ਹੁਸ਼ਿਆਰਪੁਰ, 21 ਫਰਵਰੀ: ਪੰਜਾਬ ਸਰਕਾਰ ਵੱਲੋਂ 16. 50 ਲੱਖ ਗਰੀਬ ਪ੍ਰੀਵਾਰਾਂ ਨੂੰ ਸਸਤਾ ਆਟਾ-ਦਾਲ ਸਕੀਮ ਦਾ ਲਾਭ ਦੇਣ ਲਈ ਹਰ ਸਾਲ 700 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 95 ਹਜ਼ਾਰ 22 ਗਰੀਬ ਪ੍ਰੀਵਾਰ ਇਸ ਸਕੀਮ ਦਾ ਲਾਭ ਉਠਾ ਰਹੇ ਹਨ। ਇਹ ਪ੍ਰਗਟਾਵਾ ਸ੍ਰ: ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਪਿੰਡ ਜਨੌੜੀ ਵਿਖੇ 21 ਪਿੰਡਾਂ ਦੇ 300 ਗਰੀਬ ਪ੍ਰੀਵਾਰਾਂ ਨੂੰ ਆਟਾ-ਦਾਲ ਸਕੀਮ ਦੇ ਨੀਲੇ ਕਾਰਡ ਵੰਡਣ ਲਈ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਸ੍ਰ: ਧੁੱਗਾ ਨੇ ਕਿਹਾ ਕਿ ਜਦੋਂ ਵੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਹੀ ਗਰੀਬ ਪ੍ਰੀਵਾਰਾਂ ਦੀ ਭਲਾਈ ਲਈ ਅਤੇ ਉਨ੍ਹਾਂ ਦੇ ਜੀਵਨ ਮਿਆਰ ਨੂੰ ਉਚਾ ਚੁੱਕਣ ਲਈ ਅਹਿਮ ਭਲਾਈ ਸਕੀਮਾਂ ਬਣਾ ਕੇ ਉਨ੍ਹਾਂ ਨੂੰ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਗਨ ਸਕੀਮ, ਪੈਨਸ਼ਨ ਸਕੀਮ, ਆਟਾ-ਦਾਲ ਸਕੀਮ, ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਦਸਵੀਂ ਤੱਕ ਮੁਫ਼ਤ ਵਿਦਿਆ, ਲੜਕੀਆਂ ਨੂੰ ਬਾਹਰਵੀਂ ਤੱਕ ਮੁਫ਼ਤ ਵਿਦਿਆ ਅਤੇ ਵਜੀਫ਼ਾ ਸਕੀਮ ਵੀ ਅਕਾਲੀ-ਭਾਜਪਾ ਸਰਕਾਰ ਵੱਲੋਂ ਹੀ ਲਾਗੂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਗਰੀਬ ਪ੍ਰੀਵਾਰਾਂ ਦਾ ਜੀਵਨ ਮਿਆਰ ਉਚਾ ਚੁਕਣ ਲਈ ਪੰਜਾਬ ਸਰਕਾਰ ਵੱਲੋਂ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਪ੍ਰੀਵਾਰ ਕਿਸੇ ਕਾਰਨ ਕਰਕੇ ਆਟਾ-ਦਾਲ ਸਕੀਮ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਪ੍ਰੀਵਾਰਾਂ ਨੂੰ ਇਸ ਸਕੀਮ ਦਾ ਲਾਭ ਦੇਣ ਲਈ ਪੰਜਾਬ ਸਰਕਾਰ ਵੱਲੋਂ ਦੁਬਾਰਾ ਸਰਵੈ ਕਰਵਾਇਆ ਗਿਆ ਜਿਸ ਤਹਿਤ ਰਹਿੰਦੇ ਪ੍ਰੀਵਾਰਾਂ ਦੇ ਨੀਲੇ ਕਾਰਡ ਬਣਾਏ ਗਏ ਅਤੇ ਉਹ ਹੁਣ ਗਰੀਬ ਪ੍ਰੀਵਾਰਾਂ ਨੂੰ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਗਰੀਬ ਪ੍ਰੀਵਾਰ ਆਟਾ-ਦਾਲ ਸਕੀਮ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਹਰ ਗਰੀਬ ਪ੍ਰੀਵਾਰ ਨੂੰ ਇਸ ਸਕੀਮ ਦਾ ਲਾਭ ਦੇਣ ਲਈ ਸੰਭਵ ਉਪਰਾਲੇ ਕੀਤੇ ਜਾਣਗੇ। ।
ਇਸ ਮੌਕੇ ਤੇ ਪਿੰਡ ਦੀ ਪੰਚਾਇਤ ਵੱਲੋਂ ਸ੍ਰ: ਦੇਸ ਰਾਜ ਧੁੱਗਾ ਨੂੰ ਸਨਮਾਨਿਤ ਵੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮੰਗਤ ਰਾਮ ਸਿੰਘ ਢੋਲਬਾਹਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਾਮ ਨਾਥ ਬਾਮ ਸਰਪੰਚ ਛਮੇੜੀ ਪੱਤੀ, ਲਛਕਰ ਸਿੰਘ ਸਰਪੰਚ ਨੀਲਾ ਨਲੋਆ, ਦੇਸ ਰਾਜ ਟੱਪਾ ਸਾਬਕਾ ਸਰਪੰਚ, ਜੱਗਾ ਸਿੰਘ ਸਰਪੰਚ ਟਾਹਲੀਵਾਲ, ਨਿਰਮਲਾ ਦੇਵੀ ਪੰਚ, ਕੇਹਰ ਸਿੰਘ ਸਰਪੰਚ ਲਾਲਪੁਰ, ਪੰਡਤ ਪਿੰਕੀ ਸ਼ਰਮਾ ਜਨੌੜੀ, ਮਾਸਟਰ ਮੋਹਨ ਸਿੰਘ ਅਤਵਾਰਾਪੁਰ, ਰਵਿੰਦਰ ਸਿੰਘ ਫੌਜੀ ਜਨੌੜੀ, ਸੂਰਮ ਸਿੰਘ ਪੰਚ, ਮਾਸਟਰ ਕਸ਼ਮੀਰ ਸਿੰਘ ਪੰਚ, ਹਰਬਖਸ਼ ਕੌਰ ਪੰਚ, ਪਿਆਰਾ ਸਿੰਘ, ਦਾਤਾ ਰਾਮ, ਮੋਹਨ ਸਿੰਘ ਅਤੇ ਇਲਾਕੇ ਦੇ ਅਕਾਲੀ-ਭਾਜਪਾ ਆਗੂ ਹਾਜਰ ਸਨ।

No comments:
Post a Comment