ਹੁਸ਼ਿਆਰਪੁਰ, 3 ਫਰਵਰੀ : ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਅਕੈਡਮੀ ਹੁਸ਼ਿਆਰਪੁਰ ਵਲੋ ਤੀਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਕੱਪ ਦੇ ਮੋਕੇ ਤੇ ਪ੍ਰਸ਼ਾਸਨਿਕ ਅਤੇ ਵਿਦਿਅਕ ਸਰੋਕਾਰਾਂ ਵਿਚ ਲੋਕ ਬੋਲੀ ਦਾ ਮਹੱਤਵ ਵਿਸ਼ੇ ਸਬੰਧੀ ਸਰਕਾਰੀ ਤਕਨੀਕੀ ਕਾਲਜ ਹੁਸ਼ਿਆਰਪੁਜ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ। ਸ੍ਰੀ ਸੂਦ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਅੱਜ ਦਾ ਇਹ ਸੈਮੀਨਾਰ ਬਹੁਤ ਵੱਡੇ ਵਿਸ਼ੇ ਨੂੰ ਲੈ ਕੇ ਆਯੋਜਿਤ ਕੀਤਾ ਗਿਆ ਹੈ। ਅੱਜ ਜਿੰਨੀ ਸਾਡੇ ਸਾਰਿਆਂ ਦੇ ਮਨ ਵਿਚ ਪੰਜਾਬੀ ਬੋਲੀ ਬਾਰੇ ਚਿੰਤਾ ਹੈ ਜੇਕਰ ਅਸੀ ਸਾਰੇ ਰਲਕੇ ਇਸ ਚਿੰਤਾ ਨੂੰ ਲੈ ਕੇ ਅੱਗੇ ਤੁਰੀਏ ਤਾਂ ਆਉਣ ਵਾਲੇ ਸਮੇ ਵਿਚ ਬਹੁਤ ਵੱਡੀ ਪ੍ਰਾਪਤੀ ਹੋ ਸਕਦੀ ਹੈ । ਉਨਾਂ ਕਿਹਾ ਕਿ ਕੌਈ ਵੀ ਮਨੁੱਖ ਜਾਂ ਸਰਕਾਰ ਇਕੱਲੇ ਕਾਨੂੰਨ ਬਣਾ ਕੇ ਕੁੱਝ ਨਹੀ ਕਰ ਸਕਦੀ ਜਿਨਾ ਚਿਰ ਲੋਕ ਇਸ ਗੱਲ ਨੂੰ ਮਨ ਵਿਚ ਬਿਠਾ ਨਾ ਲੈਣ ਕਿ ਅਸੀ ਮਾਂ ਬੋਲੀ ਪੰਜਾਬੀ ਨੂੰ ਵਿਕਦਸਤ ਕਰਨਾ ਹੈ । ਊਨਾਂ ਕਿਹਾ ਕਿ ਪੰਜਾਬੀ ਬੋਲੀ ਨੂੰ ਵਿਕਸਿਤ ਕਰਨ ਲਈ ਨਾਂ ਤਾਂ ਰਾਜਨੀਤੀ ਵਿਚ ਘਾਟ ਹੈ ਅਤੇ ਨਾਂ ਹੀ ਅਫਸਰਾਂ ਵਿਚ ਕੌਈ ਕਮੀ ਹੈ ਕਮੀ ਤਾਂ ਸਾਡੇ ਨਕਲ ਕਰਨ ਵਿਚ ਹੈ।
ਸ੍ਰੀ ਸੂਦ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਵਿਕਸਿਤ ਕਰਨ ਲਈ ਅਸੀ ਆਪਣੇ ਘਰਾਂ ਵਿਚ ਬੱਚਿਆਂ ਨਾਲ ਪੰਜਾਬੀ ਬੋਲੀਏ ਅਤੇ ਬੱਚਿਆਂ ਨੂੰ ਪੰਜਾਬੀ ਪੜਨੀ ਸਿਖਾਈਏ ਤਾਂ ਹੀ ਨਵੀ ਪੀੜੀ ਪੰਜਾਬੀ ਵਿਰਸੇ ਨਾਲ ਜੁੜ ਸਕੇਗੀ । ਉਨਾਂ ਕਿਹਾ ਕਿ ਜਿਸ ਕੌਮ ਨੇ ਆਪਣੀ ਮਾਂ ਬੋਲੀ ਅਪਨਾਈ ਹੈ ਉਸ ਕੌਮ ਨੇ ਹੀ ਹਰ ਖੇਤਰ ਵਿਚ ਤਰੱਕੀ ਕੀਤੀ ਹੈ । ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪੰਜਾਬੀ ਬੋਲੀ ਨੂੰ ਵਿਕਸਿਤ ਕਰਨ ਲਈ ਵੱਧ ਤੋ ਵੱਧ ਹੰਭਲਾ ਮਾਰੀਏ । ਸ੍ਰੀ ਤੀਕਸ਼ਨ ਸੂਦ ਨੇ ਇਸ ਮੋਕੇ ਤੇ ਪੰਜਾਬ ਜਾਗ੍ਰਿਤੀ ਮੰਚ ਜ¦ਧਰ ਵਲੋ ਪੰਜਾਬੀ ਬੋਲੋ,ਪੜੋ ਤੇ ਲਿਖੋ ਤੇ ਪੰਜਾਬੀ ਹੋਣ ਤੇ ਮਾਣ ਕਰੋ ਸਬੰਧੀ ਇਕ ਸਟਿੱਕਰ ਵੀ ਜਾਰੀ ਕੀਤਾ ।
ਸ੍ਰੀ ਸਤਨਾਮ ਸਿੰਘ ਮਾਣਕ, ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਜਸਜੀਤ ਸਿੰਘ ਥਿਆੜਾ,ਸਤਵਿੰਦਰ ਪਾਲ ਸਿੰਘ ਢੱਟ,ਪ੍ਰੋਫੈਸਰ ਪਿਆਰਾ ਸਿੰਘ ਭੋਗਲ, ਪ੍ਰਿਸੀਪਲ ਤਕਨੀਕੀ ਕਾਲਜ ਮੈਡਮ ਰਚਨਾ ਕੌਰ ਦੀਪਕ ਬਾਲੀ, ਕੇਵਲ ਕ੍ਰਿਸ਼ਨ ਤੱਖੀ ਨੇ ਵੀ ਇਸ ਮੋਕੇ ਤੇ ਪ੍ਰਸ਼ਾਸ਼ਨਿਕ ਅਤੇ ਵਿਦਿਅੱਕ ਸਰੋਕਾਰਾਂ ਵਿਚ ਲੋਕ ਬੋਲੀ ਦੇ ਮਹੱਤਵ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ । ਹੋਰਨਾਂਤੋ ਇਲਾਵਾ ਇਸ ਮੋਕੇ ਪ੍ਰਧਾਨ ਨਗਰ ਕੌਸਲ ਹੁਸ਼ਿਆਰਪੁਰ ਸ਼ਿਵ ਸੂਦ , ਜਰਨਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਵਰਿੰਦਰ ਨਿਮਾਣਾ,ਗਰਨਾਮ ਸਿੰਘ ਪੰਮਾ , ਪ੍ਰੋਫੈਸਰ ਬਹਾਦਰ ਸਿੰਘ ਅਤੇ ਹੋਰ ਅਨੇਕਾਂ ਵਿਦਵਾਨ ਇਸ ਸੈਮੀਨਾਰ ਵਿਚ ਹਾਜ਼ਰ ਸਨ।

No comments:
Post a Comment