ਕੌਮੀ ਪਲਸ ਪੋਲੀਓ ਮੁਹਿੰਮ ਦੇ ਦੂਸਰੇ ਰਾਊਂਡ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਸ਼ੁੱਭ ਆਰੰਭ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਮੰਤਰੀ ਪੰਜਾਬ ਸ਼੍ਰੀ ਤੀਕਸ਼ਣ ਸੂਦ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਾਇਨਜ਼ ਕਲੱਬ ਹੁਸ਼ਿਆਰਪੁਰ ਸਮਰਪਣ ਦੇ ਸਹਿਯੋਗ ਨਾਲ ਲਗਾਏ ਗਏ ਪੋਲੀਓ ਬੂਥ ਵਿਖੇ ਨਵ ਜੰਮੇ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਗਿਆ। ਇਸ ਮੌਕੇ ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ, ਸ਼੍ਰੀ ਕਮਲਜੀਤ ਸੇਤੀਆ ਜਨਰਲ ਸਕੱਤਰ ਜ਼ਿਲ੍ਹਾ ਭਾਜਪਾ , ਸ਼੍ਰੀ ਸਿਵ ਸੂਦ ਪ੍ਰਧਾਨ ਨਗਰ ਕਾਂਊਸਲ ਹੁਸ਼ਿਆਰਪੁਰ, ਡਾ. ਮਨਮੋਹਣ ਸਿੰਘ ਜਿਲ੍ਹਾ ਟੀਕਾਕਰਣ ਅਫ਼ਸਰ, ਡਾ. ਯਸ਼ ਮਿਤਰਾ ਜਿਲ੍ਹਾ ਸਿਹਤ ਅਫ਼ਸਰ, ਡਾ. ਚੂਨੀ ਲਾਲ ਕਾਜ਼ਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਮੈਡਮ ਮਨਮੋਹਣ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ, ਡਾ. ਗੁਰਦੇਵ ਸਿੰਘ ਐਸ.ਐਮ.ਓ., ਡਾ. ਭੁਪਿੰਦਰ ਸਿੰਘ ਐਸ.ਐਮ.ਓ., ਡਾ. ਸੁਨੀਲ ਅਹੀਰ, ਲਾਇਨ ਪੀ.ਸੀ. ਸ਼ਰਮਾ ਪ੍ਰਧਾਨ, ਲਾਇਨ ਮਨਜੀਤ ਸਿੰਘ ਚੇਅਰਮੈਨ, ਲਾਇਨ ਸੁਮੇਸ਼ ਵਰਮਾ ਅਤੇ ਲਾਇਨ ਅਸ਼ੋਕ ਪੁਰੀ ਵੀ ਉਨ੍ਹਾਂ ਦੇ ਨਾਲ ਸਨ।।
ਇਸ ਮੌਕੇ ਸ਼੍ਰੀ ਤੀਕਸ਼ਣ ਸੂਦ ਕਿਹਾ ਕਿ ਪੋਲੀਓ ਵਰਗੀ ਖਤਰਨਾਕ ਤੇ ਨਾ ਮਰਾਦ ਬੀਮਾਰੀ ਨੂੰ ਜੜੋਂ ਖਤਮ ਕਰਨ ਲਈ ਸਿਹਤ ਵਿਭਾਗ ਵੱਲੋਂ ਕੀਤਾ ਜਾ ਰਿਹਾ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਜਿਸ ਨਾਲ ਬੱਚੇ ਸਦਾ ਲਈ ਅਪਾਹਜ ਹੋਣ ਤੋਂ ਬੱਚ ਸਕਦੇ ਹਨ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਨਾਲ ਨਾਲ ਸਵੈ ਸੇਵੀ ਸੰਸਥਾਵਾਂ ਅਤੇ ਇਲਾਕਾ ਨਿਵਾਸੀਆਂ ਦੇ ਸਾਂਝੇ ਸਹਿਯੋਗ ਸਦਕਾ ਹੀ ਆਉਣ ਵਾਲੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ।
ਪਲਸ ਪੋਲੀਓ ਮੁਹਿੰਮ ਤਹਿਤ ਅੱਜ ਈ.ਐਸ.ਆਈ. ਹਸਪਤਾਲ ਹੁਸ਼ਿਆਰਪੁਰ ਅਤੇ ਸ਼੍ਰੀ ਰਾਮ ਚਰਿਤਰ ਮਾਨਸ ਪ੍ਰਚਾਰ ਮੰਡਲ ਦੇ ਸਹਿਯੋਗ ਨਾਲ ਰਾਮ ਨਗਰ ਝੁੱਗੀ ਝੋਂਪੜੀ ਸਲੱਮ ਏਰੀਏ ਵਿੱਚ ਪੋਲੀਓ ਬੂੱਥ ਲਗਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਜਿਸ ਦਾ ਸ਼ੁੱਭ ਆਰੰਭ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਧਰਮਦੱਤ ਤਰਨਾਚ ਨੇ ਨੰਨ੍ਹੇ ਮੁੰਨੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ, ਮੈਡਮ ਨੀਲਮ ਸਿੱਧੂ ਸੀਨੀਅਰ ਮੈਡੀਕਲ ਅਫ਼ਸਰ ਈ.ਐਸ.ਆਈ. ਹਸਪਤਾਲ, ਡਾ. ਅਜੈ ਬੱਗਾ ਐਸ.ਐਮ.ਓ., ਡਾ. ਮਨਮੋਹਣ ਸਿੰਘ ਜਿਲ੍ਹਾ ਟੀਕਾਕਰਣ ਅਫ਼ਸਰ, ਡਾ. ਯਸ਼ ਮਿਤਰਾ ਜਿਲ੍ਹਾ ਸਿਹਤ ਅਫ਼ਸਰ, ਡਾ. ਚੂਨੀ ਲਾਲ ਕਾਜਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਮਨਮੋਹਣ ਕੌਰ ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ, ਸ਼੍ਰੀ ਰਾਮ ਚਰਿਤਰ ਮਾਨਸ ਪ੍ਰਚਾਰ ਮੰਡਲ ਵੱਲੋਂ ਸ਼੍ਰੀ ਹਰੀਸ਼ ਸੈਣੀ ਪ੍ਰਧਾਨ, ਸ਼੍ਰੀ ਸ਼ਾਮ ਨਰੂਲਾ, ਸ਼੍ਰੀ ਅਸ਼ਵਨੀ ਚੌਪੜਾ, ਜੋਗਿੰਦਰ ਸ਼ਰਮਾ, ਰਵਿੰਦਰ ਸ਼ਰਮਾ, ਤਿਲਕ ਰਾਜ ਵਰਮਾ, ਸੁਰਿੰਦਰ ਸ਼ਰਮਾ, ਵਰਿੰਦਰ ਚੋਪੜਾ, ਗੁਲਸ਼ਨ ਧੀਰ, ਮਦਨ ਲਾਲ ਬਾਲੀ, ਐਸ ਪੀ ਗੋਤਮ, ਵਿਨੇ ਚੋਪੜਾ, ਅਤੇ ਸ਼੍ਰੀ ਰਾਕੇਸ਼ ਭੱਲਾ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ਼੍ਰੀ ਧਰਮਦੱਤ ਤਰਨਾਚ ਨੇ ਦੱਸਿਆ ਕਿ ਝੂੱਗੀ ਝੋਂਪੜੀ ਏਰੀਏ ਵਿੱਚ ਜਿੱਥੇ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਹੁੰਦੀ ਹੈ, ਉਹਨਾਂ ਨੂੰ ਜਾਗਰੂਕ ਕਰਨਾ ਅਤੇ ਇਸ ਤਰਾਂ ਦੇ ਕੈਂਪ ਲਗਾਉਣਾ ਇੱਕ ਯੋਗ ਉਪਰਾਲਾ ਹੈ ਜੋ ਕਿ ਸਿਹਤ ਵਿਭਾਗ ਵੱਲੋਂ ਬਾਖੂਬੀ ਨਿਭਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਤੋਂ ਇਲਾਵਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਹੋਰ ਵੀ ਜਾਗਰੂਕਤਾ ਕੈਂਪ ਅਤੇ ਮੈਡੀਕਲ ਕੈਂਪ ਇਹੋ ਜਿਹੇ ਏਰੀਆਂ ਵਿੱਚ ਲਗਾਏ ਜਾਣ, ਤਾਂ ਜੋ ਫੈਲਣ ਵਾਲੇ ਇਸ ਪੋਲੀਓ ਵਾਇਰਸ ਨੂੰ ਜੜੋਂ ਖਤਮ ਕੀਤਾ ਜਾ ਸਕੇ।
ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਜਿਲ੍ਹੇ ਭਰ ਵਿੱਚ 0 ਤੋਂ 5 ਸਾਲ ਦੇ 1,82,212 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਪਲਸ ਪੋਲੀਓ ਦਾ ਦੂਜਾ ਗੇੜ ਚਲਾਇਆ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ 789 ਸਥਾਈ ਬੂੱਥ 28 ਟਰਾਂਜਿਟ ਟੀਮਾਂ ਅਤੇ 19 ਮੋਬਾਈਲ ਟੀਮਾਂ ਲਗਾਈਆਂ ਗਈਆਂ ਹਨ। ਜਿਸ ਵਿੱਚ 3344 ਮੈਂਬਰ ਅਤੇ 201 ਸੁਪਰਵਾਈਜਰ ਨਿਯੁਕਤ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਬਸ ਸਟੈਂਡ, ਰੇਲਵੇ ਸਟੇਸ਼ਨ, ਦੂਰ ਦਰੇਡੇ ਦੇ ਸਲਮ, ਝੂੱਗੀ ਝੋਂਪੜੀ ਅਤੇ ਭੱਠਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਤਾਂ ਜੋ ਕੋਈ ਵੀ 0 ਤੋਂ 5 ਸਾਲ ਤੱਕ ਦਾ ਬੱਚਾ ਇਹ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ।
ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਪੁਰ ਅਤੇ ਡਾ. ਮਨਮੋਹਣ ਸਿੰਘ ਜਿਲ੍ਹਾ ਟੀਕਾਕਰਣ ਅਫ਼ਸਰ ਵੱਲੋਂ ਸਲੱਮ ਏਰੀਏ ਅਤੇ ਝੂੱਗੀ ਝੋਂਪੜੀ ਏਰੀਏ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ਗਿਆ। ਸਟੇਟ ਪੱਧਰ ਤੋਂ ਡਾ. ਇਕਬਾਲ ਸਿੰਘ ਡਿਪਟੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਅਤੇ ਡਾ. ਲਹਿੰਬਰ ਸਿੰਘ ਤੋਂ ਇਲਾਵਾ ਜਿਲ੍ਹਾ ਪੱਧਰ ਤੇ ਪ੍ਰੋਗਰਾਮ ਅਫ਼ਸਰਾਂ ਦੁਆਰਾ ਵੀ ਇਸ ਪੂਰੀ ਮੁਹਿੰਮ ਦਾ ਨਿਰੀਖਣ ਕੀਤਾ ਗਿਆ ਹੈ।
ਮੈਡਮ ਮਨਮੋਹਣ ਕੌਰ ਨੇ ਦੱਸਿਆ ਕਿ ਜਿਹੜੇ ਬੱਚੇ ਕਿਸੇ ਕਾਰਣ ਕਰਕੇ ਇਹ ਬੂੰਦਾਂ ਨਹੀਂ ਪੀ ਸਕੇ, ਉਹਨਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾ ਕੇ 28 ਫਰਵਰੀ ਅਤੇ 1 ਮਾਰਚ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ। ਉਹਨਾਂ ਨੇ ਸਿਹਤ ਵਿਭਾਗ ਵੱਲੋਂ ਸਵੈ ਸੇਵੀ ਸੰਸਥਾਵਾਂ, ਪ੍ਰੈਸ ਅਤੇ ਇਲੈਕਟ੍ਰੌਨਿਕ ਮੀਡੀਆਂ ਦਾ ਪਲਸ ਪੋਲੀਓ ਮੁਹਿੰਮ ਨੂੰ ਸਫ਼ਲ ਕਰਨ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

No comments:
Post a Comment