ਹੁਸ਼ਿਆਰਪੁਰ, 17 ਫਰਵਰੀ: ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਸ਼੍ਰੀ ਧਰਮ ਦੱਤ ਤਰਨਾਚ ਨੇ ਧਾਰਾ 144 ਤਹਿਤ ਇਕ ਹੁਕਮ ਜਾਰੀ ਕੀਤਾ ਹੈ ਕਿ ਜ਼ਿਲਾ ਹੁਸ਼ਿਆਰਪੁਰ ਵਿਚ ਕੋਈ ਵੀ ਵਿਅਕਤੀ ਆਪਣੇ ਕਿਸੇ ਪ੍ਰਕਾਰ ਦੇ ਪਸ਼ੂ, ਕਿਸੇ ਜ਼ਿੰਮੀਦਾਰ/ਕਿਸਾਨ ਦੇ ਖੇਤ ਵਿਚ ਜਾਂ ਧਾਰਮਿਕ ਜਗ੍ਹਾ ਤੇ ਉਸ ਦੀ ਸਹਿਮਤੀ ਤੋਂ ਬਗੈਰ ਨਹੀਂ ਚਾਰੇਗਾ। ਇਸ ਤੋਂ ਇਲਾਵਾ ਜੀ ਟੀ ਰੋਡ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਆਲੇ ਦੁਆਲੇ ਕੋਈ ਵੀ ਵਿਅਕਤੀ ਪਸ਼ੂ ਆਦਿ ਨਹੀਂ ਚਾਰੇਗਾ ਤਾਂ ਜੋ ਆਵਾਜਾਈ ਵਿਚ ਰੁਕਾਵਟ ਅਤੇ ਦੁਰਘਟਨਾਵਾਂ ਨਾ ਹੋ ਸਕਣ। ਅਜਿਹੇ ਵਿਅਕਤੀ ਪਸ਼ੂਆਂ ਨੂੰ ਆਪਣੀ ਜਗ੍ਹਾ ਅੰਦਰ ਬੰਨ੍ਹ ਕੇ ਹੀ ਚਾਰਾ ਪਾਉਣਗੇ।
ਇਹ ਹੁਕਮ 14 ਮਈ 2011 ਤਕ ਲਾਗੂ ਰਹੇਗਾ।
ਇਹ ਹੁਕਮ 14 ਮਈ 2011 ਤਕ ਲਾਗੂ ਰਹੇਗਾ।
No comments:
Post a Comment