ਹੁਸ਼ਿਆਰਪੁਰ, 15 ਫਰਵਰੀ: ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਧਰਮ ਦੱਤ ਤਰਨਾਚ ਨੇ ਧਾਰਾ 144 ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਈ ਵੀ ਵਿਅਕਤੀ / ਪੰਚਾਇਤ , ਨਗਰ ਕੌਂਸਲ/ ਨਗਰ ਪੰਚਾਇਤ ਜ਼ਿਲ੍ਹਾ ਮੈਜਿਸਟਰੇਟ ਸਬੰਧਤ ਉਪ ਮੰਡਲ ਮੈਜਿਸਟਰੇਟ ਜਾਂ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀ ਲਿਖਤੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕੋਈ ਛੱਪੜ ਨਹੀਂ ਪੂਰੇਗਾ। ਇਹ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤਾ ਗਿਆ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ/ਸ਼ਹਿਰੀ ਖੇਤਰਾਂ ਵਿੱਚ ਆਮ ਜਨਤਾ / ਪੰਚਾਇਤਾਂ ਵੱਲੋਂ ਜਨਤਕ ਛੱਪੜ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਪਾਣੀ ਦੇ ਬਹਾਓ ਨੂੰ ਲੈ ਕੇ ਪਿੰਡਾਂ ਵਿੱਚ ਝਗੜਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਜਿਸ ਕਰਕੇ ਛੱਪੜਾਂ ਦੇ ਪੂਰਨ ਦੇ ਕੰਮ ਨੂੰ ਕੰਟਰੋਲ ਕਰਨਾ ਅਤੇ ਲੋਕ ਸ਼ਾਂਤੀ ਨੂੰ ਬਹਾਲ ਕਰਨਾ ਜ਼ਰੂਰੀ ਹੋ ਗਿਆ ਹੈ।
ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਤਰਨਾਚ ਨੇ ਧਾਰਾ 144 ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸਾਈਬਰ ਕੈਫਿਆਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਸਾਰੇ ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਸਾਈਬਰ ਕੈਫੇ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਦਾ ਸ਼ਨਾਖਤੀ ਰਜਿਸਟਰ ਤਿਆਰ ਕਰਨਗੇ। ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਇੰਟਰਨੈਟ ਆਦਿ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਹੈਂਡ-ਰਾਈਟਿੰਗ ਵਿੱਚ ਨਾਮ ਪਤਾ, ਟੈਲੀਫੋਨ ਨੰਬਰ ਅਤੇ ਸ਼ਨਾਖਤੀ ਸਬੂਤ ਸਬੰਧੀ ਅੰਦਰਾਜ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਹਸਤਾਖਰ ਵੀ ਕਰਵਾਏ ਜਾਣ। ਅਜਿਹੇ ਵਿਅਕਤੀਆਂ ਦੀ ਸ਼ਨਾਖਤ , ਸ਼ਨਾਖਤੀ ਕਾਰਡ ਜਾਂ ਹੋਰ ਕਿਸੇ ਕਾਰਡ , ਰਾਸ਼ਨ ਕਾਰਡ, ਡਰਾਈਵਿੰਗ ਲਾਇੰਸੰਸ, ਪਾਸ ਪੋਰਟ ਜਾਂ ਫੋਟੋ ਕਰੈਡਿਟ ਕਾਰਡ ਰਾਹੀਂ ਕੀਤੀ ਜਾਵੇ। ਮੇਲ ਸਰਵਰ ਵਿੱਚ ਐਕਟੀਵਿਟੀ ਸਰਵਰ ਲੋਕ ਨੂੰ ਘੱਟੋ-ਘੱਟ 6 ਮਹੀਨੇ ਕਾਇਮ ਰੱਖਿਆ ਜਾਵੇ।
ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਹੱਦਾਂ ਅੰਦਰ ਸਥਿਤ ਕਿਸੇ ਵੀ ਮੈਰਿਜ ਪੈਲਸ ਦਾ ਫਾਲਤੂ ਮੈਟੀਰੀਅਲ ਕਿਸੇ ਵੀ ਪਬਲਿਕ ਥਾਵਾਂ ਤੇ ਸੁੱਟਣ ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਮੈਰਿਜ ਪੈਲਸ ਦੇ ਕਿਸੇ ਵੀ ਕਚਰੇ ਦੀ ਡਿਸਪੋਜ਼ਲ ਦਾ ਪ੍ਰਬੰਧ, ਪ੍ਰਬੰਧਕ ਵੱਲੋਂ ਆਪਣੇ ਪੱਧਰ ਤੇ ਕੀਤਾ ਜਾਵੇਗਾ। ਇਹ ਹੁਕਮ ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਥਿਤ ਮੈਰਿਜ ਪੈਲਸਾਂ ਵਿਚ ਮੈਰਿਜ ਫੰਕਸ਼ਨ ਆਦਿ ਹੋਣ ਤੋਂ ਬਾਅਦ ਜੋ ਰਹਿੰਦ-ਖੁੰਹਦ /ਕਚਰਾ /ਫਾਲਤੂ ਪਦਾਰਥ ਆਦਿ ਬਚਦੇ ਹਨ, ਉਹ ਮੈਰਿਜ ਪੈਲਸਾਂ ਦੇ ਪ੍ਰਬੰਧਕਾਂ ਵਲੋਂ ਇੱਧਰ-ਉਧਰ ਖੁੱਲ੍ਹੇ ਵਿੱਚ ਸੁੱਟ ਦਿਤੇ ਜਾਂਦੇ ਹਨ ਜਿਸ ਕਾਰਨ ਪ੍ਰਦੂਸ਼ਨ ਦੀ ਸਮਸਿਆ ਪੈਦਾ ਹੁੰਦੀ ਹੈ, ਬਿਮਾਰੀਆਂ ਫੈਲਣ ਦੇ ਮੌਕੇ ਵਧਦੇ ਹਨ ਅਤੇ ਅਜਿਹੀਆਂ ਥਾਵਾਂ ਦੇ ਨੇੜੇ ਰਹਿੰਦੀ ਵਸੋਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਧੀਨ ਪੈਂਦੇ ਸਮੂਹ ਹੋਟਲਾਂ / ਰੈਸਟੋਰੈਂਟਾਂ ਦੇ ਮਾਲਕ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਹੋਟਲ / ਰੈਸਟੋਰੈਂਟ ਦੇ ਪ੍ਰਵੇਸ਼ ਸਥਾਨ ਤੇ ਸਮਾਨ ਦੀ ਜਾਂਚ ਲਈ ਐਕਸਰੇ ਸਕਰੀਨਿੰਗ ਮਸ਼ੀਨ ਲਗਾਉਣ ਅਤੇ ਆਉਣ ਵਾਲੇ ਮਹਿਮਾਨਾਂ ਦੀ ਸੁਰੱਖਿਆ/ ਚੈਕਿੰਗ ਨੂੰ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਧਾਰਾ 144 ਤਹਿਤ ਜਾਰੀ ਕੀਤੇ ਇਕ ਹੁਕਮ ਰਾਹੀਂ ਜ਼ਿਲੇ ਭਰ ਵਿਚ ਪਾਵਰ ਟਰਾਂਸਮਿਸ਼ਨ ਲਾਈਨਾਂ / ਸਬ-ਸਟੇਸ਼ਨ /ਟਰਾਂਸਫਾਰਮਰ / ਰੇਲ ਗੱਡੀਆਂ ਦੀਆਂ ਪਟੜੀਆਂ/ ਅਨਾਜ ਭੰਡਾਰ /ਨਹਿਰਾਂ ਦੇ ਕੰਢੇ ਦੇ ਪੁੱਲ/ ਸਰਕਾਰੀ ਬੈਂਕਾਂ ,ਪੇਂਡੂ ਗ੍ਰਾਮੀਣ ਬੈਂਕਾਂ/ ਡਾਕਖਾਨੇ / ਪੈਟਰੋਲ ਪੰਪਾਂ ਅਤੇ ਹੋਰ ਸਰਕਾਰੀ ਦਫਤਰ ਤੇ ਸੰਸਥਾਵਾਂ ਨੂੰ ਮੁਮਕਿਨ ਤੋੜ-ਫੋੜ ਜਾਂ ਸਾੜ-ਫੂਕ ਦੁਆਰਾ ਨਸ਼ਟ ਕੀਤੇ ਜਾਣ ਤੋਂ ਬਚਾਅ ਲਈ ਪਿੰਡਾਂ ਦੇ ਵਲੰਟੀਅਰਾਂ ਵਲੋਂ ਵਿਸ਼ੇਸ਼ ਥਾਵਾਂ ਤੇ 24 ਘੰਟੇ ਠੀਕਰੀ ਪਹਿਰਾ ਤੇ ਰਾਖੀ ਕਰਨ ਲਈ ਕਿਹਾ। ਇਸ ਹੁਕਮ ਤਹਿਤ ਹਰ ਪਿੰਡ ਦੀ ਪ੍ਰੰਚਾਇਤ ਉਕਤ ਐਕਟ ਅਧੀਨ ਧਾਰਾ ਦੀ ਪੂਰੀ ਤਰਜਮਾਨੀ ਕਰਦਿਆਂ ਆਪਣੇ ਕਾਰਜ ਖੇਤਰ ਵਿਚ ਉਕਤ ਡਿਊਟੀ ਅਦਾ ਕਰਵਾਏਗੀ।
ਇਹ ਸਾਰੇ ਹੁਕਮ 9 ਮਈ 2011 ਤੱਕ ਲਾਗੂ ਰਹਿਣਗੇ।

No comments:
Post a Comment